ਪੰਜਾਬ

punjab

ETV Bharat / state

ਬਿਜਲੀ ਬਿੱਲਾਂ ਨੂੰ ਲੈਕੇ ਗਰੀਬ ਪਰਿਵਾਰਾਂ ਨੇ ਸੁਣਾਇਆ ਆਪਣਾ ਦਰਦ - ਬਿਜਲੀ ਦੇ ਮੀਟਰ ਪੱਟੇ

ਪੰਜਾਬ ਸਰਕਾਰ (Government of Punjab) ਦੇ ਵੱਲੋਂ ਗਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਮੁਆਫ ਕਰਨ ਅਤੇ ਜਿੰਨ੍ਹੇ ਵੀ ਲੋਕਾਂ ਦੇ ਮੀਟਰ ਪੁੱਟੇ ਗਏ ਹਨ ਉਨ੍ਹਾਂ ਨੂੰ ਤੁਰੰਤ ਬਹਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੇ ਇਸ ਐਲਾਨ ਤੋਂ ਬਾਅਦ ਮਜ਼ਦੂਰ ਪਰਿਵਾਰਾਂ ਦੇ ਪ੍ਰਤੀਕਰਮ ਸਾਹਮਣੇ ਆਏ ਹਨ ਜਿੰਨ੍ਹਾਂ ਨੇ ਬਿਜਲੀ ਦੇ ਮੀਟਰ ਪੱਟੇ ਜਾਣ ਅਤੇ ਹਜ਼ਾਰਾਂ ਰੁਪਏ ਦੇ ਆਏ ਬਿਜਲੀ ਦੇ ਬਿੱਲ ਨੂੰ ਲੈਕੇ ਜਾਣਕਾਰੀ ਦਿੱਤੀ ਹੈ।

ਬਿਜਲੀ ਬਿੱਲਾਂ ਨੂੰ ਲੈਕੇ ਗਰੀਬ ਪਰਿਵਾਰਾਂ ਨੇ ਸੁਣਾਇਆ ਆਪਣਾ ਦਰਦ

By

Published : Sep 29, 2021, 8:53 PM IST

ਮਾਨਸਾ: ਮਜ਼ਦੂਰਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਮੁਆਫ਼ੀ ਅਤੇ ਪੱਟੇ ਗਏ ਮੀਟਰਾਂ ਨੂੰ ਬਹਾਲ ਕਰਵਾਉਣ ਦੇ ਲਈ ਪੰਜਾਬ ਸਰਕਾਰ (Government of Punjab) ਦੇ ਖ਼ਿਲਾਫ਼ ਸੰਘਰਸ਼ ਕੀਤੇ ਜਾ ਰਹੇ ਸਨ। ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਪਾਵਰਕਾਮ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਗਰੀਬ ਪਰਿਵਾਰਾਂ ਦੇ ਬਿਜਲੀ ਦੇ ਬਿੱਲ ਪੰਜਾਬ ਸਰਕਾਰ ਭਰੇਗੀ ਅਤੇ ਜਿੰਨ੍ਹੇ ਵੀ ਮੀਟਰ ਪੁੱਟੇ ਗਏ ਹਨ ਉਨ੍ਹਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਕਿਸੇ ਵੀ ਗਰੀਬ ਪਰਿਵਾਰ (Poor family) ਦਾ ਬਿਜਲੀ ਬਿੱਲ ਨਾ ਭਰਨ ਦੇ ਕਾਰਨ ਮੀਟਰ ਨਾ ਪੁੱਟਿਆ ਜਾਵੇ।

ਬਿਜਲੀ ਬਿੱਲਾਂ ਨੂੰ ਲੈਕੇ ਗਰੀਬ ਪਰਿਵਾਰਾਂ ਨੇ ਸੁਣਾਇਆ ਆਪਣਾ ਦਰਦ

ਇਸ ਸਬੰਧੀ ਈ ਟੀ ਵੀ ਭਾਰਤ ਵੱਲੋਂ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਗਈ। ਮਜ਼ਦੂਰ ਮਹਿਲਾਵਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਬਿਜਲੀ ਦਾ ਬਿੱਲ ਆਇਆ ਸੀ ਅਤੇ ਉਨ੍ਹਾਂ ਵੱਲੋਂ ਬਿਜਲੀ ਦਾ ਬਿੱਲ ਨਾ ਭਰੇ ਜਾਣ ਕਾਰਨ ਵਿਭਾਗ ਵੱਲੋਂ ਮੀਟਰ ਪੁੱਟ ਲਏ ਗਏ ਸਨ ਪਰ ਹੁਣ ਸਰਕਾਰ ਵੱਲੋਂ ਜੋ ਬਿਜਲੀ ਬਿੱਲ ਨਾ ਭਰਨ ਅਤੇ ਪੱਟੇ ਗਏ ਮੀਟਰਾਂ ਨੂੰ ਦੁਬਾਰਾ ਬਹਾਲ ਕਰਨ ਦੇ ਜੋ ਆਦੇਸ਼ ਜਾਰੀ ਕੀਤੇ ਹਨ ਉਨ੍ਹਾਂ ‘ਤੇ ਸਰਕਾਰ ਦਾ ਮਜ਼ਦੂਰਾਂ ਨੇ ਧੰਨਵਾਦ ਕੀਤਾ ਹੈ।

ਉਥੇ ਹੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਭਗਵੰਤ ਸਮਾਓ ਨੇ ਵੀ ਕਿਹਾ ਕਿ ਉਨ੍ਹਾਂ ਵੱਲੋਂ ਪਿਛਲੇ ਲੰਬੇ ਸਮੇਂ ਬਿਜਲੀ ਦੇ ਬਿੱਲ ਮੁਆਫ਼ ਕਰਨ ਅਤੇ ਪੱਟੇ ਗਏ ਮੀਟਰਾਂ ਨੂੰ ਬਹਾਲ ਕਰਨ ਦੇ ਲਈ ਸਰਕਾਰ ਦੇ ਖਿਲਾਫ਼ ਸੰਘਰਸ਼ ਕੀਤੇ ਜਾ ਰਹੇ ਸਨ ਪਰ ਸਰਕਾਰ ਵੱਲੋਂ ਹੁਣ ਜੋ ਫ਼ੈਸਲਾ ਲਿਆ ਗਿਆ ਹੈ ਉਹ ਸਲਾਹੁਣਯੋਗ ਹੈ ਜਿਸਦੇ ਲਈ ਮਜ਼ਦੂਰਾਂ ਦੀ ਜਿੱਤ ਵੀ ਹੋਈ ਹੈ।

ਇਹ ਵੀ ਪੜ੍ਹੋ:ਚੰਨੀ ਸਰਕਾਰ ਵੱਲੋਂ ਦੋ ਕਿਲੋਵਾਟ ਵਾਲਿਆਂ ਦਾ ਬਿਜਲੀ ਬਿਲ ਮਾਫ

ABOUT THE AUTHOR

...view details