ਪੰਜਾਬ

punjab

ETV Bharat / state

ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਲਈ ਨਵੀਆਂ ਸਕੀਮਾਂ ਕੀਤੀਆਂ ਜਾਰੀ - ਪੰਜਾਬ ਸਰਕਾਰ ਨੇ ਲਾਗੂ ਕੀਤੀਆਂ ਨਵੀਆਂ ਸਕੀਮਾਂ

ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਲਈ 5 ਨਵੀਆਂ ਸਕੀਮਾਂ ਜਾਰੀ ਕੀਤੀਆਂ ਹਨ। ਇਹ ਸਕੀਮਾਂ ਸਮਾਜਿਕ ਭਲਾਈ ਨਾਲ ਸਬੰਧਤ ਹਨ।

ਪੰਜਾਬ ਸਰਕਾਰ ਨੇ ਲਾਗੂ ਕੀਤੀਆਂ ਨਵੀਆਂ ਸਕੀਮਾਂ
ਪੰਜਾਬ ਸਰਕਾਰ ਨੇ ਲਾਗੂ ਕੀਤੀਆਂ ਨਵੀਆਂ ਸਕੀਮਾਂ

By

Published : Jan 11, 2021, 12:34 PM IST

ਮਾਨਸਾ : ਪੰਜਾਬ ਸਰਕਾਰ ਨੇ ਮਾਨਸਾ ਜ਼ਿਲ੍ਹੇ ਲਈ 5 ਨਵੀਆਂ ਸਕੀਮਾਂ ਜਾਰੀ ਕੀਤੀਆਂ ਹਨ। ਇਹ ਸਕੀਮਾਂ ਸਮਾਜਿਕ ਭਲਾਈ ਨਾਲ ਸਬੰਧਤ ਹਨ।

ਇਸ ਬਾਰੇ ਦੱਸਦੇ ਹੋਏ ਸਥਾਨਕ ਵਿਧਾਇਕ ਨਾਜਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ 'ਚ ਧੀਆਂ ਦੀ ਲੋਹੜੀ, ਖਿਡਾਰੀਆਂ ਲਈ ਸਪੋਰਟਸ ਕਿੱਟਾਂ ਤੇ ਸ਼ਹਿਰ ਦੇ ਸਲੱਮ ਏਰੀਆ 'ਚ ਰਹਿਣ ਵਾਲੇ ਲੋੜਵੰਦ ਲੋਕਾਂ ਨੂੰ ਘਰ ਬਣਾ ਕੇ ਦੇਣ ਦੀਆਂ ਸਕੀਮਾਂ ਸ਼ਾਮਲ ਹਨ। ਵਿਧਾਇਕ ਨੇ ਸੂਬਾ ਸਰਾਕਰ ਵੱਲੋਂ ਲਾਗੂ ਕੀਤੀਆਂ ਗਈਆਂ ਸਕੀਮਾਂ ਨੂੰ ਸ਼ਲਾਘਾਯੋਗ ਕਦਮ ਦੱਸਿਆ ਹੈ।

ਜ਼ਿਲ੍ਹੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਇਹ ਸਕੀਮਾਂ ਜਲਦ ਹੀ ਜ਼ਿਲ੍ਹੇ 'ਚ ਲਾਗੂ ਕਰ ਦਿੱਤੀਆਂ ਜਾਣਗੀਆਂ। ਧੀਆਂ ਦੀ ਲੋਹੜੀ ਸਕੀਮ ਤਹਿਤ ਲੋੜਵੰਦ ਪਰਿਵਾਰਾਂ ਦੀਆਂ ਬੱਚਿਆਂ ਨੂੰ ਪੜਾਈ ਲਈ ਆਰਥਿਕ ਮਦਦ, ਖਿਡਾਰੀਆਂ ਨੂੰ ਉਨ੍ਹਾਂ ਦੇ ਲੋੜ ਮੁਤਾਬਕ ਸਪੋਰਟਸ ਕਿੱਟਾਂ ਤੇ ਖੇਡ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ABOUT THE AUTHOR

...view details