ਮਾਨਸਾ: ਫੌਜ ਦੀ ਭਰਤੀ ਦਾ ਟੈਸਟ ਪਾਸ ਕੀਤੇ ਨੌਜਵਾਨਾਂ ਵੱਲੋਂ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ (Protest) ਕਰਕੇ ਪੰਜਾਬ ਸਰਕਾਰ (Government of Punjab) ਖਿਲਾਫ ਕੀਤੀ ਨਾਅਰੇਬਾਜ਼ੀ ਕੀਤੀ ਗਈ ਹੈ। ਵੱਡੀ ਗਿਣਤੀ ਦੇ ਵਿੱਚ ਨੌਜਵਾਨ ਧਰਨੇ ਦੇ ਵਿੱਚ ਸ਼ਾਮਿਲ ਹੋਏ। ਨੌਜਵਾਨਾਂ ਦੇ ਵੱਲੋਂ ਸ਼ਹਿਰ ਵਿੱਚੋਂ ਰੋਸ ਮੁਜ਼ਾਹਰਾ ਕੱਢ ਕੇ ਐਸਡੀਐਮ ਮਾਨਸਾ ਨੂੰ ਦਿੱਤਾ ਮੰਗ ਪੱਤਰ (Demand letter) ਦਿੱਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਨੌਜਵਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਵਾਰ ਕੋਰੋਨਾ (Corona) ਦਾ ਹਵਾਲਾ ਦੇ ਕੇ ਫੌਜ ਦੀ ਭਰਤੀ ਦਾ ਟੈਸਟ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਕਦੇ ਦਸ ਦਿਨਾਂ ਬਾਅਦ ਕਦੇ ਮਹੀਨੇ ਬਾਅਦ ਇਸ ਤਰ੍ਹਾਂ ਹਰ ਮਹੀਨੇ ਪੇਪਰ ਦੀ ਤਰੀਕ ਅੱਗੇ ਪਾਈ ਜਾ ਰਹੀ ਹੈ। ਜਿਸ ਕਰਕੇ ਟੈਸਟ ਦੀ ਤਿਆਰੀ ਕਰ ਰਹੇ ਨੌਜਵਾਨ ਹੋਰ ਕੁਝ ਨਹੀਂ ਕਰ ਪਾ ਰਹੇ ਅਤੇ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।