ਮਾਨਸਾ: ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੈਟਰੋਲ ਪੰਪ ਮਾਲਕ ‘ਤੇ ਇਲਜ਼ਾਮ ਲਗਾਇਆ ਹੈ ਕਿ ਘਟਨਾ ਦੌਰਾਨ ਮਾਲਕ ਵੱਲੋਂ ਪਰਿਵਾਰ ਨੂੰ ਭੋਗ ਤੇ ਹੋਰ ਮਾਲੀ ਮੱਦਦ ਦੇਣ ਦਾ ਭਰੋਸਾ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਲਕ ਦਾ ਕਹਿਣੈ ਸੀ ਕਿ ਮ੍ਰਿਤਕ ਨੌਜਵਾਨ ਦਾ ਸਸਕਾਰ ਕਰ ਦਿੱਤਾ ਜਾਵੇ ਤੇ ਉਸ ਖਿਲਾਫ਼ ਕੋਈ ਕਾਰਵਾਈ ਵੀ ਨਾ ਕੀਤੀ ਜਾਵੇ ਕਿਉਂਕਿ ਉਹ ਪਰਿਵਾਰ ਦੀ ਹਰ ਮਦਦ ਕਰਨ ਦੇ ਲਈ ਤਿਆਰ ਹੈ।
ਪ੍ਰਦਰਸ਼ਨਕਾਰੀਆਂ ਦਾ ਕਹਿਣੈ ਕਿ ਮ੍ਰਿਤਕ ਦੇ ਭੋਗ ਦਾ ਦਿਨ ਆ ਚੁੱਕਿਆ ਹੈ ਪਰ ਉਨ੍ਹਾਂ ਦੀ ਅਜੇ ਤੱਕ ਕੋਈ ਮਦਦ ਨਹੀਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਵੱਲੋਂ ਮਦਦ ਦੇ ਲਈ ਪੈਟਰੋਲ ਪੰਪ ਮਾਲਿਕ ਦੇ ਘਰ ਤੱਕ ਪਹੁੰਚ ਕੀਤੀ ਗਈ ਪਰ ਜਦੋਂ ਉਨ੍ਹਾਂ ਘਰ ਜਾ ਕੇ ਗੱਲ ਕੀਤੀ ਤਾਂ ਉਨ੍ਹਾਂ ਨੂੰ ਉੱਥੋਂ ਇਹ ਕਹਿ ਕਿ ਵਾਪਸ ਭੇਜ ਦਿੱਤਾ ਕਿ ਪੈਟਰੋਲ ਪੰਪ ਦੇ ਮਾਲਿਕ ਕਿਸੇ ਜ਼ਰੂਰੀ ਕੰਮ ਦੇ ਲਈ ਦਿੱਲੀ ਗਏ ਹਨ ਅਤੇ ਉਨ੍ਹਾਂ ਨੂੰ ਪਤਾ ਨਹੀਂ ਕਿੰਨ੍ਹੇ ਦਿਨ ਲੱਗ ਜਾਣ।