ਪੰਜਾਬ

punjab

ETV Bharat / state

ਪਾਵਰਕਾਮ ਨੇ ਮਾਨਸਾ 'ਚ ਖੋਲ੍ਹੇ ਕੈਸ਼ ਕਾਊਂਟਰ

ਮਾਨਸਾ ਵਿੱਚ ਪੰਜਾਬ ਰਾਜ ਪਾਵਰਕਾਮ ਲਿਮਟਿਡ ਨੇ ਬਿਜਲੀ ਦੇ ਬਿੱਲ ਜਮਾਂ ਕਰਵਾਉਣ ਲਈ ਕੈਸ਼ ਕਾਊਂਟਰ ਖੋਲ੍ਹ ਦਿੱਤੇ ਹਨ।

ਪੰਜਾਬ ਰਾਜ ਪਾਵਰਕਾਮ ਲਿਮਟਿਡ
ਪੰਜਾਬ ਰਾਜ ਪਾਵਰਕਾਮ ਲਿਮਟਿਡ

By

Published : May 11, 2020, 12:39 PM IST

ਮਾਨਸਾ: ਰਾਜ ਵਿੱਚ ਕਰਫਿਊ ਅਤੇ ਲੌਕਡਾਊਨ ਕਾਰਨ ਬੰਦ ਪਏ ਪੰਜਾਬ ਰਾਜ ਪਾਵਰਕਾਮ ਲਿਮਟਿਡ ਵੱਲੋਂ ਮਾਨਸਾ ਵਿੱਚ ਬਿਜਲੀ ਬਿੱਲ ਜਮਾਂ ਕਰਵਾਉਣ ਲਈ ਕੈਸ਼ ਕਾਊਂਟਰ ਖੋਲ੍ਹ ਦਿੱਤੇ ਗਏ ਹਨ।

ਪੰਜਾਬ ਰਾਜ ਪਾਵਰਕਾਮ ਲਿਮਟਿਡ
ਵਿਭਾਗ ਵੱਲੋਂ ਬਿੱਲ ਜਮਾਂ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਸਮਾਜਿਕ ਦੂਰੀ ਦਾ ਖਿਆਲ ਰੱਖਣ ਲਈ ਜਰੂਰੀ ਇੰਤਜ਼ਾਮ ਵੀ ਕੀਤੇ ਗਏ ਹਨ, ਜਿਸ ਲਈ ਆਮ ਲੋਕਾਂ ਵੱਲੋਂ ਸਰਕਾਰ ਅਤੇ ਪੀਐਸਪੀਸੀਐਲ ਦਾ ਧੰਨਵਾਦ ਕੀਤਾ ਜਾ ਰਿਹਾ ਹੈ। ਕਰਫਿਊ ਅਤੇ ਲੌਕਡਾਊਨ ਦੌਰਾਨ ਪੰਜਾਬ ਰਾਜ ਪਾਵਰਕਾਮ ਲਿਮਿਟਿਡ ਵੱਲੋਂ ਖਪਤਕਾਰਾਂ ਨੂੰ ਬਿਜਲੀ ਦੀ ਖਪਤ ਦੇ ਬਿੱਲ ਆਨਲਾਈਨ ਭਰਨ ਲਈ ਕਿਹਾ ਗਿਆ ਸੀ ਪਰ ਕਾਫੀ ਲੋਕ ਆਨਲਾਈਨ ਬਿਜਲੀ ਬਿੱਲ ਭਰਨ ਵਿੱਚ ਦਿੱਕਤ ਮਹਿਸੂਸ ਕਰ ਰਹੇ ਸਨ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਅਤੇ ਪੀ.ਐਸ.ਪੀ.ਸੀ.ਐਲ. ਵੱਲੋਂ ਆਮ ਲੋਕਾਂ ਨੂੰ ਸਹੂਲਤ ਦਿੰਦਿਆਂ ਕੈਸ਼ ਕਾਊਂਟਰ ਖੋਲ੍ਹ ਦਿੱਤੇ ਗਏ ਹਨ।

ਪੀ.ਐਸ.ਪੀ.ਸੀ.ਐਲ. ਦੇ ਐਸ.ਡੀ.ੳ. ਅੰਮ੍ਰਿਤ ਪਾਲ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਸਾਵਧਾਨੀਆਂ ਵਰਤਦੇ ਹੋਏ ਮਾਨਸਾ ਵਿੱਚ ਕੈਸ਼ ਕਾਊਂਟਰ ਖੋਲ੍ਹੇ ਗਏ ਹਨ ਤਾਂ ਜੋ ਲੋਕ ਆਪਣਾ ਬਿੱਲ ਆਸਾਨੀ ਨਾਲ ਭਰ ਸਕਣ ਅਤੇ ਕੋਈ ਵੀ ਮੁਸ਼ਕਿਲ ਨਾ ਆਵੇ। ਉਨ੍ਹਾਂ ਦੱਸਿਆ ਕਿ ਪਹਿਲਾਂ ਬਿੱਲ ਸਿਰਫ਼ ਆਨਲਾਈਨ ਭਰੇ ਜਾ ਰਹੇ ਸੀ ਅਤੇ ਹੁਣ ਕੈਸ਼ ਭਰਨ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ।

ਆਨਲਾਈਨ ਰਾਹੀਂ ਬੇਸ਼ਕ ਲੋਕ ਖਪਤ ਦਾ ਬਿੱਲ ਭਰ ਰਹੇ ਸਨ ਪਰ ਇਸ ਨਾਲ ਕੁੱਝ ਮੁਸ਼ਕਿਲਾਂ ਵੀ ਆ ਰਹੀਆਂ ਸਨ ਤੇ ਖਪਤਕਾਰ ਆਨਲਾਈਨ ਦੀ ਜਾਣਕਾਰੀ ਨਾਂ ਹੋਣ ਦੀ ਵੀ ਗਲ ਕਹਿ ਰਹੇ ਹਨ।

ਇਹ ਵੀ ਪੜੋ:ਕੋਵਿਡ-19: ਭਾਰਤ ਵਿੱਚ ਪੀੜਤਾਂ ਦੀ ਗਿਣਤੀ 67 ਹਜ਼ਾਰ ਤੋਂ ਪਾਰ, 2206 ਮੌਤਾਂ

ABOUT THE AUTHOR

...view details