ਮਾਨਸਾ:ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਗੱਡੀ ਦੀ ਪਿਛਲੀ ਸੀਟ ’ਤੇ ਬੈਠੇ ਲੋਕਾਂ ਵੱਲੋਂ ਸੀਟ ਬੈਲਟ ਨਾ ਲਗਾਉਣ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਿਸ ਨੇ ਲੋਕਾਂ ਨੂੰ ਦੱਸਿਆ ਕਿ ਗੱਡੀ ਦੀ ਪਿਛਲੀ ਸੀਟ ਉੱਪਰ ਬੈਠੇ ਹੋਣ ਵਾਲੇ ਲੋਕਾਂ ਨੂੰ ਸੀਟ ਬੈਲਟ ਲਗਾਉਣਾ ਲਾਜ਼ਮੀ ਹੈ।
ਇਸ ਦੌਰਾਨ ਬਿਨਾਂ ਸੀਟ ਬੈਲਟ ਤੋਂ ਬੈਠੇ ਲੋਕਾਂ ਨੇ ਮੰਨਿਆ ਕਿ ਸੀਟ ਬੈਲਟ ਲਾਉਣਾ ਜ਼ਰੂਰੀ ਹੈ ਅਤੇ ਸਰਕਾਰ ਵੀ ਸਾਡੀ ਸੁਰੱਖਿਆ ਦੇ ਲਈ ਹੀ ਅਜਿਹੇ ਨਿਯਮ ਲਾਗੂ ਕਰਦੀ ਹੈ। ਉੱਥੇ ਹੀ ਉਨ੍ਹਾਂ ਇਹ ਵੀ ਕਿਹਾ ਕਿ ਅੱਗੇ ਤੋਂ ਉਹ ਪਿਛਲੀ ਸੀਟ ’ਤੇ ਬੈਠਣ ਵਾਲੀ ਸਵਾਰੀ ਨੂੰ ਸੀਟ ਬੈਲਟ ਤੋਂ ਬਿਨਾਂ ਨਹੀਂ ਬੈਠਣ ਦੇਣਗੇ ਅਤੇ ਨਾਲ ਹੀ ਕਈ ਵਿਅਕਤੀਆਂ ਵੱਲੋਂ ਮੁਆਫੀ ਮੰਗ ਕੇ ਆਪਣੇ ਪਿੱਛਾ ਛੁਡਾਇਆ ਗਿਆ।