ਮਾਨਸਾ: ਪੰਜਾਬ ਇਨ੍ਹੀਂ ਦਿਨੀਂ ਬਿਜਲੀ ਦੇ ਸੰਕਟ ਦੇ ਨਾਲ ਜੂਝ ਰਿਹਾ ਹੈ, ਉਥੇ ਹੀ ਹਰ ਦਿਨ ਲੋਕ ਬਿਜਲੀ ਸਪਲਾਈ ਨਿਰਵਿਘਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਵਿੱਚ ਸਥਿੱਤ ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਦੂਸਰਾ ਯੂਨਿਟ ਵੀ ਤਕਨੀਕੀ ਖ਼ਰਾਬੀ ਦੇ ਕਾਰਨ ਬੰਦ ਹੋ ਗਿਆ ਹੈ।
Punjab Power Crisis: ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਇੱਕ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਬੰਦ
ਮਾਨਸਾ ਜ਼ਿਲ੍ਹੇ ਦੇ ਪਿੰਡ ਬਣਾਂਵਾਲਾ ਸਥਿਤ ਤਲਵੰਡੀ ਸਾਬੋ ਪਾਵਰ ਲਿਮਿਟਡ ਦਾ ਇੱਕ ਯੂਨਿਟ ਵੀ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਹੈ, ਇਸ ਥਰਮਲ ਦੇ ਤਿੰਨ ਯੂਨਿਟ ਹਨ, ਇਨ੍ਹਾਂ ਦੀ ਸਮਰੱਥਾ 1980 ਮੈਗਾਵਾਟ 'ਤੇ ਇੱਕ ਯੂਨਿਟ 680 ਮੈਗਾਵਾਟ ਦਾ ਹੈ।
ਜਿਸ ਨੂੰ ਕੰਪਨੀ ਦੇ ਅਧਿਕਾਰੀਆਂ ਅਨੁਸਾਰ ਠੀਕ ਕੀਤਾ ਗਿਆ ਹੈ। ਇਸ ਥਰਮਲ ਦੇ ਤਿੰਨ ਯੂਨਿਟ ਹਨ ਅਤੇ ਇਨ੍ਹਾਂ ਦੀ ਸਮਰੱਥਾ 1980 ਮੈਗਾਵਾਟ ਹੈ ਅਤੇ ਇੱਕ ਯੂਨਿਟ 680 ਮੈਗਾਵਾਟ ਦਾ ਹੈ। ਦੱਸ ਦੇਈਏ ਕਿ ਤਲਵੰਡੀ ਸਾਬੋ ਪਾਵਰ ਲਿਮਿਟਡ ਉੱਤਰੀ ਗਰਿੱਡ ਸਭ ਤੋਂ ਜ਼ਿਆਦਾ 1178 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ ਅਤੇ ਇਸ ਤਾਪ ਘਰ ਦਾ ਯੂਨਿਟ ਨੰਬਰ ਇੱਕ ਟਰਿੱਪ ਕਰ ਜਾਣ ਕਾਰਨ ਬੰਦ ਹੋ ਗਿਆ ਹੈ। ਜਿਸ ਦੀ ਜਾਣਕਾਰੀ ਥਰਮਲ ਦੇ ਅਧਿਕਾਰੀਆਂ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਨੂੰ ਦੇ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਪਾਵਰ ਪਲਾਂਟ ਦਾ ਇੱਕ ਯੂਨਿਟ ਮਾਰਚ ਮਹੀਨੇ ਵਿੱਚ ਬੰਦ ਹੋ ਚੁੱਕਿਆ ਹੈ। ਜਦੋਂ ਕਿ ਹੁਣ ਦੋ ਯੂਨਿਟ ਚੱਲ ਰਹੇ ਸੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਪੀ.ਆਰ.ਓ ਮੈਡਮ ਕ੍ਰਿਤਿਕਾ ਨੇ ਦੱਸਿਆ ਕਿ ਇੱਕ ਯੂਨਿਟ ਨੰਬਰ ਇੱਕ ਵਿੱਚ ਤਕਨੀਕੀ ਖ਼ਰਾਬੀ ਆਈ ਹੈ। ਜਿਸ ਦੀ ਜਾਣਕਾਰੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਦੀ ਰਿਪੇਅਰ ਵੀ ਚੱਲ ਰਹੀ ਹੈ ਜੋ ਕਿ ਦੇਰ ਸ਼ਾਮ ਤੱਕ ਠੀਕ ਹੋ ਜਾਵੇਗਾ। ਉਨ੍ਹਾਂ ਇਹ ਦੱਸਿਆ ਕਿ ਹੁਣ ਇਸ ਯੂਨਿਟ ਨੂੰ ਠੰਡਾ ਹੋਣ ਤੇ ਤੁਰੰਤ ਠੀਕ ਕਰ ਦਿੱਤਾ ਜਾਵੇਗਾ ਅਤੇ ਤਕਨੀਕੀ ਮਾਹਿਰ ਇਸ ਦੀ ਰਿਪੇਅਰ ਕਰ ਰਹੇ ਹਨ।
ਇਹ ਵੀ ਪੜ੍ਹੋ:ਵਿਧਾਇਕ ਬੁਲਾਰੀਆ ਦਾ ਕਰੀਬੀ ਘਰ ’ਚ ਕਰ ਰਿਹੈ ਅਫ਼ੀਮ ਦੀ ਖੇਤੀ, ਵੀਡੀਓ ਵਾਇਰਲ