ਮਾਨਸਾ: ਸ਼ੂਟਿੰਗ ਰੇਂਜ ਦੀ ਤਿਆਰੀ ਕਰਨ ਦੇ ਲਈ ਬੇਸ਼ਕ ਖਿਡਾਰੀ ਵੱਡੇ ਸ਼ਹਿਰਾਂ ਵਿੱਚ ਜਾਂਦੇ ਹਨ ਪਰ ਪੰਜਾਬ ਦੇ ਇੱਕੋ ਇੱਕ ਸਰਕਾਰੀ ਸੈਕੰਡਰੀ ਸਕੂਲ ( ਲੜਕੇ ) ਫਫੜੇ ਭਾਈਕੇ ਵਿਖੇ ਚੱਲ ਰਹੀ 24 ਲੇਨ ਸ਼ੂਟਿੰਗ ਰੇਂਜ ਵਿੱਚੋਂ ਤਿਆਰੀ ਕਰਕੇ ਨੈਸ਼ਨਲ ਪੱਧਰ ਤੇ ਖਿਡਾਰੀ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਸ਼ੂਟਿੰਗ ਰੇਂਜ ਦੇ ਵਿੱਚ ਜਿੱਥੇ ਦੇਸ਼ ਦੇ ਅਭਿਨਵ ਬਿੰਦਰਾ ਵਰਗੇ ਖਿਡਾਰੀਆਂ ਨੇ ਦੇਸ਼ ਦਾ ਨਾਂ ਪੂਰੀ ਦੁਨੀਆਂ ਦੇ ’ਚ ਰੌਸ਼ਨ ਕੀਤਾ ਹੈ। ਉੱਥੇ ਹੀ ਸ਼ੂਟਿੰਗ ਰੇਂਜ ਨੂੰ ਹੁਣ ਪਿੰਡਾਂ ਦੇ ਵਿਚ ਵੀ ਤਰਜੀਹ ਦਿੱਤੀ ਜਾ ਰਹੀ ਹੈ ਪੰਜਾਬ ਦੇ ਇੱਕੋ ਇੱਕ ਸਰਕਾਰੀ ਸੈਕੰਡਰੀ ਸਕੂਲ ਲੜਕੇ ਫਫੜੇ ਭਾਈਕੇ ਵਿਖੇ ਬਣੀ 24 ਲੇਨ ਸ਼ੂਟਿੰਗ ਰੇਂਜ ਵਿੱਚ ਰੋਜ਼ਾਨਾ ਖਿਡਾਰੀ ਪ੍ਰੈਕਟਿਸ ਕਰਦੇ ਨਜ਼ਰ ਆਉਂਦੇ ਹਨ।
ਦੱਸ ਦਈਏ ਕਿ ਇਸ ਸ਼ੂਟਿੰਗ ਰੇਂਜ ਵਿੱਚ ਤਿਆਰੀ ਕਰਕੇ ਜਿੱਥੇ ਸਟੇਟ ਅਤੇ ਨੈਸ਼ਨਲ ਪੱਧਰ ’ਤੇ ਖਿਡਾਰੀ ਆਪਣਾ ਲੋਹਾ ਮੰਨਵਾ ਚੁੱਕੇ ਹਨ ਉੱਥੇ ਹੀ ਹੁਣ ਇੰਡੀਆ ਟੀਮ ਦੇ ਲਈ ਵੀ ਇੱਕ ਖਿਡਾਰੀ ਦਿੱਲੀ ਵਿਖੇ ਆਪਣੇ ਟਰਾਇਲ ਦੇਣ ਦੇ ਲਈ ਜਾ ਰਿਹਾ ਹੈ।
