ਮਾਨਸਾ:ਸਰਦੂਲਗੜ੍ਹ ਦੇ ਨਜ਼ਦੀਕ ਪਿੰਡ ਮੌਫਰ ਦੇ ਸੈਂਕੜੇ ਪਰਿਵਾਰ ਆਪਣੇ ਘਰੋਂ ਬੇਘਰ ਹੋ ਕੇ ਨਹਿਰ ਦੇ ਕਿਨਾਰੇ ਤੰਬੂ ਲਾ ਕੇ ਰਹਿਣ ਦੇ ਲਈ ਮਜਬੂਰ ਹੋ ਗਏ ਨੇ। ਇਹ ਪਰਿਵਾਰ ਰੋ-ਰੋ ਆਪਣੇ ਹਾਲਾਤ ਬਿਆਨ ਕਰ ਰਹੇ ਨੇ ਅਤੇ ਇਹਨਾਂ ਪਰਿਵਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੇਸ਼ੱਕ ਉਹ ਹੜ੍ਹਾਂ ਦੀ ਮਾਰ ਤੋਂ ਬਚਣ ਦੇ ਲਈ ਨਹਿਰ ਦੇ ਕਿਨਾਰੇ ਆਏ ਸੀ ਪਰ ਹੁਣ ਮਾਸੂਮ ਬੱਚਿਆਂ ਦੀ ਜਾਨ ਦਾ ਵੀ ਇਸ ਜਗ੍ਹਾ ਉੱਤੇ ਖਤਰਾ ਬਣਿਆ ਹੋਇਆ ਹੈ।
Punjab Flood: ਸਰਦੂਲਗੜ੍ਹ ਦੇ ਪਿੰਡ ਮੋਫਰ 'ਚ ਹੜ੍ਹ ਕਾਰਣ ਬੇਘਰ ਹੋਏ ਲੋਕ, ਨਹਿਰ ਕਿਨਾਰੇ ਰਹਿਣ ਲਈ ਮਜਬੂਰ - Punjab Flood news
ਸਰਦੂਲਗੜ੍ਹ ਦੇ ਪਿੰਡ ਮੋਫਰ ਵਿੱਚ ਹੜ੍ਹ ਆਉਣ ਕਾਰਣ ਪਿੰਡ ਦੇ ਕਈ ਲੋਕ ਬੇਘਰ ਹੋ ਗਏ ਨੇ। ਪਿੰਡ ਦੀਆਂ ਮਹਿਲਾਵਾਂ ਦਾ ਕਹਿਣਾ ਹੈ ਕਿ ਆਪਣੇ ਘਰ ਛੱਡ ਕੇ ਆਰਜੀ ਕੈਂਪ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੈ। ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈ ਅਲਰਟ: ਘੱਗਰ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਘੱਗਰ ਦੀ ਮਾਰ ਤੋਂ ਬਚਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਕਈ ਪਿੰਡਾਂ ਦੇ ਲੋਕ ਆਪਣੇ ਘਰ ਖਾਲੀ ਕਰਕੇ ਸਮਾਨ ਨੂੰ ਸੁਰੱਖਿਅਤ ਥਾਵਾਂ ਉੱਤੇ ਲਏ ਗਏ ਹਨ। ਉੱਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਸੈਂਕੜੇ ਪਰਿਵਾਰ ਆਪਣੇ ਘਰਾਂ ਨੂੰ ਤਾਲੇ ਲਾ ਕੇ ਨਜ਼ਦੀਕ ਲੱਗਦੀ ਭਾਖੜਾ ਨਹਿਰ ਦੇ ਕਿਨਾਰਿਆਂ ਉੱਤੇ ਤੰਬੂ ਲਗਾ ਕੇ ਰਹਿਣ ਦੇ ਲਈ ਮਜਬੂਰ ਹਨ।