Protest Against Drugs : ਮਾਨਸਾ 'ਚ ਨਸ਼ੇ ਖਿਲਾਫ ਸ਼ਹਿਰ ਵਾਸੀਆਂ ਨੇ ਘੇਰਿਆ ਪੁਲਿਸ ਥਾਣਾ, ਹੱਥਾਂ 'ਚ ਤਖਤੀਆਂ ਫੜ੍ਹ ਕੇ ਕੀਤਾ ਵਿਰੋਧ ਮਾਨਸਾ:ਇਕ ਪਾਸੇ ਪੰਜਾਬ ਵਿਚ ਨਸ਼ੇ ਦੇ ਖਾਤਮੇ ਦੀਆਂ ਗੱਲਾਂ ਹੁੰਦੀਆਂ ਹੈ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ,ਦੂਜੇ ਪਾਸੇ ਖੁਲ੍ਹੇਆਮ ਨਸ਼ਾ ਵਿਕਦਾ ਹੈ,ਪਰ ਇਸਦਾ ਜ਼ਿੰਮੇਵਾਰ ਕੌਣ ? ਇਹੀ ਸਵਾਲ ਲੈਕੇ ਮਾਨਸਾ ਵਿਚ ਲੋਕਾਂ ਵੱਲੋਂ ਠਾਣੇ ਮੂਹਰੇ ਧਰਨੇ ਲਾਕੇ ਸਵਾਲ ਕੀਤੇ ਜਾ ਰਹੇ ਹਨ, ਕਿ ਜੇਕਰ ਸਰਕਾਰਾਂ ਅਤੇ ਪੁਲਿਸ ਨਸ਼ੇ ਦਾ ਖਾਤਮਾ ਕਰਨ ਵਿਚ ਲੱਗੀ ਹੈ ਤਾਂ ਮੈਡੀਕਲ ਸਟੋਰਾਂ 'ਤੇ ਸ਼ਰੇਆਮ ਨਸ਼ਾ ਕਿਵੇਂ ਵਿਕ ਰਿਹਾ ਹੈ। ਇਸੇ ਨੂੰ ਲੈਕੇ ਮਾਨਸਾ ਵਾਸੀਆਂ ਨੇ ਰੋਸ ਜ਼ਾਹਿਰ ਕਰਦਿਆਂ ਥਾਣੇ ਦਾ ਘਿਰਾਓ ਕੀਤਾ ਅਤੇ ਰੋਸ ਮਾਰਚ ਵੀ ਕੱਢਿਆ। ਦਰਅਸਲ ਮਾਨਸਾ ਸ਼ਹਿਰ ਦੇ ਵਿੱਚ ਮੈਡੀਕਲ ਸਟੋਰਾਂ 'ਤੇ ਵਿਕ ਮੈਡੀਕਲ ਨਸ਼ੀਲੀਆਂ ਦਵਾਈਆਂ ਨੂੰ ਬੰਦ ਕਰਵਾਉਣ ਦੇ ਲਈ ਮਾਨਸਾ ਸ਼ਹਿਰ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਥਾਣਾ ਸਿਟੀ ਦਾ ਘਿਰਾਓ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ, ਤੇ ਤੁਰੰਤ ਮੈਡੀਕਲ ਸਟੋਰਾਂ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ।
ਮੈਡੀਕਲ ਸਟੋਰਾਂ 'ਤੇ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ : ਪਿਛਲੇ ਦਿਨੀਂ ਮਾਨਸਾ ਸ਼ਹਿਰ ਦੇ ਇਕ ਨੌਜਵਾਨ ਵੱਲੋਂ ਮੈਡੀਕਲ ਸਟੋਰਾਂ 'ਤੇ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ ਨੂੰ ਬੰਦ ਕਰਵਾਉਣ ਦੇ ਸਿਟਿੰਗ ਕਰਕੇ ਆਵਾਜ਼ ਉਠਾਈ ਗਈ ਸੀ ਜਿਸ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਵੱਲੋਂ ਇਸ ਨੌਜਵਾਨ ਦਾ ਸਾਥ ਦੇਣ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਕਿ ਉਹ ਤੁਰੰਤ ਮੈਡੀਕਲ ਸਟੋਰਾਂ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ ਪਰ ਕੋਈ ਕਾਰਵਾਈ ਨਾ ਹੋਣ ਦੇ ਕਾਰਨ ਅੱਜ ਸਮੂਹਿਕ ਜਥੇਬੰਦੀਆਂ ਵੱਲੋਂ ਮਾਨਸਾ ਦੇ ਸਿਟੀ ਥਾਣੇ ਦਾ ਘਿਰਾਓ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
- Paramjit Panjwad: ਜਾਣੋ ਕੌਣ ਸੀ ਮੋਸਟ ਵਾਂਟੇਡ ਅੱਤਵਾਦੀ ਪਰਮਜੀਤ ਸਿੰਘ ਪੰਜਵੜ, ਪੜ੍ਹੋ ਪੂਰੀ ਖਬਰ...
