ਮਾਨਸਾ: ਸਿਵਲ ਹਸਪਤਾਲ 'ਚ ਕੋਰੋਨਾ ਮਹਾਂਮਾਰੀ ਦੇ ਚਲਦੇ ਨਸ਼ਾ ਮੁਕਤੀ ਕੇਂਦਰ ਨੂੰ ਆਰਜੀ ਤੌਰ ਤੇ ਸਿਵਲ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਕੇਂਦਰ ਵਿੱਚ ਬਣੇ ਵਾਰਡਾਂ ਤੋਂ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਇੱਥੇ ਨਾ ਕੋਈ ਪਾਣੀ ਦੀ ਸੁਵਿਧਾ ਤੇ ਨਾ ਹੀ ਚੰਗੇ ਬਾਥਰੂਮ ਦੀ ਸੁਵਿਧਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਸਫ਼ਾਈ ਲਈ ਕੋਈ ਨਹੀਂ ਆਉਂਦਾ ਅਤੇ ਗੰਦਗੀ ਦੇ ਢੇਰ ਜਗ੍ਹਾ-ਜਗ੍ਹਾ 'ਤੇ ਲੱਗੇ ਹੋਏ ਹਨ। ਮਰੀਜ਼ਾਂ ਨੇ ਇਹ ਵੀ ਕਿਹਾ ਕਿ ਇੱਥੇ ਦਾਖ਼ਲ ਮਰੀਜ਼ਾਂ ਨੇ ਠੀਕ ਤਾਂ ਕੀ ਹੋਣਾ ਹੈ ਸਗੋਂ ਹੋਰ ਬਿਮਾਰ ਹੋ ਰਹੇ ਹਨ ਤੇ ਸਿਹਤ ਵਿਭਾਗ ਇਸ ਹਸਪਤਾਲ ਵੱਲ ਧਿਆਨ ਨਹੀਂ ਦੇ ਰਹੇ ਹਨ।
ਮਾਨਸਾ ਸਿਵਲ ਹਸਪਤਾਲ ਦੇ ਹਾਲਾਤ ਮਾੜੇ - ਕੋਰੋਨਾ ਮਹਾਂਮਾਰੀ
ਮਾਨਸਾ ਦੇ ਸਿਵਲ ਹਸਪਤਾਲ 'ਚ ਵਾਰਡਾਂ ਤੋਂ ਮਰੀਜ਼ਾ ਨੂੰ ਪ੍ਰੇਸ਼ਾਨੀਆਂ ਦੀ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾ ਦੇ ਕਹਿਣਾ ਹੈ ਕਿ ਇੱਥੇ ਨਾ ਕੋਈ ਪਾਣੀ ਦੀ ਸੁਵਿਧਾ ਤੇ ਨਾ ਕੋਈ ਚੰਗੇ ਬਾਥਰੂਮ ਦੀ ਸੁਵਿਧਾ ਹੈ।
ਜਾਣਕਾਰੀ ਅਨੁਸਾਰ ਇਥੋਂ ਦੇ ਡਾਕਟਰ ਵੀ ਗੰਦਗੀ ਅਤੇ ਬਿਮਾਰੀਆਂ ਤੋਂ ਡਰਦੇ ਮਰੀਜ਼ਾਂ ਨੂੰ ਦੇਖਣ ਤੱਕ ਨਹੀਂ ਆਉਂਦੇ। ਸਰਕਾਰੀ ਹਸਪਤਾਲਾਂ ਦੇ ਮਾੜੇ ਹਲਾਤਾਂ 'ਤੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ। ਗਰੀਬ ਇਨਸਾਨ ਕੋਲੋਂ ਪੈਸੇ ਨਾ ਹੋਣ ਕਰਕੇ ਇਲਾਜ਼ ਲਈ ਇੱਕੋ-ਇੱਕ ਸਹਾਰਾ ਸਰਕਾਰੀ ਹਸਪਤਾਲ ਬਚਦਾ ਹੈ, ਪਰ ਜਦੋਂ ਗ਼ਰੀਬ ਪਰਿਵਾਰਾਂ ਨੂੰ ਹਸਪਤਾਲਾਂ ਵਿੱਚ ਕੋਈ ਸੁਵਿਧਾ ਨਹੀਂ ਮਿਲਦੀ ਤਾਂ ਗਰੀਬ ਲੋਕਾਂ ਦਾ ਸਰਕਾਰੀ ਸਹੂਲਤਾਂ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਮਰੀਜ਼ਾਂ ਸਰਕਾਰ ਕੋਲੋਂ ਲਗਾਤਾਰ ਮੰਗ ਕਰ ਰਹੇ ਹਨ ਕਿ ਇੱਥੇ ਸਫਾਈ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਤੋਂ ਜੇਕਰ ਕੋਈ ਮਰੀਜ ਬੱਚ ਵੀ ਜਾਂਦਾ ਹੈ, ਪਰ ਇਸ ਗੰਦਗੀ ਵਿੱਚ ਹੋਰ ਬਿਮਾਰੀਆਂ ਕਰਕੇ ਮਰ ਜਾਵੇਗਾ। ਸਿਹਤ ਵਿਭਾਗ ਨੂੰ ਇਸ ਹਸਪਤਾਲ ਵੱਲ ਧਿਆਨ ਦੇਣਾ ਚਾਹੀਦਾ ਹੈ, ਪਰ ਸਿਹਤ ਵਿਭਾਗ ਨੇ ਇਸ ਵਿਸ਼ੇ 'ਤੇ ਜਵਾਬ ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।