ਅਪਣੇ ਹਾਲਾਤਾਂ ਨੂੰ ਦੱਸਦੇ ਹੋਏ ਇਹਨਾਂ ਪਰਿਵਾਰਾਂ ਨੇ ਕਿਹਾ ਕਦੇ ਸੋਚਿਆ ਵੀ ਨਹੀਂ ਸੀ ਕਿ ਅਜਿਹੇ ਹਾਲਾਤ ਦੇਖਣੇ ਪੈਣਗੇ। ਉਹਨਾਂ ਕਿਹਾ ਕਿ ਇੱਕ ਪਾਸੇ ਉਨ੍ਹਾਂ ਦੇ ਘਰ ਪਾਣੀ ਵਿੱਚ ਡੁੱਬਣ ਦੇ ਕਿਨਾਰੇ ਹਨ ਅਤੇ ਦੂਸਰੇ ਪਾਸੇ ਨਹਿਰ ਦੇ ਕਿਨਾਰੇ ਬੈਠੇ ਆਪਣੇ ਮਾਸੂਮ ਬੱਚਿਆਂ ਦੀ ਜਾਨ ਦੀ ਫਿਕਰ ਰਹਿੰਦੀ ਹੈ। 1993 ਵਿੱਚ ਆਏ ਹੜ੍ਹਾਂ ਨੇ ਵੀ ਇੰਨਾਂ ਜ਼ਿਆਦਾ ਨੁਕਸਾਨ ਨਹੀਂ ਕੀਤਾ ਸੀ ਜਿੰਨਾ ਜ਼ਿਆਦਾ ਨੁਕਸਾਨ ਹੁਣ ਪਾਣੀ ਕਰ ਰਿਹਾ ਹੈ।
- 83 ਹਜ਼ਾਰ ਕਿਊਸਿਕ ਪੀਕ 'ਤੇ ਵਗਿਆ ਬਿਆਸ ਦਰਿਆ ਦਾ ਪਾਣੀ, ਨਾਲ ਦੇ ਇਲਾਕਿਆਂ 'ਚ ਹੋਇਆ ਜਲਥਲ
- ਪ੍ਰਿੰਸੀਪਲਾਂ ਦਾ ਤੀਜਾ ਅਤੇ ਚੌਥਾ ਬੈਚ ਸਿੰਗਾਪੁਰ ਲਈ ਰਵਾਨਾ, 72 ਪ੍ਰਿੰਸੀਪਲਾਂ ਨੂੰ ਸੀਐੱਮ ਮਾਨ ਨੇ ਭੇਜਿਆ ਸਿੰਗਾਪੁਰ
- ਭਾਰੀ ਮੀਂਹ ਕਾਰਨ ਉੱਤਰਕਾਸ਼ੀ ਦੇ ਛਾੜਾ 'ਚ ਫਟਿਆ ਬੱਦਲ, ਬਚਾਅ ਕਾਰਜ ਤੇਜ਼
ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ:ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਤਰਪਾਲਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ ਬਿਜਲੀ ਦਾ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਖਾਣ ਦੇ ਲਈ ਸਮਾਜ ਸੇਵੀ ਸੰਸਥਾਵਾਂ ਉਹਨਾਂ ਨੂੰ ਰਾਸ਼ਣ ਲਗਾਤਾਰ ਪਹੁੰਚਾ ਰਹੀਆਂ ਹਨ। ਹੜ੍ਹ ਪੀੜਤਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਡਿਗ ਰਹੇ ਘਰਾਂ ਦੀ ਸਾਰ ਲਈ ਜਾਵੇ ਕਿਉਂਕਿ ਲੰਬਾ ਸਮਾਂ ਉਹਨਾਂ ਨੇ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਬਣਾਏ ਸਨ ਪਰ ਅੱਜ ਘਰਾਂ ਨੂੰ ਖਾਲੀ ਕਰਕੇ ਨਹਿਰਾਂ ਦੇ ਕਿਨਾਰੇ ਰਹਿਣ ਦੇ ਲਈ ਮਜਬੂਰ ਹਾਂ। ਉਹਨਾਂ ਦੱਸਿਆ ਕਿ ਨਹਿਰ ਦੇ ਕੇ ਕਿਨਾਰੇ ਵੀ ਹਰ ਸਮੇਂ ਜਾਨ ਮੁੱਠੀ ਦੇ ਵਿੱਚ ਰਹਿੰਦੀ ਹੈ।