ਮਾਨਸਾ: ਸਥਾਨਕ ਪੁਲਿਸ ਨੇ ਨਵੇਕਲੀ ਪਹਿਲਕਦਮੀ ਕੀਤੀ ਹੈ, ਜਿਸ ਨੂੰ ਲੈ ਕੇ ਪੰਜਾਬ ਵਿੱਚ ਮਾਨਸਾ ਪੁਲਿਸ ਦੀ ਕਾਫ਼ੀ ਤਰੀਫ਼ ਕੀਤੀ ਜਾ ਰਹੀ ਹੈ। ਕਰਫਿਊ ਦੌਰਾਨ ਜਿੱਥੇ ਲੋਕ ਆਪਣੇ ਘਰਾਂ 'ਚੋਂ ਬਾਹਰ ਨਹੀਂ ਆ ਰਹੇ, ਉੱਥੇ ਹੀ ਇੱਕ ਨੰਨ੍ਹੀ ਬੱਚੀ ਦਾ ਪਹਿਲਾ ਜਨਮ ਦਿਨ ਪੰਜਾਬ ਪੁਲਿਸ ਵੱਲੋਂ ਮਨਾਇਆ ਗਿਆ। ਪੰਜਾਬ ਪੁਲਿਸ ਦੀ ਟੀਮ ਨੇ ਵੱਡੇ ਹੀ ਸ਼ਾਨਦਾਰ ਢੰਗ ਨਾਲ ਬੱਚੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਕੇਕ ਨੂੰ ਬੱਚੀ ਦੇ ਘਰ ਦੀਆਂ ਨੂੰ ਦਿੱਤਾ।
ਪੰਜਾਬ ਪੁਲਿਸ ਨੇ ਕਰਫਿਊ 'ਚ ਅਨੌਖੇ ਢੰਗ ਨਾਲ ਮਨਾਇਆ ਬੱਚੀ ਦਾ ਜਨਮਦਿਨ - corona virus
ਪੰਜਾਬ ਪੁਲਿਸ ਦੀ ਟੀਮ ਨੇ ਵੱਡੇ ਹੀ ਸ਼ਾਨਦਾਰ ਢੰਗ ਨਾਲ ਬੱਚੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਬੱਚੀ ਦੇ ਮਾਪਿਆਂ ਨੂੰ ਕੇਕ ਦਿੱਤਾ। ਪੰਜਾਬ ਵਿੱਚ ਮਾਨਸਾ ਪੁਲਿਸ ਦੀ ਕਾਫ਼ੀ ਤਰੀਫ਼ ਕੀਤੀ ਜਾ ਰਹੀ ਹੈ।
ਮਾਨਸਾ ਦੇ ਵਾਰਡ ਨੰਬਰ 5 ਦੇ ਇੱਕ ਪਰਿਵਾਰ ਨੇ ਪੁਲਿਸ ਦੇ ਬੀਪੀਓ ਗੁਰਪ੍ਰੀਤ ਸਿੰਘ ਰਾਹੀਂ ਤੋਂ ਮਦਦ ਮੰਗੀ ਕਿ ਉਨ੍ਹਾਂ ਦੀ ਬੱਚੀ ਦਾ ਪਹਿਲਾ ਜਨਮ ਦਿਨ ਹੈ ਤੇ ਉਹ ਇਸ ਨੂੰ ਮਨਾਉਣਾ ਚਾਹੁੰਦੇ ਹਨ। ਪਰਿਵਾਰ ਨੇ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਨੂੰ ਕੇਕ ਦੀ ਜ਼ਰੂਰਤ ਹੈ ਅਤੇ ਉਹ ਘਰ ਤੋਂ ਵੀ ਬਾਹਰ ਨਹੀਂ ਜਾ ਸਕਦ। ਮਾਨਸਾ ਪੁਲਿਸ ਨੇ ਉਨ੍ਹਾਂ ਦੀ ਬੇਨਤੀ 'ਤੇ ਪਹਿਲਕਦਮੀ ਕਰਦੇ ਹੋਏ ਪੀਸੀਆਰ ਦੀ ਟੀਮ ਰਾਹੀਂ ਬੱਚੀ ਦੇ ਘਰ ਪਹੁੰਚਾਇਆ ਅਤੇ ਬੱਚੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਮਾਨਸਾ ਪੁਲਿਸ ਦੀ ਇਸ ਪਹਿਲ ਦੀ ਤਰੀਫ਼ ਕਰਦੇ ਹੋਏ ਪਰਨੀਤ ਕੌਰ ਨੇ ਕਿਹਾ ਕਿ ਮਾਨਸਾ ਦੇ ਇਨ੍ਹਾਂ ਨੌਜਵਾਨ ਪੁਲਿਸ ਅਧਿਕਾਰੀਆਂ ਦਾ ਦਿਲ ਛੂਹਣ ਵਾਲਾ ਕਾਰਨਾਮਾ, ਇਨਾਂ ਔਖੇ ਸਮਿਆਂ ਵਿੱਚ ਵੀ ਉਨ੍ਹਾਂ ਨੇ ਨਿੱਕੀ ਮਾਈਰਾ ਦੇ ਜਨਮਦਿਨ ਬਣਾ ਦਿੱਤਾ ਹੈ।