ਪੰਜਾਬ

punjab

ETV Bharat / state

Mansa News: ਜਾਤਾਂ ਦੇ ਅਧਾਰਿਤ ਬਣੇ ਚਾਰ ਸ਼ਮਸ਼ਾਨਘਾਟਾਂ ਨੂੰ ਖ਼ਤਮ ਕਰਕੇ ਬਣਾਇਆ ਸਰਬ ਸਾਂਝਾ ਇੱਕ ਸ਼ਮਸ਼ਾਨਘਾਟ

ਮਾਨਸਾ ਦੇ ਪਿਮਡ ਖੀਵਾ ਕਲਾਂ ਦੇ ਲੋਕਾਂ ਨੇ ਨਿਵੇਕਲੀ ਪਹਿਲ ਕੀਤੀ ਹੈ। ਪਿੰਡ ਵਾਸੀਆਂ ਨੇ ਜਾਤ ਦੇ ਅਧਾਰ 'ਤੇ ਪਿੰਡ 'ਚ ਬਣੇ ਚਾਰ ਸ਼ਮਸ਼ਾਨਘਾਟ ਖ਼ਤਮ ਕਰਕੇ ਸਰਬ ਸਾਂਝਾ ਇੱਕ ਸ਼ਮਸ਼ਾਨਘਾਟ ਬਣਾਇਆ ਹੈ। (Crematoriums Ground)

Crematoriums
Crematoriums

By ETV Bharat Punjabi Team

Published : Sep 17, 2023, 9:12 AM IST

ਪਿੰਡ ਵਾਸੀ ਜਾਣਕਾਰੀ ਦਿੰਦੇ ਹੋਏ

ਮਾਨਸਾ:ਪੰਜਾਬ ਦੇ ਕਈ ਪਿੰਡਾਂ ਵਿੱਚ ਜਿੱਥੇ ਜਾਤਾਂ ਧਰਮਾਂ ਦੇ ਨਾਂ 'ਤੇ ਵੱਖਰੇ ਵੱਖਰੇ ਸ਼ਮਸ਼ਾਨਘਾਟ ਅਤੇ ਗੁਰਦੁਆਰੇ ਬਣਾਏ ਜਾ ਰਹੇ ਹਨ। ਉਥੇ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਕਲਾਂ ਨੇ ਇੱਕ ਨਿਵੇਕਲੀ ਪਹਿਲ ਕੀਤੀ ਹੈ। ਇਸ ਪਿੰਡ ਦੇ ਲੋਕਾਂ ਨੇ ਜਾਤਾਂ ਦੇ ਅਧਾਰ 'ਤੇ ਬਣਾਏ ਗਏ ਚਾਰ ਸ਼ਮਸ਼ਾਨ ਘਾਟਾਂ ਨੂੰ ਖ਼ਤਮ ਕਰਕੇ ਸਰਬ ਸਾਂਝਾ ਇੱਕ ਸ਼ਮਸ਼ਾਨਘਾਟ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਕਿਹਾ ਕਿ ਹੁਣ ਪਿੰਡ ਦੀਆਂ ਸਭ ਜਾਤਾਂ ਧਰਮਾਂ ਦਾ ਮਹਿਜ ਇੱਕ ਹੀ ਸ਼ਮਸ਼ਾਨ ਘਾਟ ਬਣਾ ਦਿੱਤਾ ਗਿਆ ਹੈ ਕਿਉਂਕਿ ਸਾਡੇ ਗੁਰੂਆਂ ਵੱਲੋਂ ਵੀ ਜਾਤਾਂ ਧਰਮਾਂ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ ਗਿਆ ਸੀ। (Crematoriums Ground)

ਪਿੰਡ ਨੇ ਮਤਾ ਪਾ ਕੇ ਕੀਤੀ ਕਾਰਵਾਈ: ਦੱਸਿਆ ਜਾ ਰਿਹਾ ਕਿ ਪਿੰਡ ਖੀਵਾ ਕਲਾਂ ਦੇ ਲੋਕਾਂ ਵੱਲੋਂ ਪਿੰਡ 'ਚ ਮੀਟਿੰਗ ਬੁਲਾ ਕੇ ਸਾਰੇ ਸ਼ਮਸ਼ਾਨ ਘਾਟਾਂ ਨੂੰ ਖ਼ਤਮ ਕਰਕੇ ਇੱਕ ਸ਼ਮਸ਼ਾਨ ਘਾਟ ਬਣਾਉਣ ਦਾ ਮਤਾ ਪਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਦੂਸਰੇ ਸ਼ਮਸ਼ਾਨ ਘਾਟਾਂ ਨੂੰ ਖ਼ਤਮ ਕਰਕੇ ਇਕ ਸ਼ਮਸ਼ਾਨ ਘਾਟ ਬਣਾ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇਸ ਪਿੰਡ ਦੇ ਵਿੱਚ ਗੁਰੂ ਘਰ ਵੀ ਇੱਕ ਹੈ ਜੋ ਕਿ ਨੌਵੇ ਪਾਤਸ਼ਾਹ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੈ।

