ਪੰਜਾਬ

punjab

ETV Bharat / state

Gold Medal Parneet Kaur : ਪਰਨੀਤ ਕੌਰ ਨੇ ਤੀਰਅੰਦਾਜ਼ੀ 'ਚ ਵਿਨ੍ਹਿਆ ਗੋਲਡ ਮੈਡਲ, ਪਿੰਡ ਮੰਡਾਲੀ ਵਿੱਚ ਖੁਸ਼ੀ ਦਾ ਮਾਹੌਲ - ਪਰਨੀਤ ਕੌਰ ਦੇ ਪਿੰਡ ਮੰਡਾਲੀ

ਮਾਨਸਾ ਦੇ ਪਿੰਡ ਮੰਡਾਲੀ ਦੀ ਰਹਿਣ ਵਾਲੀ ਪਰਨੀਤ ਕੌਰ ਨੇ (Gold Medal Parneet Kaur) ਤੀਰਅੰਦਾਜੀ ਵਿੱਚ ਸੋਨੇ ਦਾ ਮੈਡਲ ਹਾਸਿਲ ਕੀਤਾ ਹੈ। ਪਿੰਡ ਵਿੱਚ ਉਸਦੇ ਸਵਾਗਤ ਦੀਆਂ ਤਿਆਰੀਆਂ ਹਨ।

Parneet Kaur won the gold medal and the atmosphere of happiness in village Mandali
Gold Medal Parneet Kaur : ਪਰਨੀਤ ਕੌਰ ਨੇ ਤੀਰਅੰਦਾਜ਼ੀ 'ਚ ਵਿਨ੍ਹਿਆ ਗੋਲਡ ਮੈਡਲ, ਪਿੰਡ ਮੰਡਾਲੀ ਵਿੱਚ ਖੁਸ਼ੀ ਦਾ ਮਾਹੌਲ

By ETV Bharat Punjabi Team

Published : Oct 5, 2023, 9:30 PM IST

ਪਰਨੀਤ ਕੌਰ ਦੇ ਸਕੂਲ ਅਧਿਆਪਕ ਅਤੇ ਵਿਦਿਆਰਥੀ ਜਾਣਕਾਰੀ ਦਿੰਦੇ ਹੋਏ।

ਮਾਨਸਾ :ਚੀਨ ਵਿਖੇ ਚੱਲ ਰਹੀਆਂ ਏਸ਼ੀਆਈ ਖੇਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੀ ਧੀ ਪਰਨੀਤ ਕੌਰ (Gold Medal Parneet Kaur) ਨੇ ਤੀਰਅੰਦਾਜ਼ੀ ਵਿੱਚ ਗੋਲਡ ਮੈਡਲ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਪਰਨੀਤ ਕੌਰ ਵੱਲੋਂ ਗੋਲਡ ਮੈਡਲ ਹਾਸਿਲ ਕਰਨ ਤੋਂ ਬਾਅਦ ਪਰਨੀਤ ਕੌਰ ਦੇ ਪਿੰਡ ਮੰਡਾਲੀ ਵਿਖੇ ਖੁਸ਼ੀ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵੱਲੋਂ ਪਰਨੀਤ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।


