ਮਾਨਸਾ: ਰੇਲਵੇ ਰੋਡ ਦੀ ਖਸਤਾ ਹਾਲਤ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਹਨ । ਇਹ ਰੋਡ ਸ਼ਹਿਰ ਦੇ ਕਈ ਵਾਰਡਾਂ ਅਤੇ ਪਿੰਡਾਂ ਨੂੰ ਮਾਨਸਾ ਸ਼ਹਿਰ ਨਾਲ ਜੋੜਦੀ ਹੈ। । ਰੇਲਵੇ ਰੋਡ ਦਾ ਨਿਰਮਾਣ ਕਰਨ ਲਈ ਮਾਨਸਾ ਦੇ ਵਿਧਾਇਕ ਵੱਲੋਂ ਦੋ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਨੀਂਹ ਪੱਥਰ ਤੋਂ ਬਾਅਦ ਇਹ ਸੜਕ ਸ਼ਹਿਰ ਵਾਸੀਆਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਇਹ ਸੜਕ ਉੱਪਰ ਠੇਕੇਦਾਰ ਵੱਲੋਂ ਮਿੱਟੀ ਪਾਈ ਗਈ ਅਤੇ ਸੀਵਰੇਜ ਦੇ ਗੰਦਾ ਪਾਣੀੇ ਭਰ ਜਾਣ ਕਾਰਨ ਜਿੱਥੇ ਸੜਕ ਤੇ ਗਾਰ ਬਣੀ ਹੋਣ ਕਾਰਨ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ।
ਰੇਲਵੇ ਰੋਡ ਦੀ ਖਸਤਾ ਹਾਲਤ ਕਾਰਨ ਰਾਹਗੀਰ ਪ੍ਰੇਸ਼ਾਨ
ਰੇਲਵੇ ਰੋਡ ਦੀ ਖਸਤਾ ਹਾਲਤ ਕਾਰਨ ਰਾਹਗੀਰ ਡਾਢੇ ਪ੍ਰੇਸ਼ਾਨ ਹਨ । ਇਹ ਰੋਡ ਸ਼ਹਿਰ ਦੇ ਕਈ ਵਾਰਡਾਂ ਅਤੇ ਪਿੰਡਾਂ ਨੂੰ ਮਾਨਸਾ ਸ਼ਹਿਰ ਨਾਲ ਜੋੜਦੀ ਹੈ। । ਰੇਲਵੇ ਰੋਡ ਦਾ ਨਿਰਮਾਣ ਕਰਨ ਲਈ ਮਾਨਸਾ ਦੇ ਵਿਧਾਇਕ ਵੱਲੋਂ ਦੋ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ ਪਰ ਨੀਂਹ ਪੱਥਰ ਤੋਂ ਬਾਅਦ ਇਹ ਸੜਕ ਸ਼ਹਿਰ ਵਾਸੀਆਂ ਲਈ ਸਿਰਦਰਦੀ ਦਾ ਕਾਰਨ ਬਣੀ ਹੋਈ ਹੈ ਕਿਉਂਕਿ ਇਹ ਸੜਕ ਉੱਪਰ ਠੇਕੇਦਾਰ ਵੱਲੋਂ ਮਿੱਟੀ ਪਾਈ ਗਈ ਅਤੇ ਸੀਵਰੇਜ ਦੇ ਗੰਦਾ ਪਾਣੀੇ ਭਰ ਜਾਣ ਕਾਰਨ ਜਿੱਥੇ ਸੜਕ ਤੇ ਗਾਰ ਬਣੀ ਹੋਣ ਕਾਰਨ ਲੰਘਣਾ ਖ਼ਤਰੇ ਤੋਂ ਖਾਲੀ ਨਹੀਂ।
ਮਾਨਸਾ ਸ਼ਹਿਰ ਦੇ ਵਾਸੀਆਂ ਨੇ ਦੱਸਿਆ ਕਿ ਇਹ ਸਡ਼ਕ ਮਾਨਸਾ ਸ਼ਹਿਰ ਦੇ ਕਈ ਵਾਰਡਾਂ ਨੂੰ ਮੇਨ ਬਜ਼ਾਰ ਹਸਪਤਾਲ ਅਤੇ ਬੈਂਕਾਂ ਨਾਲ ਜੋੜਦੀ ਹੈ ਇਸ ਦੀ ਖ਼ਸਤਾ ਹਾਲਤ ਹੋਣ ਕਾਰਨ ਜਿੱਥੇ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਉਥੇ ਹੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸੀਵਰੇਜ ਮਹਿਕਮੇ ਦੀ ਅਣਗਹਿਲੀ ਕਾਰਨ ਇਹ ਰਾਹਗੀਰਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹ ਸਡ਼ਕ ਦਾ ਜਲਦ ਹੀ ਨਿਰਮਾਣ ਕੀਤਾ ਜਾਵੇ।
ਦੂਜੇ ਪਾਸੇ ਨਗਰ ਕੌਂਸਲ ਮਾਨਸਾ ਦੇ ਈ ਓ ਰਵੀ ਕੁਮਾਰ ਨੇ ਮੰਨਿਆ ਕਿ ਇਹ ਸਡ਼ਕ ਮਿਨੀ ਜੀਟੀ ਰੋਡ ਹੈ ਜਿਸ ਨਾਲ ਸ਼ਹਿਰ ਦੇ ਇੱਕ ਹਿੱਸੇ ਨੂੰ ਦੂਸਰੇ ਹਿੱਸੇ ਨਾਲ ਮਿਲਾਇਆ ਜਾਂਦਾ ਹੈ ਇਸ ਸੜਕ ਦਾ ਨਿਰਮਾਣ ਨਾ ਹੋਣ ਦਾ ਕਾਰਨ ਸੀਵਰੇਜ ਦਾ ਓਵਰਫਲੋ ਹੈ ਉਨ੍ਹਾਂ ਸੀਵਰੇਜ ਦੇ ਅਧਿਕਾਰੀਆਂ ਨੂੰ ਇਸ ਬਾਰੇ ਕਈ ਵਾਰ ਲਿਖ ਚੁੱਕੇ ਹਨ ਪਰ ਇਸ ਦਾ ਹੱਲ ਨਾ ਹੋਣ ਕਾਰਨ ਇਹ ਸੜਕ ਅਜੇ ਨਹੀਂ ਬਣ ਸਕੀ