ਮਾਨਸਾ: ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਤੇ ਫੌਜ ਅਤੇ ਪੰਜਾਬ ਪੁਲਿਸ 'ਚ ਭਰਤੀ ਹੋਣ ਦੇ ਲਈ ਪਿੰਡ ਅੱਕਾਂਵਾਲੀ ਦੇ ਖੇਡ ਗਰਾਊਂਡ 'ਚ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਅਤੇ ਛੋਟੇ ਬੱਚਿਆਂ ਨੂੰ ਪੀ.ਟੀ.ਆਈ ਟੀਚਰ ਅਵਤਾਰ ਸਿੰਘ ਵੱਲੋਂ ਮੁਫ਼ਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਜਿੱਥੇ ਸਵੇਰੇ ਸ਼ਾਮ ਨੌਜਵਾਨ ਲੜਕੇ ਲੜਕੀਆਂ ਗਰਾਊਂਡ ਦੇ ਵਿੱਚ ਆਪਣਾ ਪਸੀਨਾ ਵਹਾ ਰਹੇ ਹਨ। ਇਨ੍ਹਾਂ ਨੌਜਵਾਨਾਂ ਦੇ ਵਿੱਚ ਫ਼ੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਦੇ ਲਈ ਜਜ਼ਬਾ ਹੈ। ਉਥੇ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜਿੱਥੇ ਉਹ ਗਰਾਊਂਡ ਦੇ ਵਿੱਚ ਤਿਆਰੀ ਕਰਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਗੇ ਉਥੇ ਉਹ ਨਸ਼ਿਆਂ ਤੋਂ ਵੀ ਦੂਰ ਰਹਿਣਗੇ।
ਅੱਕਾਂਵਾਲੀ ਦੇ ਖੇਡ ਗਰਾਊਂਡ 'ਚ ਸੈਂਕੜੇ ਨੌਜਵਾਨਾਂ ਨੂੰ ਪੀ.ਟੀ.ਆਈ ਟੀਚਰ ਦੇ ਰਿਹਾ ਮੁਫ਼ਤ ਟ੍ਰੇਨਿੰਗ ਕੁੜੀਆਂ ਨਹੀਂ ਕਿਸੇ ਖੇਤਰ 'ਚ ਘੱਟ
ਖੇਡ ਗਰਾਊਂਡ ਵਿੱਚ ਤਿਆਰੀ ਕਰ ਰਹੀ ਨੈਸ਼ਨਲ ਕਬੱਡੀ ਖਿਡਾਰੀ ਸੁਖਮਨ ਕੌਰ ਨੇ ਕਿਹਾ ਕਿ ਉਹ ਸਵੇਰੇ ਸ਼ਾਮ ਇਸ ਗਰਾਊਂਡ ਦੇ ਵਿਚ ਫੌਜ ਅਤੇ ਪੁਲਿਸ ਦੀ ਭਰਤੀ ਲਈ ਤਿਆਰੀ ਕਰ ਰਹੀ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਕੱਢੀਆਂ ਜਾ ਰਹੀਆਂ ਫੌਜ ਅਤੇ ਪੁਲਿਸ ਵਿੱਚ ਭਰਤੀ ਹੋ ਸਕੇ। ਉਸ ਨੇ ਕਿਹਾ ਕਿ ਅੱਜ ਕੁੜੀਆਂ ਮੁੰਡਿਆਂ ਦੇ ਨਾਲੋਂ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਹਨ। ਸੁਖਮਨ ਕੌਰ ਦਾ ਕਹਿਣਾ ਕਿ ਲੜਕੀਆਂ ਵੀ ਫੌਜ ਅਤੇ ਪੁਲਿਸ ਵਿੱਚ ਭਰਤੀ ਹੋ ਕੇ ਜਿੱਥੇ ਦੇਸ਼ ਦੀ ਸੇਵਾ ਕਰ ਸਕਦੀਆਂ ਹਨ, ਉੱਥੇ ਉਹ ਆਪਣੇ ਪੈਰਾਂ ਤੇ ਖੁਦ ਖੜੀਆਂ ਹੋਣਗੀਆਂ।
ਖਿਡਾਰੀਆਂ ਨੂੰ ਮੁਫ਼ਤ ਸਿਖਲਾਈ
