ਪੰਜਾਬ

punjab

ETV Bharat / state

ਕਈ ਸਾਲਾਂ ਤੋਂ ਤਰੱਕੀ ਨਾ ਹੋਣ ਦੇ ਰੋਸ 'ਚ ਅਧਿਆਪਕਾਂ ਵੱਲੋਂ ਧਰਨਾ - ਅਧਿਆਪਕਾਂ ਨੇ ਡੀਈਓ ਦਫ਼ਤਰ ਪ੍ਰਾਇਮਰੀ ਦੇ ਬਾਹਰ ਲਾਇਆ ਧਰਨਾ

ਈਟੀਟੀ ਅਧਿਆਪਕਾਂ ਨੇ ਸ਼ੁੱਕਰਵਾਰ ਨੂੰ ਤਰੱਕੀਆਂ ਨੂੰ ਲੈ ਕੇ ਡੀਈਓ ਦਫ਼ਤਰ ਪ੍ਰਾਇਮਰੀ ਦੇ ਬਾਹਰ ਧਰਨਾ ਲਾਇਆ। ਅਧਿਆਪਕਾਂ ਦਾ ਕਹਿਣਾ ਹੈ ਕਿ ਦਫ਼ਤਰ ਤੋਂ ਉਨ੍ਹਾਂ ਨੂੰ ਕਈ ਸਾਲਾਂ ਤੋਂ ਲਾਰੇ ਲਾਏ ਜਾ ਰਹੇ ਹਨ।

ਫ਼ੋਟੋ

By

Published : Nov 22, 2019, 7:35 PM IST

ਮਾਨਸਾ: ਈਟੀਟੀ ਅਧਿਆਪਕਾਂ ਨੇ ਸ਼ੁੱਕਰਵਾਰ ਨੂੰ ਤਰੱਕੀਆਂ ਨੂੰ ਲੈ ਕੇ ਡੀਈਓ ਦਫ਼ਤਰ ਪ੍ਰਾਇਮਰੀ ਵੱਲੋਂ ਲਗਾਤਾਰ ਅਧਿਆਪਕਾਂ ਨੂੰ ਟਾਲ ਮਟੋਲ ਤੋਂ ਦੁਖੀ ਹੋ ਕੇ ਡੀਈਓ ਦਫ਼ਤਰ ਪ੍ਰਾਇਮਰੀ ਦਾ ਘਿਰਾਓ ਕੀਤਾ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਪੁਲਿਸ ਨੇ ਦਫ਼ਤਰ ਦੇ ਬਾਹਰ ਤੱਕ ਜਾਣ ਤੋਂ ਰੋਕ ਦਿੱਤਾ, ਜਿਸ ਤੋਂ ਬਾਅਦ ਅਧਿਆਪਕਾਂ ਨੇ ਰੋਡ 'ਤੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਡੀਓ ਪ੍ਰਾਇਮਰੀ ਦਫ਼ਤਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਵੇਖੋ ਵੀਡੀਓ

ਦੱਸ ਦਈਏ ਕਿ ਪੁਲਿਸ ਨਾਲ ਧੱਕਾ-ਮੁੱਕੀ ਹੋਣ ਤੋਂ ਬਾਅਦ ਅਧਿਆਪਕਾਂ ਨੇ ਰੋਡ ਉੱਪਰ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਤੇ ਡੀਓ ਪ੍ਰਾਇਮਰੀ ਦਫ਼ਤਰ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਅਧਿਆਪਕਾਂ ਨੇ ਕਿਹਾ ਕਿ ਡੀ ਓ ਪ੍ਰਾਇਮਰੀ ਦਫ਼ਤਰ ਵੱਲੋਂ ਲਗਾਤਾਰ ਅਧਿਆਪਕਾਂ ਨੂੰ ਟਾਲ ਮਟੋਲ ਦੀ ਨੀਤੀ ਅਪਣਾ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ 51 ਅਧਿਆਪਕਾਂ ਨੇ ਐੱਚ ਟੀ ਬਣਨਾ ਹੈ ਅਤੇ 12 ਅਧਿਆਪਕਾਂ ਨੇ ਸੀ ਐੱਚ ਟੀ ਬਣਨਾ ਹੈ ਪਰ ਦਫ਼ਤਰ ਵੱਲੋਂ ਲਗਾਤਾਰ ਸਨਿਓਰਿਟੀ ਲਿਸਟਾਂ ਠੀਕ ਨਾ ਹੋਣ ਦਾ ਬਹਾਨਾ ਲਾ ਕੇ ਅਧਿਆਪਕਾਂ ਨੂੰ ਲਮਕਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੇਬਰ ਪਾਰਟੀ ਦਾ ਐਲਾਨ, ਜਲ੍ਹਿਆਂਵਾਲਾ ਬਾਗ਼ ਸਾਕੇ ਉੱਤੇ ਮੁਆਫੀ ਮੰਗੇਗਾ ਬ੍ਰਿਟੇਨ

ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਰੋਡ 'ਤੇ ਰੋਕ ਲਿਆ ਗਿਆ ਹੈ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਲਈ ਕੋਈ ਸੀਨੀਅਰ ਅਧਿਕਾਰੀ ਆ ਕੇ ਵਿਸ਼ਵਾਸ ਨਹੀਂ ਦਵਾਉਂਦਾ ਉਦੋਂ ਤੱਕ ਉਹ ਧਰਨਾ ਨਹੀਂ ਚੁੱਕਣਗੇ।

ABOUT THE AUTHOR

...view details