ਸ਼ੂਟਿੰਗ ਰੇਂਜ ਦੀ ਕੋਚਿੰਗ ਦੇ ਰਹੇ ਖਿਡਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਰਮੀ ਦੇ ਵਿਚੋਂ ਰਿਟਾਇਰ ਹਨ ਅਤੇ ਉਨ੍ਹਾਂ ਨੂੰ ਖੁਦ ਨੂੰ ਸ਼ੂਟਿੰਗ ਰੇਂਜ ਦਾ ਜਜ਼ਬਾ ਸੀ ਜਿਸਦੇ ਲਈ ਉਨ੍ਹਾਂ ਵੱਲੋਂ ਆਪਣੇ ਪਿੰਡ ਵਿੱਚ ਖਿਡਾਰੀਆਂ ਨੂੰ ਸ਼ੂਟਿੰਗ ਰੇਂਜ ਦੀ ਕੋਚਿੰਗ ਦੇਣਾ ਸ਼ੁਰੂ ਕਰ ਦਿੱਤਾ ਜਿਸ ਦੇ ਲਈ ਉਨ੍ਹਾਂ ਵੱਲੋਂ ਪਿੰਡ ਦੇ ਪੰਚਾਇਤ ਨਾਲ ਸੰਪਰਕ ਕੀਤਾ ਤਾਂ ਪੰਚਾਇਤ ਵੱਲੋਂ ਉਨ੍ਹਾਂ ਨੂੰ ਸ਼ੂਟਿੰਗ ਰੇਂਜ ਦੇ ਲਈ ਇਕ ਵੱਡਾ ਹਾਲ ਬਣਾ ਕੇ ਦਿੱਤਾ ਗਿਆ ਜਿਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਵੀ ਇਸ ਸ਼ੂਟਿੰਗ ਰੇਂਜ ਦੇ ਲਈ ਫੰਡ ਜਾਰੀ ਕੀਤੇ ਗਏ।
ਉਨ੍ਹਾਂ ਅੱਗੇ ਦੱਸਿਆ ਕਿ ਅੱਜ ਇਸ ਸ਼ੂਟਿੰਗ ਰੇਂਜ ਦੇ ਵਿੱਚ ਖਿਡਾਰੀ ਤਿਆਰੀ ਕਰਕੇ ਸਟੇਟ ਅਤੇ ਨੈਸ਼ਨਲ ਪੱਧਰ ਤੇ ਆਪਣਾ ਲੋਹਾ ਮੰਨਵਾ ਰਹੇ ਹਨ ਉਨ੍ਹਾਂ ਦੱਸਿਆ ਕਿ ਸ਼ੂਟਿੰਗ ਰੇਂਜ ਬੇਸ਼ੱਕ ਮਹਿੰਗੀ ਖੇਡ ਹੈ ਪਰ ਇਸਦੇ ਲਈ ਪਿਸਤੌਲ ਗੰਨ ਅਤੇ ਖਿਡਾਰੀਆਂ ਨੂੰ ਕਿੱਟਾਂ ਸਮਾਜ ਸੇਵੀਆਂ ਵੱਲੋਂ ਉਪਲੱਬਧ ਕਰਵਾਈਆਂ ਗਈਆਂ ਹਨ ਜੋ ਕਿ ਖਿਡਾਰੀ ਇਨ੍ਹਾਂ ਨੂੰ ਪਹਿਨ ਕੇ ਸ਼ੂਟਿੰਗ ਰੇਂਜ ਦੇ ਵਿੱਚ ਤਿਆਰੀ ਕਰਦੇ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸ਼ੂਟਿੰਗ ਰੇਂਜ ਵਿੱਚੋਂ ਸਟੇਟ ਅਤੇ ਨੈਸ਼ਨਲ ਪੱਧਰ ਤੇ ਮੈਡਲ ਲਿਆ ਚੁੱਕੇ ਹਨ ਅਤੇ ਇਸਦੇ ਨਾਲ ਹੀ ਹੁਣ ਉਨ੍ਹਾਂ ਦੇ ਇੱਕ ਖਿਡਾਰੀ ਇੰਡੀਆ ਟੀਮ ਦੇ ਲਈ ਵੀ ਚੁਣਿਆ ਗਿਆ ਹੈ ਜਿਸ ਦੀ ਆਉਣ ਵਾਲੇ ਦਿਨਾਂ ਵਿਚ ਦਿੱਲੀ ਵਿਖੇ ਟਰਾਇਲ ਹੋਣਗੇ।