ਪੰਜਾਬ

punjab

ETV Bharat / state

ਮਾਨਸਾ 'ਚ ਦੁਕਾਨਾਂ ਨੂੰ ਖੁਲ੍ਹਵਾਉਣ ਦੇ ਲਈ ਕਿਸਾਨ ਯੂਨੀਅਨਾਂ ਵੱਲੋਂ ਕੀਤਾ ਰੋਸ ਪ੍ਰਦਰਸ਼ਨ

ਪੰਜਾਬ ਭਰ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲਣ ਦੀ ਅਪੀਲ ਕੀਤੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੁਆਰਾ ਲਗਾਏ ਜਾ ਰਹੇ ਲਾਕਡਾਊਨ ਦਾ ਵਿਰੋਧ ਕੀਤਾ ਜਾ ਰਿਹਾ ਹੈ।

ਮਾਨਸਾ 'ਚ ਦੁਕਾਨਾਂ ਨੂੰ ਖੁਲ੍ਹਵਾਉਣ ਦੇ ਲਈ ਕਿਸਾਨ ਯੂਨੀਅਨਾਂ ਵੱਲੋਂ ਕੀਤਾ ਰੋਸ ਪ੍ਰਦਰਸ਼ਨ
ਮਾਨਸਾ 'ਚ ਦੁਕਾਨਾਂ ਨੂੰ ਖੁਲ੍ਹਵਾਉਣ ਦੇ ਲਈ ਕਿਸਾਨ ਯੂਨੀਅਨਾਂ ਵੱਲੋਂ ਕੀਤਾ ਰੋਸ ਪ੍ਰਦਰਸ਼ਨ

By

Published : May 9, 2021, 8:02 PM IST

ਮਾਨਸਾ:ਪੰਜਾਬ ਵਿਚ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਲਗਾਇਆ ਗਿਆ। ਜਿਸ ਦੇ ਤਹਿਤ ਦੁਕਾਨਾਂ ਆਦਿ ਬੰਦ ਨੇ ਅਤੇ ਹੋਰ ਕਾਰੋਬਾਰ ਬੰਦ ਨੇ ਜਿਸ ਦਾ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦੁਕਾਨਾਂ ਖੁਲ੍ਹਵਾਉਣ ਦੇ ਲਈ ਸ਼ਹਿਰ ਦੇ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵੀ ਸ਼ਹਿਰ ਦੇ ਵਿਚ ਪ੍ਰਦਰਸ਼ਨ ਕੀਤਾ ਗਿਆ ਤੇ ਦੁਕਾਨਾਂ ਨੂੰ ਤੁਰੰਤ ਖੋਲ੍ਹਣ ਦੀ ਮੰਗ ਕੀਤੀ ਗਈ

ਕਿਸਾਨ ਆਗੂ ਭਾਨ ਸਿੰਘ ਬਰਨਾਲਾ ਅਤੇ ਮਲਕੀਤ ਸਿੰਘ ਕੋਟ ਧਰਮੂ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਆੜ ਦੇ ਵਿਚ ਲਾਕਡਾਊਨ ਲਗਾ ਕੇ ਕਾਰੋਬਾਰ ਠੱਪ ਕਰ ਦਿੱਤੇ ਗਏ ਹਨ ਜਿਸ ਕਾਰਨ ਅੱਜ ਹਰ ਗ਼ਰੀਬ ਮਜ਼ਦੂਰ ਰੇਹੜੀ ਵਾਲੇ ਦੁਕਾਨਦਾਰ ਤੰਗੀਆਂ ਦੇ ਨਾਲ ਜੂਝ ਰਹੇ ਨੇ ਪਰ ਸਰਕਾਰ ਜੇਕਰ ਕੋਰੋਨਾ ਵਾਇਰਸ ਦੀ ਆੜ ਵਿਚ ਜੇਕਰ ਦੁਕਾਨਾਂ ਕਾਰੋਬਾਰ ਬੰਦ ਕਰਵਾਉਣਾ ਚਾਹੁੰਦੀ ਹੈ ਤਾਂ ਸਰਕਾਰ ਹਰ ਇੱਕ ਪਰਿਵਾਰ ਦੇ ਲਈ ਇਕ ਸਾਲ ਤੱਕ ਦਾ ਰਾਸ਼ਨ ਮੁਹੱਈਆ ਕਰਵਾਵੇ।

ਉਨ੍ਹਾਂ ਕਿਹਾ ਕਿ ਸਰਕਾਰ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿਚ ਬਾਜ਼ਾਰ ਖੋਲ੍ਹਣ ਦੀ ਆਗਿਆ ਨਾ ਦਿੱਤੀ ਗਈ ਤਾਂ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ ।

ਇਹ ਵੀ ਪੜੋ:ਰੂਪਨਗਰ ਮੈਜਿਸਟਰੇਟ ਵੱਲੋਂ ਦੁਕਾਨਾਂ ਖੋਲਣ ਲਈ ਨਵੇਂ ਨਿਯਮ

ABOUT THE AUTHOR

...view details