ਪਹਿਲਾਂ ਵੀ ਇਲਾਕੇ ਦਾ ਇਹ ਖਿਡਾਰੀ ਮਾਣ :ਚੀਨ ਦੇ ਹਾਂਗਜੂ ਵਿਖੇ ਹੋ ਰਹੀਆਂ ਏਸ਼ੀਆਈ ਖੇਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਡਾਲੀ ਦੀ ਧੀ ਪਰਨੀਤ ਕੌਰ ਨੇ ਤੀਰਅੰਦਾਜੀ ਮੁਕਾਬਲਿਆਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆਂ ਦੇ ਵਿੱਚ ਰੌਸ਼ਨ ਕੀਤਾ ਹੈ। ਇਸ ਤੋਂ ਪਹਿਲਾਂ ਮਾਨਸਾ ਜ਼ਿਲ੍ਹੇ ਦੇ ਸੂਬੇਦਾਰ ਸੁਖਮੀਤ ਸਿੰਘ ਅਤੇ ਸਤਨਾਮ ਸਿੰਘ ਨੇ ਰੋਇੰਗ ਦੇ ਵਿੱਚ ਬਰੌਂਜ ਮੈਡਲ ਹਾਸਿਲ ਕੀਤਾ ਹੈ ਅਤੇ ਬੀਤੇ ਦਿਨੀ ਵੀ ਮਾਨਸਾ ਜ਼ਿਲ੍ਹੇ ਦੀ ਧੀ ਮੰਜੂ ਰਾਣੀ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪਰਨੀਤ ਕੌਰ ਨੇ ਤੀਰਅੰਦਾਜੀ ਦੇ ਵਿੱਚ ਗੋਲਡ ਮੈਡਲ ਹਾਸਿਲ ਕਰਕੇ ਪੂਰੇ ਜਿਲ੍ਹੇ ਦਾ ਨਾਮ ਭਾਰਤ ਦੇਸ਼ ਦੇ ਵਿੱਚ ਧਰੁਵਤਾਰੇ ਦੀ ਤਰ੍ਹਾਂ ਚਮਕਾ ਦਿੱਤਾ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਅੱਜ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੇ ਛੋਟੇ ਜਿਹੇ ਪਿੰਡ ਦੀ ਧੀ ਪਰਨੀਤ ਕੌਰ ਨੇ ਏਸ਼ੀਆਈ ਗੇਮਾਂ ਵਿੱਚ ਗੋਲਡ ਮੈਡਲ ਹਾਸਲ ਕਰਕੇ ਸਾਡੇ ਪਿੰਡ ਅਤੇ ਮਾਨਸਾ ਜ਼ਿਲ੍ਹੇ ਦਾ ਨਾਮ ਦੁਨੀਆਂ ਦੇ ਵਿੱਚ ਰੌਸ਼ਨ ਕੀਤਾ ਹੈ। ਉਹਨਾਂ ਕਿਹਾ ਕਿ ਪਰਨੀਤ ਕੌਰ ਦੇ ਪਿਤਾ ਅਵਤਾਰ ਸਿੰਘ ਮਾਸਟਰ ਜੋ ਇਸ ਸਕੂਲ ਦੇ ਵਿੱਚ ਹੀ ਪੜਾ ਕੇ ਗਏ ਹਨ ਅਤੇ ਉਹ ਅੱਜ ਕੱਲ ਆਪਣੀ ਬੇਟੀ ਨੂੰ ਗੇਮਾਂ ਦੀ ਤਿਆਰੀ ਕਰਵਾਉਣ ਦੇ ਲਈ ਪਟਿਆਲਾ ਵਿਖੇ ਰਹਿ ਰਹੇ ਹਨ।

ਉਹਨਾਂ ਕਿਹਾ ਕਿ ਜਦੋਂ ਪਰਨੀਤ ਕੌਰ ਪਿੰਡ ਵਿਖੇ ਪਹੁੰਚੇਗੀ ਤਾਂ ਉਸਦਾ ਭਰਮਾ ਸਵਾਗਤ ਕੀਤਾ ਜਾਵੇਗਾ। ਇਸ ਦੌਰਾਨ ਪਿੰਡ ਦੇ ਸਰਪੰਚ ਦਿਲਬਾਗ ਸਿੰਘ ਨੇ ਵੀ ਕਿਹਾ ਕਿ ਪਰਨੀਤ ਕੌਰ ਦੇ ਸਵਾਗਤ ਦੀਆਂ ਤਿਆਰੀਆਂ ਹੁਣੇ ਤੋਂ ਹੀ ਆਰੰਭ ਕਰ ਦਿੱਤੀਆਂ ਹਨ। ਦੂਜੇ ਪਾਸੇ ਉਸਦੇ ਸਕੂਲ ਦੇ ਵਿਦਿਆਰਥੀ ਵੀ ਖੁਸ਼ ਹਨ।

ABOUT THE AUTHOR

...view details