ਮਾਨਸਾ :ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਸਿਆਸਤ ਬੇਹੱਦ ਸਰਗਰਮ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਈ ਸਾਰੇ ਰਾਜਨੀਤਕ ਰਾਜ ਨੇਤਾ, ਪੰਜਾਬ ਗਾਇਕ ਅਤੇ ਅਦਾਕਾਰ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝ ਕਰ ਰਹੇ ਹਨ। ਅੱਜ ਜਿੱਥੇ ਮਨਜਿੰਦਰ ਸਿੰਘ ਸਿਰਸਾ , ਕਾਂਗਰਸ ਪਾਰਟੀ ਦੀ ਆਗੂ ਕੁਮਾਰੀ ਸ਼ੈਲਜਾ ਅਤੇ ਹੰਸ ਰਾਜ ਹੰਸ ਮੂਸਾ ਪਿੰਡ ਵਿੱਚ ਸਿੱਧੂ ਦੇ ਘਰ ਪਹੁੰਚ ਕੇ ਉਹਨਾ ਵੱਲੋਂ ਮੌਤ ਦਾ ਦੁੱਖ ਸਾਂਝ ਕੀਤਾ ਗਿਆ।
ਉੱਥੇ ਹੀ ਹੋਣ ਅਕਾਲੀ ਦਲ ਬਾਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਵੀ ਅੱਜ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਰਕਾਰ ਬਿਲਕੁੱਲ ਫੇਲ੍ਹ ਹੈ।