ਮਾਨਸਾ: ਪੰਜਾਬ ਭਰ ਦੇ ਵਿੱਚ 8 ਜ਼ਿਲ੍ਹਿਆਂ ਦੇ ਦੀ ਸਹਿਕਾਰੀ ਬੈਂਕਾਂ (Employees of co operative banks) ਦੇ ਕਰਮਚਾਰੀ ਛੇਵਾਂ ਪੇ ਕਮਿਸ਼ਨ (Sixth Pay Commission) ਲਾਗੂ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ 20 ਦੀ ਸਹਿਕਾਰੀ ਕੋਆਪਰੇਟਿਵ ਬੈਂਕਾਂ ਦੀਆਂ 20 ਬਰਾਂਚਾਂ ਹਨ ਜਿਨ੍ਹਾਂ ਵਿੱਚੋਂ 12 ਉੱਤੇ ਛੇਵਾਂ ਪੇ ਕਮਿਸ਼ਨ ਲਾਗੂ ਹੋ ਗਿਆ ਹੈ ਪਰ 8 ਜ਼ਿਲ੍ਹਿਆਂ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ਹੈ।
ਵਿਤਕਰੇ ਦੇ ਇਲਜ਼ਾਮ:ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਵੱਲੋਂ ਸਰਕਾਰ ਨੂੰ ਕਲਮ ਛੋੜ ਹੜਤਾਲ (Kalamchod strike ) ਕਰ ਕੇ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕੀਤੀ ਸੀ, ਪਰ ਸਰਕਾਰ ਨੇ ਇਸ ਪਾਸੇ ਧਿਆਨ ਨਹੀਂ ਦਿੱਤਾ ਜਿਸ ਕਾਰਨ ਹੁਣ ਅਣਮਿਥੇ ਸਮੇਂ ਲਈ ਹੜਤਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੇ ਨਾਲ ਅੱਜ ਤੋਂ ਬਾਕੀ 12 ਜ਼ਿਲ੍ਹਿਆਂ ਦੀਆਂ ਸਹਿਕਾਰੀ ਬੈਂਕਾਂ ਵੀ ਉਨ੍ਹਾਂ ਨਾਲ ਸਮਰਥਨ ਉੱਤੇ ਆ ਗਈਆਂ ਹਨ। ਮੁਲਾਜ਼ਆਂ ਨੇ ਕਿਹਾ ਕਿ ਅਸੀਂ ਤਾਂ ਜਿਥੇ ਪਰੇਸ਼ਾਨ ਹੋ ਰਹੇ ਹਾਂ ਉੱਥੇ ਹੀ ਕਿਸਾਨਾਂ ਦਾ ਵੀ ਕੋਆਪਰੇਟਿਵ ਬੈਂਕਾਂ ਦੇ ਵਿੱਚ ਦੇਣ ਲੈਣ ਰੋਕਣ ਦੇ ਕਾਰਨ ਕਿਸਾਨਾਂ ਦਾ ਵੀ ਕੰਮ ਪ੍ਰਭਾਵਿਤ ਹੋ ਰਿਹਾ ਹੈ।