ਪੰਜਾਬ

punjab

By

Published : Mar 21, 2020, 4:58 PM IST

ETV Bharat / state

ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਏ ਸੀਏਏ ਤੇ ਐਨਆਰਸੀ ਵਿਰੁੱਧ ਚੱਲ ਰਹੇ ਧਰਨੇ

ਸ਼ਾਹੀਨ ਬਾਗ 'ਚ ਜਾਰੀ ਸੀਏਏ ਦੇ ਵਿਰੋਧ ਸਮਰਥਨ 'ਚ ਮਾਨਸਾ ਵਿਖੇ ਵੀ ਸੰਵਿਧਾਨ ਬਚਾਓ ਮੰਚ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਇਸ 39 ਦਿਨਾਂ ਤੱਕ ਚੱਲਣ ਵਾਲੇ ਰੋਸ ਮਾਰਚ ਉੱਤੇ ਕੋਰੋਨਾ ਵਾਇਰਸ ਦੀ ਦਹਿਸ਼ਤ ਵੇਖਣ ਨੂੰ ਮਿਲੀ।

ਫੋਟੋ
ਫੋਟੋ

ਮਾਨਸਾ: ਕੋਰੋਨਾ ਵਾਇਰਸ ਜਿੱਥੇ ਪੂਰੇ ਦੇਸ਼ ਵਿੱਚ ਪੈਰ ਪਸਾਰ ਰਿਹਾ ਹੈ, ਉੱਥੇ ਹੀ ਸ਼ਾਹੀਨ ਬਾਗ ਦੀ ਤਰਜ ਉੱਤੇ ਮਾਨਸਾ ਵਿੱਚ ਕਈ ਜੱਥੇਬੰਦੀਆਂ ਤੇ ਸਵਿੰਧਾਨ ਬਚਾਓ ਮੰਚ ਵੱਲੋਂ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਕੋਰੋਨਾ ਵਾਇਰਸ ਤੋਂ ਪ੍ਰਭਾਵਤ ਹੋਏ ਰੋਸ ਪ੍ਰਦਰਸ਼ਨ

ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਮੈਡੀਕਲ ਪ੍ਰੈਕਟੀਸ਼ਨਰਜ ਦੇ ਪੰਜਾਬ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਕੋਰੋਨਾ ਵਾਇਰਸ ਭਿਆਨਕ ਬਿਮਾਰੀ ਹੈ। ਇਸ ਤੋਂ ਬਚਾਅ ਕਰਨਾ ਬੇਹਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਿਰੁੱਧ ਇਹ ਰੋਸ ਪ੍ਰਦਰਸ਼ਨ 39 ਦਿਨਾਂ ਤੱਕ ਜਾਰੀ ਰਹੇਗਾ।

ਹੋਰ ਪੜ੍ਹੋ : ਕੋਵਿਡ-19: ਦਹਿਸ਼ਤ ਨਾ ਫੈਲਾਓ, ਸਿਰਫ ਸਾਵਧਾਨੀ ਵਰਤੋਂ

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਧਰਨੇ ਪ੍ਰਭਾਵਤ ਹੋਏ ਹਨ, ਪਰ ਫਿਰ ਵੀ ਰੋਸ ਪ੍ਰਦਰਸ਼ਨ ਜਾਰੀ ਹੈ। ਰੋਸ ਪ੍ਰਦਰਸ਼ਨ ਦੇ ਦੌਰਾਨ ਲੋਕਾਂ ਦਾ ਇੱਕਠ ਨਾ ਕਰਕੇ ਰੋਜਾਨਾ ਸਵਿੰਧਾਨ ਬਚਾਓ ਮੰਚ ਦੇ ਚਾਰ ਤੋਂ ਪੰਜ ਮੈਂਬਰ ਰੋਸ ਪ੍ਰਦਰਸ਼ਨ ਕਰਨ ਲਈ ਪੁਜਦੇ ਹਨ। ਪ੍ਰਦਰਸ਼ਨ ਉੱਤੇ ਬੈਠੇ ਲੋਕ ਆਪਸੀ ਦੂਰੀ ਬਣਾ ਕੇ, ਸੁਰੱਖਿਆ ਦਾ ਪੂਰਾ ਧਿਆਨ ਰੱਖਦੇ ਹੋਏ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਕੇਂਦਰ ਸਰਕਾਰ ਤੋਂ ਜਨਤਾ ਲਈ ਸਿਹਤ ਸੁਵਿਧਾਵਾਂ ਤੇ ਰਾਹਤ ਪੈਕੇਜ ਉਪਲਬਧ ਕਰਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਗਰੀਬ ਲੋਕ ਇਸ ਬਿਮਾਰੀ ਤੋਂ ਬੱਚ ਸੱਕਣ। ਇਸ ਤੋਂ ਇਲਾਵਾ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ 22 ਮਾਰਚ ਨੂੰ ਜਨਤਕ ਕਰਫਿਊ ਵਾਲੇ ਦਿਨ ਘਰਾਂ ਤੋਂ ਬਾਹਰ ਨਾ ਆਉਣ ਦੀ ਅਪੀਲ ਕੀਤੀ ਗਈ ਹੈ।

ABOUT THE AUTHOR

...view details