ਮਾਨਸਾ : ਗੁਲਾਬੀ ਸੁੰਡੀ ਕਾਰਨ ਮਾਲਵਾ ਖੇਤਰ ਦੇ ਵਿੱਚ ਨਰਮੇ ਦੀ ਫਸਲ ਖ਼ਰਾਬ ਹੋਣ ਦੇ ਕਾਰਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ (Punjab Deputy Chief Minister Sukhjinder Randhawa) ਵੱਲੋਂ ਕਿਸਾਨਾਂ ਨੂੰ ਸੁੰਡੀ ਦੀ ਰੋਕਥਾਮ ਦੇ ਲਈ ਫ੍ਰੀ ਕੀਟਨਾਸ਼ਕ ਦਵਾਈ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ ਪਰ ਅਜੇ ਤੱਕ ਖੇਤੀਬਾੜੀ ਵਿਭਾਗ (Department of Agriculture) ਦੇ ਕੋਲ ਸੁੰਡੀ ਦੀ ਰੋਕਥਾਮ ਦੇ ਲਈ ਕੀਟਨਾਸ਼ਕ ਦਵਾਈ (Pesticides) ਨਹੀਂ ਪਹੁੰਚੀ, ਜਿਸ ਕਾਰਨ ਕਿਸਾਨ ਖੇਤੀਬਾੜੀ ਵਿਭਾਗ ਦੇ ਚੱਕਰ ਲਗਾ ਰਹੇ ਹਨ।
ਸੁੰਡੀ ਦੀ ਰੋਕਥਾਮ ਲਈ ਖੇਤੀਬਾੜੀ ਵਿਭਾਗ ਕੋਲ ਨਹੀਂ ਪਹੁੰਚੀ ਪੰਜਾਬ ਸਰਕਾਰ ਦੀ ਕੀਟਨਾਸ਼ਕ ਦਵਾਈ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਖੇਤੀਬਾੜੀ ਦਫ਼ਤਰਾਂ ਦੇ ਵਿਚ ਕੀਟਨਾਸ਼ਕ ਦਵਾਈ ਭੇਜਣ ਦੀ ਬਜਾਏ ਕਿਸਾਨਾਂ ਨੂੰ ਮੁਆਵਜ਼ਾ ਭੇਜਿਆ ਜਾਵੇ ਕਿਉਂਕਿ ਕਿਸਾਨ ਨਰਮੇ ਦੀ ਫਸਲ ਖ਼ਰਾਬ ਹੋਣ ਕਾਰਨ ਪਹਿਲਾਂ ਹੀ ਕੀਟਨਾਸ਼ਕ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ।
ਕਿਸਾਨ ਨੇਤਾ ਮਹਿੰਦਰ ਸਿੰਘ ਭੈਣੀਬਾਘਾ ਅਤੇ ਇਕਬਾਲ ਸਿੰਘ ਮਾਨਸਾ ਨੇ ਕਿਹਾ ਕਿ ਮਾਲਵਾ ਖੇਤਰ ਦੇ ਵਿੱਚ ਗੁਲਾਬੀ ਸੁੰਡੀ ਪੈਣ ਕਾਰਨ ਕਿਸਾਨਾਂ ਦੇ ਨਰਮੇ ਦੀ ਫਸਲ ਬਿਲਕੁੱਲ ਬਰਬਾਦ ਹੋ ਗਈ ਅਤੇ ਨਰਮੇ ਦੀ ਖ਼ਰਾਬ ਹੋਈ ਫ਼ਸਲ ਨੂੰ ਦੇਖ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਸੁੰਡੀ ਦੀ ਰੋਕਥਾਮ ਦੇ ਲਈ ਕੀਟਨਾਸ਼ਕ ਦਵਾਈ ਫ੍ਰੀ ਮੁਹੱਈਆ ਕਰਵਾਈ ਜਾਵੇਗੀ ਪਰ ਅਜੇ ਤਕ ਖੇਤੀਬਾੜੀ ਵਿਭਾਗ ਦੇ ਕੋਲ ਕੀਟਨਾਸ਼ਕ ਦਵਾਈ ਨਹੀਂ ਪਹੁੰਚੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਦੇਣ ਦੀ ਬਜਾਏ ਮੁਆਵਜਾ ਦਿੱਤਾ ਜਾਵੇ ਕਿਉਂਕਿ ਕਿਸਾਨਾਂ ਦੇ ਨਰਮੇ ਦੀ ਫ਼ਸਲ ਖ਼ਰਾਬ ਹੋ ਚੁੱਕੀ ਹੈ ਜੇਕਰ ਦਵਾਈਆਂ ਮੁਹੱਈਆ ਕਰਵਾਉਂਦੇ ਹਨ ਤਾਂ ਕਿਸਾਨ ਇਸ ਦੇ ਨਾਲ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ ਅਤੇ ਕਿਸਾਨ ਨੂੰ ਬਚਾਉਣ ਦੇ ਲਈ ਸਰਕਾਰ ਤੁਰੰਤ ਮੁਆਵਜ਼ਾ ਜਾਰੀ ਕਰੇ।
ਇਹ ਵੀ ਪੜ੍ਹੋ:ਦੇਸ਼ ਦੇ ਸਾਰੇ ਪਾਵਰ ਪਲਾਂਟਾਂ 'ਚ ਕੋਲਾ ਭੰਡਾਰ ਕੁੱਝ ਦਿਨਾਂ ਲਈ ਹੀ ਸੀਮਿਤ
ਖੇਤੀਬਾੜੀ ਵਿਕਾਸ ਅਫ਼ਸਰ ਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਚੌਂਹਠ ਹਜ਼ਾਰ ਹੈਕਟੇਅਰ ਨਰਮੇ ਦੀ ਬਿਜਾਈ ਕੀਤੀ ਗਈ ਹੈ ਅਤੇ ਗੁਲਾਬੀ ਸੁੰਡੀ ਪੈਣ ਕਾਰਨ ਛਿਅੱਤਰ ਤੋਂ ਸੌ ਫੀਸਦੀ ਨਰਮਾ ਖ਼ਰਾਬ ਹੋ ਚੁੱਕਾ ਹੈ ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਫਿਰਿ ਕੀਟਨਾਸ਼ਕ ਦਵਾਈ ਭੇਜਣੀ ਸੀ ਪਰ ਅਜੇ ਤੱਕ ਵਿਭਾਗ ਕੋਲ ਮਾਨਸਾ ਦਫਤਰ ਵਿਚ ਇਹ ਦਵਾਈ ਨਹੀਂ ਪਹੁੰਚੀ ਜਿਸ ਦੇ ਸੰਬੰਧੀ ਜਦੋਂ ਵੀ ਹੈੱਡਕੁਆਰਟਰ ਤੋਂ ਦਵਾਈ ਆ ਜਾਵੇਗੀ ਤਾਂ ਕਿਸਾਨਾਂ ਨੂੰ ਸਪਲਾਈ ਕਰ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਕਿਸਾਨ ਕੀਟਨਾਸ਼ਕ ਦਵਾਈ ਲੈਣ ਦੇ ਲਈ ਦਫਤਰ ਆ ਰਹੇ ਹਨ।