ਨੌਜਵਾਨ ਦਲਵੀਰ ਸਿੰਘ ਨੇ ਕਿਹਾ ਕਿ ਉਹ ਸਵੇਰੇ ਸ਼ਾਮ ਕੋਚ ਅਵਤਾਰ ਸਿੰਘ ਮਾਨ ਦੀ ਅਗਵਾਈ 'ਚ ਪਿੰਡ ਅੱਕਾਂਵਾਲੀ ਦੇ ਗਰਾਊਂਡ ਵਿੱਚ ਤਿਆਰੀ ਕਰਦੇ ਹਨ। ਨੌਜਵਾਨ ਦਾ ਕਹਿਣਾ ਕਿ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨ ਲੜਕੇ ਲੜਕੀਆਂ ਵੀ ਇਥੇ ਸਿਖਲਾਈ ਲਈ ਆਉਂਦੇ ਹਨ। ਨੌਜਵਾਨ ਦਾ ਕਹਿਣਾ ਕਿ ਪੀ.ਟੀ.ਆਈ ਕੋਚ ਵਲੋਂ ਉਨ੍ਹਾਂ ਨੂੰ ਮੁਫ਼ਤ ਸਿਖਲਾਈ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਨੌਜਵਾਨ ਦਾ ਕਹਿਣਾ ਕਿ ਪਿੰਡ ਦੀ ਪੰਚਾਇਤ ਦਾ ਵੀ ਪੂਰਾ ਸਹਿਯੋਗ ਹੈ। ਨੌਜਵਾਨ ਦਾ ਕਹਿਣਾ ਕਿ ਉਹ ਸਿਖਲਾਈ ਹਾਸਲ ਕਰਕੇ ਫੌਜ ਜਾਂ ਪੁਲਿਸ 'ਚ ਭਰਤੀ ਹੋਣਾ ਚਾਹੁੰਦੇ ਹਨ।
ਐਨ.ਆਰ.ਆਈ ਵੀ ਦੇ ਰਹੇ ਸਹਿਯੋਗ
ਨੌਜਵਾਨ ਲੜਕੇ ਲੜਕੀਆਂ ਨੂੰ ਟ੍ਰੇਨਿੰਗ ਦੇ ਰਹੇ ਪੀ.ਟੀ.ਆਈ ਟੀਚਰ ਅਵਤਾਰ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਅੱਕਾਂਵਾਲੀ ਦੇ ਖੇਡ ਗਰਾਊਂਡ 'ਚ ਆਸ ਪਾਸ ਦੇ ਪਿੰਡਾਂ ਅਤੇ ਪਿੰਡ ਅੱਕਾਂਵਾਲੀ ਦੇ ਨੌਜਵਾਨ ਲੜਕੇ ਲੜਕੀਆਂ ਅਤੇ ਬੱਚਿਆਂ ਨੂੰ ਸਵੇਰੇ ਸ਼ਾਮ ਫੌਜ ਅਤੇ ਪੁਲਿਸ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਸ਼ਾਮ ਇੱਥੇ ਸੈਂਕੜੇ ਨੌਜਵਾਨ ਲੜਕੇ ਲੜਕੀਆਂ ਆਉਂਦੇ ਹਨ ਅਤੇ ਉਹ ਖੁਦ ਵੀ ਇਨ੍ਹਾਂ ਬੱਚਿਆਂ ਨੂੰ ਫ੍ਰੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਨੂੰ ਟ੍ਰੇਨਿੰਗ ਦੇਣ ਦੇ ਲਈ ਹਰ ਤਰ੍ਹਾਂ ਦੀ ਮੱਦਦ ਦਿੱਤੀ ਜਾ ਰਹੀ ਹੈ। ਉਥੇ ਉਨ੍ਹਾਂ ਹੋਰ ਵੀ ਪਿੰਡਾਂ ਦੇ ਨੌਜਵਾਨਾਂ ਨੂੰ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਪ੍ਰੇਰਿਤ ਹੋਣ। ਜਿੱਥੇ ਉਹ ਆਪਣੇ ਸਰੀਰ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਤੰਦਰੁਸਤ ਹੋ ਸਕਣਗੇ, ਉਥੇ ਹੀ ਉਹ ਫ਼ੌਜ ਅਤੇ ਪੁਲਿਸ ਵਿੱਚ ਭਰਤੀ ਹੋ ਕੇ ਆਪਣੇ ਪੈਰਾਂ ਤੇ ਖੁਦ ਖੜ੍ਹੇ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਕਿ ਪਿੰਡ ਦੇ ਐਨ.ਆਰ.ਆਈ ਵੀਰਾਂ ਵਲੋਂ ਵੀ ਸਮੇਂ-ਸਮੇਂ 'ਤੇ ਉਨ੍ਹਾਂ ਨੂੰ ਸਹਿਯੋਗ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:ਪੰਜਾਬ ’ਚ ਬਦਲਿਆ ਗਿਆ ਨਾਈਟ ਕਰਫਿਊ ਦਾ ਸਮਾਂ