ਮਾਨਸਾ: ਸੀਆਈ ਸਟਾਫ਼ ਦੀ ਪੁਲਿਸ ਨੇ ਇੱਕ ਅੰਤਰ ਰਾਜੀ ਟੂ ਵ੍ਹੀਲਰ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕੀਤਾ। ਇਨ੍ਹਾਂ 'ਚੋਂ ਪੰਜ ਬੁਲੇਟ ਮੋਟਰਸਾਈਕਲ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ। ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਉਕਤ ਗਿਰੋਹ ਵੱਲੋਂ ਚੰਡੀਗੜ੍ਹ ਮੁਹਾਲੀ ਅਤੇ ਹਰਿਆਣਾ ਤੋਂ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਸਨ।
ਪੁਲਿਸ ਨੇ ਅੰਤਰਰਾਜੀ ਬੁਲਟ ਮੋਟਰਸਾਈਕਲ ਚੋਰ ਗਿਰੋਹ ਕੀਤਾ ਕਾਬੂ - ਸੀਆਈ ਸਟਾਫ਼
ਸੀਆਈ ਸਟਾਫ਼ ਦੀ ਪੁਲਿਸ ਨੇ ਇੱਕ ਅੰਤਰਰਾਜੀ ਟੂ ਵ੍ਹੀਲਰ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕੀਤਾ। ਇਨ੍ਹਾਂ 'ਚੋਂ ਪੰਜ ਬੁਲੇਟ ਮੋਟਰਸਾਈਕਲ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ।
ਪੁਲਿਸ ਨੇ ਅੰਤਰਰਾਜੀ ਬੁਲਟ ਮੋਟਰਸਾਈਕਲ ਚੋਰ ਗਿਰੋਹ ਕੀਤਾ ਕਾਬੂ
ਉਨ੍ਹਾਂ ਦੱਸਿਆ ਕਿ ਇਸ ਗਰੋਹ ਵੱਲੋਂ ਤਿੰਨ ਬੁਲਟ ਮੋਟਰਸਾਈਕਲ ਮੁਹਾਲੀ, ਦੋ ਚੰਡੀਗੜ੍ਹ ਅਤੇ ਸਪਲੈਂਡਰ ਮੋਟਰਸਾਈਕਲ ਰਤੀਆ ਹਰਿਆਣਾ ਤੋਂ ਚੋਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੁਲੇਟ ਮੋਟਰਸਾਈਕਲ ਪੁਲਿਸ ਨੇ ਬਰਾਮਦ ਕਰ ਲਏ ਗਏ ਅਤੇ ਸਪਲੈਂਡਰ ਦੀ ਪੁੱਛਗਿੱਛ ਅਜੇ ਜਾਰੀ ਹੈ। ਐਸਐਸਪੀ ਨੇ ਦੱਸਿਆ ਕਿ ਉਕਤ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਦੋ ਅਜੇ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।