ਮਾਨਸਾ:ਆਪਣੀਆਂ ਮੰਗਾਂ ਨੂੰ ਲੈ ਕੇ ਮਨਿਸਟਰੀਅਲ ਕਰਮਚਾਰੀਆਂ (Ministerial staff) ਵੱਲੋਂ ਲੰਬੇ ਸਮੇਂ ਤੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦੇ ਹੀ ਮਨਿਸਟਰੀਅਲ ਕਰਮਚਾਰੀਆਂ (Ministerial staff) ਵੱਲੋਂ 16 ਅਕਤੂਬਰ ਕਲਮਛੋੜ ਹੜਤਾਲ (Pendoaan strike) ’ਤੇ ਚਲੇ ਗਏ ਹਨ। ਇਸ ਹੜਤਾਲ ਦੇ ਕਾਰਨ ਤਹਿਸੀਲ ਅਤੇ ਡੀ.ਸੀ. ਦਫ਼ਤਰ (D.C. Office) ਨਾਲ ਸਬੰਧਤ ਕੰਮਕਾਜ ਪ੍ਰਭਾਵਿਤ ਹੋ ਰਹੇ ਹਨ। ਨਾਲ ਹੀ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਨ੍ਹਾਂ ਮੁਲਾਜ਼ਮਾਂ ਦੀ ਹੜਤਾਲ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਦੀ ਹੜਤਾਲ (strike) ਕਾਰਨ ਪਿੰਡਾਂ ਵਿੱਚ ਪੰਚਾਇਤੀ ਕੰਮ ਬਿਲਕੁਲ ਬੰਦ ਹੋ ਗਿਆ ਹੈ।
ਸਰਕਾਰੀ ਬਾਬੂਆਂ ਦੀ ਕਲਮਛੋੜ ਹੜਤਾਲ ਕਾਰਨ ਪਬਲਿਕ ਪ੍ਰੇਸ਼ਾਨ ਇਸ ਮੌਕੇ ਨੰਬਰਦਾਰ ਨਾਜਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਮੁਲਾਜ਼ਮਾਂ ਦੀ ਹੜਤਾਲ ਰਹੇਗੀ, ਉਦੋਂ ਤੱਕ ਪਿੰਡਾਂ ਵਿੱਚ ਕੰਮ ਵੀ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਦਾ ਕੋਈ ਵੀ ਕੰਮ ਇਨ੍ਹਾਂ ਅਫ਼ਸਰਾਂ ਤੋਂ ਬਿਨ੍ਹਾਂ ਨਹੀਂ ਹੁੰਦਾ।
ਉੱਥੇ ਰਜਿਸਟਰੀਆਂ ਨਾਲ ਸਬੰਧਿਤ ਨੰਬਰਦਾਰ ਅਤੇ ਆਮ ਲੋਕ ਵੀ ਖੱਜਲ-ਖੁਆਰ ਹੋ ਰਹੇ ਹਨ। ਇਸ ਮੌਕੇ ਆਮ ਲੋਕ ਵੀ ਇਨ੍ਹਾਂ ਮੁਲਾਜ਼ਮਾਂ ਦੇ ਹੱਕ ਵਿੱਚ ਖੜ੍ਹੇ ਨਜ਼ਰ ਆਏ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਇਨ੍ਹਾਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨ ਲੈਣੀਆ ਚਾਹੀਦੀਆਂ ਹਨ, ਤਾਂ ਜੋ ਇਹ ਮੁਲਾਜ਼ਮ ਦੁਬਾਰਾ ਕੰਮ ‘ਤੇ ਆ ਸਕੇ। ਜਿਸ ਲੋਕਾਂ ਨੂੰ ਰਾਹਤ ਮਿਲੇਗੀ।
ਉਧਰ ਹੜਤਾਲ ‘ਤੇ ਗਏ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੰਜਾਬ ਸਰਕਾਰ (Government of Punjab) ਉਨ੍ਹਾਂ ਦੀਆਂ ਮੰਗਾਂ ਪੂਰੀਆ ਨਹੀਂ ਕਰਦੀ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਨ੍ਹਾਂ ਮੁਲਾਜ਼ਮਾਂ ਦਾ ਕਹਿਣ ਹੈ ਕਿ ਸਰਕਾਰ ਜਾਣ-ਬੁੱਝ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਘਰ ਬੈਠੇ ਮੰਤਰੀਆਂ ਤੇ ਵਿਧਾਇਕਾਂ ਦੇ ਬੱਚਿਆ ਨੂੰ ਨੌਕਰੀਆਂ ਦੇ ਰਹੀ ਹੈ, ਪਰ ਦੂਜੇ ਪਾਸੇ ਪਿਛਲੇ ਲੰਮੇ ਸਮੇਂ ਹੱਕ ਮੰਗ ਰਹੇ ਮੁਲਾਜ਼ਮਾਂ ਨੂੰ ਡੰਡੇ ਮਾਰ ਰਹੀ ਹੈ।
ਇਹ ਵੀ ਪੜ੍ਹੋ:ਜੰਮੂ ਕਸ਼ਮੀਰ ਹਿੰਸਾ: ਘਾਟੀ 'ਚ ਬਹੁ ਗਿਣਤੀ ਅਬਾਦੀ ਕਰ ਸਕਦੀ ਹੈ ਸਾਡੀ ਸੁਰੱਖਿਆ - ਸਿੱਖ ਭਾਈਚਾਰਾ