ਪੰਜਾਬ

punjab

ETV Bharat / state

ਆਨਲਾਈਨ ਜਮਾਤ ਦੌਰਾਨ ਇੱਕ ਵਿਦਿਆਰਥੀਆਂ ਨੇ ਪਾਈਆਂ ਅਸ਼ਲੀਲ ਵੀਡੀਓ ! - ਖੁੱਲ੍ਹੇ

ਜ਼ੂਮ ਐਪ ’ਤੇ ਬੱਚਿਆ ਦੀ ਜਮਾਤ ਚੱਲ ਰਹੀ ਸੀ ਤਾਂ ਇੱਕ ਵਿਦਿਆਰਥੀਆਂ ਨੇ ਅਸ਼ਲੀਲ ਮੈਸੇਜ ਪਾਉਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਮਗਰੋਂ ਬੱਚਿਆ ਦੇ ਮਾਪਿਆਂ ਨੇ ਉਕਤ ਵਿਦਿਆਰਥੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਆਨਲਾਈਨ ਜਮਾਤ ਦੌਰਾਨ ਇੱਕ ਵਿਦਿਆਰਥੀਆਂ ਨੇ ਪਾਈਆਂ ਅਸ਼ਲੀਲ ਵੀਡੀਓ !
ਆਨਲਾਈਨ ਜਮਾਤ ਦੌਰਾਨ ਇੱਕ ਵਿਦਿਆਰਥੀਆਂ ਨੇ ਪਾਈਆਂ ਅਸ਼ਲੀਲ ਵੀਡੀਓ !

By

Published : May 17, 2021, 6:04 PM IST

ਮਾਨਸਾ:ਜ਼ਿਲ੍ਹੇ ਇੱਕ ਨਿਜੀ ਸਕੂਲ ਦੇ ਬੱਚਿਆਂ ਦੀ ਜੂਮ ਐਪ ’ਤੇ ਕਲਾਸ ਚੱਲ ਰਹੀ ਸੀ ਜਿਸ ਦੌਰਾਨ ਚੱਲਦੀ ਕਲਾਸ ਵਿੱਤ ਕਿਸੇ ਵਿਦਿਆਰਥੀ ਵੱਲੋਂ ਅਸ਼ਲੀਲ ਮੈਸੇਜ ਟਾਈਪ ਕੀਤਾ ਜਿਸ ਤੋਂ ਬਾਅਦ ਬੱਚਿਆਂ ਦੇ ਵਿੱਚ ਹਲਚਲ ਸ਼ੁਰੂ ਹੋ ਗਈ। ਬੱਚਿਆਂ ਨੇ ਇਹ ਮੈਸੇਜ ਆਪਣੇ ਮਾਪਿਆਂ ਨੂੰ ਦਿਖਾਏ ਜਿਸ ਤੋਂ ਬਾਅਦ ਮਾਪਿਆਂ ਨੇ ਸਕੂਲ ਪ੍ਰਿੰਸੀਪਲ ਕੋਲ ਇਸ ਦੀ ਸ਼ਿਕਾਇਤ ਕੀਤੀ ਅਤੇ ਜ਼ਿੰਮੇਵਾਰ ਅਧਿਆਪਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

ਆਨਲਾਈਨ ਜਮਾਤ ਦੌਰਾਨ ਇੱਕ ਵਿਦਿਆਰਥੀਆਂ ਨੇ ਪਾਈਆਂ ਅਸ਼ਲੀਲ ਵੀਡੀਓ !

ਇਹ ਵੀ ਪੜੋ: ਕੈਪਟਨ ਸੰਦੀਪ ਸੰਧੂ ਨੇ ਮੁੱਖ ਮੰਤਰੀ ਦੇ ਕਹਿਣ ’ਤੇ ਮੈਨੂੰ ਦਿੱਤੀ ਧਮਕੀ: ਪਰਗਟ ਸਿੰਘ

ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚਿਆਂ ਦੀ ਸਵੇਰੇ ਸਾਢੇ ਦਸ ਵਜੇ ਜ਼ੂਮ ਐਪ ’ਤੇ ਅੰਗਰੇਜ਼ੀ ਦੀ ਕਲਾਸ ਚੱਲ ਰਹੀ ਸੀ ਕਿ ਅਚਾਨਕ ਕਿਸੇ ਵਿਦਿਆਰਥੀ ਨੇ ਅਸ਼ਲੀਲ ਮੈਸੇਜ ਪਾਇਆ ਜਿਸ ਦੀ ਜਾਣਕਾਰੀ ਬੱਚਿਆਂ ਨੇ ਤੁਰੰਤ ਆਪਣੇ ਮਾਪਿਆਂ ਨੂੰ ਦਿੱਤੀ ਅਤੇ ਉਨ੍ਹਾਂ ਨੇ ਇਸ ਮਾਮਲੇ ਵਿੱਚ ਪ੍ਰਿੰਸੀਪਲ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਉਕਤ ਵਿਦਿਆਰਥੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਤਾਂ ਮਾਪਿਆਂ ਵੱਲੋਂ ਅਗਲਾ ਐਕਸ਼ਨ ਉਲੀਕਿਆ ਜਾਵੇਗਾ।

ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਕਿਹਾ ਕਿ ਮਾਪਿਆਂ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਜਿਸ ਸਬੰਧੀ ਜਾਂਚ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ: ਮਨੋਹਰ ਲਾਲ ਦਾ ਵਿਰੋਧ, ਕਿਸਾਨਾਂ ਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ

ABOUT THE AUTHOR

...view details