ਮਾਨਸਾ: "ਪੰਜਾਬ ਬਚਾਓ ਕਾਫ਼ਲਾ" ਮੰਚ ਜੋ ਅੰਮ੍ਰਿਤਸਰ ਸਾਹਿਬ ਤੋਂ ਚੱਲ ਲਗਾਤਾਰ ਪੰਜਾਬ ਦੇ ਜ਼ਿਲ੍ਹਿਆਂ ’ਚੋ ਹੁੰਦਾ ਹੋਇਆ ਬੀਤ੍ਹੇ ਕੱਲ ਮਾਨਸਾ ਪਹੁੰਚਿਆ ਜਿੱਥੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਕਾਫ਼ਲੇ ’ਚ ਸ਼ਾਮਲ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਚੜ੍ਹਦੀ ਕਲਾ ਨੂੰ ਬਰਕਰਾਰ ਰੱਖਣ ਲਈ ਮੰਚ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ।
"ਪੰਜਾਬ ਬਚਾਓ ਕਾਫ਼ਲਾ" ਮੰਚ ਪਹੁੰਚਿਆ ਮਾਨਸਾ, ਕਿਸਾਨਾਂ ਨੂੰ ਕੀਤਾ ਜਾਗਰੂਕ - ਅੰਮ੍ਰਿਤਸਰ
"ਪੰਜਾਬ ਬਚਾਓ ਕਾਫ਼ਲਾ" ਮੰਚ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਪੰਜਾਬ ਦੇ ਪੇਂਡੂ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਲਈ ਯਤਨ ਕੀਤੇ ਜਾ ਰਹੇ ਹਨ।
!["ਪੰਜਾਬ ਬਚਾਓ ਕਾਫ਼ਲਾ" ਮੰਚ ਪਹੁੰਚਿਆ ਮਾਨਸਾ, ਕਿਸਾਨਾਂ ਨੂੰ ਕੀਤਾ ਜਾਗਰੂਕ ਤਸਵੀਰ](https://etvbharatimages.akamaized.net/etvbharat/prod-images/768-512-9827911-361-9827911-1607585038736.jpg)
ਤਸਵੀਰ
"ਪੰਜਾਬ ਬਚਾਓ ਕਾਫ਼ਲਾ" ਮੰਚ ਪਹੁੰਚਿਆ ਮਾਨਸਾ, ਕਿਸਾਨਾਂ ਨੂੰ ਕੀਤਾ ਜਾਗਰੂਕ
ਉਨ੍ਹਾਂ ਕਿਹਾ ਕਿ ਸਾਡੇ ਮੰਚ ਵੱਲੋਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਕਾਰਨ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ, ਉਨ੍ਹਾਂ ਦੇ ਮੰਚ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਕੀਤੀ ਜਾਂਦੀ ਹੈ।
ਉੱਥੇ ਹੀ ਸਥਾਨਕ ਲੋਕਾਂ ਵੱਲੋਂ ਮੰਚ ਦੇ ਆਗੂਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੰਚ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਹੱਕਾਂ ਲਈ ਚਲਾਇਆ ਗਿਆ ਇਹ ਕਾਫਲਾ 31 ਜਨਵਰੀ ਤਕ ਜਾਰੀ ਰਹੇਗਾ ਤੇ ਲੁਧਿਆਣਾ ਵਿਖੇ ਸਮਾਪਤ ਹੋਵੇਗਾ।