- ਲਾਹੌਰ 'ਚ ਖਾਲਿਸਤਾਨ ਕਮਾਂਡੋ ਫੋਰਸ ਦਾ ਅੱਤਵਾਦੀ ਪਰਮਜੀਤ ਪੰਜਵੜ ਮਾਰਿਆ ਗਿਆ
ਨਸ਼ੇ ਦੇ ਖਿਲਾਫ ਜੰਗ ਜਾਰੀ ਰਹੇਗੀ:ਨੌਜਵਾਨ ਪਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਦਿਨੀਂ ਨਸ਼ੇ ਖਿਲਾਫ ਆਵਾਜ਼ ਉਠਾਈ ਗਈ ਸੀ ਕਿਉਂਕਿ ਮਾਨਸਾ ਸ਼ਹਿਰ ਦੇ ਵਿੱਚ ਮੈਡੀਕਲ ਸਟੋਰਾਂ ਤੋਂ ਸ਼ਰੇਆਮ ਮੈਡੀਕਲ ਦਵਾਈਆਂ ਜੋ ਨਸ਼ੇ ਦੇ ਰੂਪ ਵਿੱਚ ਵਰਤੀਆਂ ਜਾ ਰਹੀਆਂ ਹਨ, ਉਨ੍ਹਾਂ ਦੇ ਖਿਲਾਫ ਆਵਾਜ਼ ਚੁੱਕੀ ਗਈ ਸੀ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਨਸ਼ੇ ਦੇ ਖਿਲਾਫ ਜੰਗ ਜਾਰੀ ਰਹੇਗੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ੇ ਦੇ ਮੁੱਦੇ ਤੇ ਹਰ ਵਾਰ ਵੋਟਾਂ ਮੰਗਣ ਵਾਲਿਓ ਨਸ਼ੇ ਨੂੰ ਤੁਰੰਤ ਬੰਦ ਕੀਤਾ ਜਾਵੇ ਉਨ੍ਹਾਂ ਦੱਸਿਆ ਕਿ ਦੂਸਰੇ ਸੂਬਿਆਂ ਦੇ ਵਿਚ ਸਿੱਖਿਆ ਅਤੇ ਸਿਹਤ ਨੂੰ ਲੈ ਕੇ ਸਰਕਾਰਾਂ ਵੱਲੋਂ ਚੋਣਾਂ ਲੜੀਆਂ ਜਾਂਦੀਆਂ ਹਨ।
ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ:ਪਰ ਪੰਜਾਬ ਦੇ ਵਿਚ ਸਿਰਫ਼ ਨਸ਼ੇ ਦੇ ਮੁੱਦੇ 'ਤੇ ਹੀ ਚੋਣਾਂ ਲੜੀਆਂ ਜਾਂਦੀਆਂ ਹਨ। ਜਿਸ ਕਾਰਨ ਨਸ਼ਾ ਬੰਦ ਹੋਣ ਵਾਲਾ ਨਹੀਂ ਅਤੇ ਹਰ ਇਕ ਇਨਸਾਨ ਨੂੰ ਖੁਦ ਹੀ ਨਸ਼ੇ ਦੇ ਖਿਲਾਫ਼ ਜੰਗ ਛਿੜ ਪਵੇਗੀ ਇਸ ਮੌਕੇ ਸੰਘਰਸ਼ ਕਰ ਰਹੇ ਐਡਵੋਕੇਟ ਲਖਨ ਪਾਲ ਸਿੰਘ ਅਤੇ ਰਘਬੀਰ ਸਿੰਘ ਰਾਣਾ ਨੇ ਕਿਹਾ ਕਿ ਸ਼ਰੇਆਮ ਪੰਜਾਬ ਦੇ ਵਿਚ ਨਸ਼ੇ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਨਸ਼ੇ ਬੰਦ ਕਰਨ ਦੇ ਵਿੱਚ ਅਸਫ਼ਲ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਸ਼ੇ ਦੇ ਮੁੱਦੇ 'ਤੇ ਹੀ ਚੋਣਾਂ ਲੜੀਆਂ ਅਤੇ ਅੱਜ ਤਕ ਪੰਜਾਬ ਵਿਚੋਂ ਖਤਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਨਿੱਤ ਦੇ ਨਾਂ ਲੋਕਾਂ ਦੇ ਇਕਲੌਤੇ ਪੁੱਤਰ ਨਸ਼ੇ ਦੀ ਭੇਟ ਚੜ੍ਹ ਰਹੇ ਹਨ ਅਤੇ ਅੱਜ ਮਾਨਸਾ ਸ਼ਹਿਰ ਦੇ ਵਿੱਚ ਮੈਡੀਕਲ ਸਟੋਰਾਂ ਤੇ ਵਿਕ ਰਹੀਆਂ ਨਸ਼ੀਲੀਆਂ ਦਵਾਈਆਂ ਨੂੰ ਬੰਦ ਕਰਵਾਉਣ ਲਈ ਸੰਕੇਤ ਧਰਨਾ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਦਾ ਵੱਡਾ ਇਕੱਠ ਕਰਕੇ ਨਸ਼ਿਆਂ ਦੇ ਖਿਲਾਫ ਜੰਗ ਲੜੀ ਜਾਵੇਗੀ।