ਸਰਕਾਰ ਤੋਂ ਮਦਦ ਦੀ ਅਪੀਲ: ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਵਿੱਚ ਵੱਖੋ-ਵੱਖ ਜਾਤਾਂ ਦੇ ਚਾਰ ਸ਼ਮਸ਼ਾਨ ਘਾਟ ਬਣੇ ਹੋਏ ਸਨ, ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਇਕਜੁੱਟ ਹੋ ਕੇ ਤਿੰਨ ਸ਼ਮਸ਼ਾਨ ਘਾਟਾਂ ਨੂੰ ਖਤਮ ਕਰ ਦਿੱਤਾ ਅਤੇ ਹੁਣ ਪਿੰਡ 'ਚ ਮਹਿਜ ਇੱਕ ਹੀ ਸ਼ਮਸ਼ਾਨਘਾਟ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸ਼ਮਸ਼ਾਨਘਾਟ 'ਚ ਇੱਕ ਸ਼ੈੱਡ ਬਣਾਇਆ ਜਾ ਰਿਹਾ ਹੈ ਪਰ ਪੈਸਿਆਂ ਦੀ ਘਾਟ ਕਾਰਨ ਕੰਮ ਰੁਕ ਰਿਹਾ ਹੈ, ਜਿਸ ਕਾਰਨ ਉਨ੍ਹਾਂ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਸ਼ਮਸ਼ਾਨਘਾਟ ਨੂੰ ਚੰਗੀ ਤਰ੍ਹਾਂ ਬਣਾਇਆ ਜਾ ਸਕੇ।

ਸਿੱਖਿਆ ਸੰਸਥਾਵਾਂ ਬਣਾਉਣ ਦੀ ਆਖੀ ਗੱਲ: ਪਿੰਡ ਵਾਸੀਆਂ ਦਾ ਕਹਿਣਾ ਕਿ ਜਦੋਂ ਤੋਂ ਪਿੰਡ ਬਣਿਆ ਉਦੋਂ ਤੋਂ ਹੀ ਇਹ ਵੱਖੋ-ਵੱਖਰੇ ਸ਼ਮਸ਼ਾਨਘਾਟ ਬਣੇ ਹੋਏ ਸੀ। ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗਰੂਕ ਹੋਏ ਤਾਂ ਅਸੀਂ ਸਾਰਿਆਂ ਨੇ ਸਲਾਹ ਕਰਕੇ ਬਾਕੀ ਸ਼ਮਸ਼ਾਨਘਾਟ ਢਾਅ ਕੇ ਇੱਕ ਹੀ ਸ਼ਮਸ਼ਾਨਘਾਟ ਬਣਾਇਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਇੰਨ੍ਹਾਂ ਸ਼ਮਸ਼ਾਨਘਾਟਾਂ ਦੀ ਥਾਂ 'ਤੇ ਸਕੂਲ, ਕਾਲਜ ਬਣਾਏ ਜਾਣ ਤਾਂ ਜੋ ਉਨ੍ਹਾਂ ਦੇ ਬੱਚੇ ਪੜ੍ਹਨ ਲਈ ਬਾਹਰ ਨਾ ਜਾਣ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਦਸਵੀਂ ਕਲਾਸ ਤੋਂ ਬਾਅਦ ਸ਼ਹਿਰ ਦੇ ਵਿੱਚ ਪੜਾਈ ਕਰਨ ਦੇ ਲਈ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਹੋਰ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਾਤਾਂ ਦੇ ਅਧਾਰ 'ਤੇ ਬਣਾਏ ਗਏ ਸ਼ਮਸ਼ਾਨ ਘਾਟਾਂ ਨੂੰ ਖ਼ਤਮ ਕਰਕੇ ਪਿੰਡਾਂ ਦੇ ਵਿੱਚ ਭਾਈਚਾਰੇ ਦਾ ਸੰਦੇਸ਼ ਦਿੰਦੇ ਹੋਏ ਸ਼ਮਸ਼ਾਨ ਘਾਟ ਬਣਾਇਆ ਜਾਵੇ।

ABOUT THE AUTHOR

...view details