ਮਾਨਸਾ: ਕੋਰੋਨਾ ਮਹਾਂਮਾਰੀ ਦੀ ਦੂਜੀ ਵੇਵ ਕਾਰਨ ਸਰਕਾਰ ਵੱਲੋਂ ਮਿੰਨੀ ਲੌਕਡਾਊਨ ਲਗਾ ਦਿੱਤਾ ਗਿਆ ਹੈ ਜਿਸ ਕਾਰਨ ਮੁੜ ਤੋਂ ਲੋਕਾਂ ਦੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਲੌਕਡਾਊਨ ਕਾਰਨ ਲੋਕ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਜ਼ਿਲ੍ਹੇ ’ਚ ਪ੍ਰਾਈਵੇਟ ਸਕੂਲਾਂ ਵੱਲੋਂ ਫੀਸਾਂ ਵਿੱਚ ਕੀਤੇ ਗਏ ਬੇਤਹਾਸ਼ਾ ਵਾਧੇ ਦਾ ਮਾਪਿਆਂ ਵੱਲੋਂ ਵਿਰੋਧ ਕੀਤਾ ਗਿਆ। ਦੱਸ ਦਈਏ ਕਿ ਪ੍ਰਾਈਵੇਟ ਸਕੂਲ ਦੇ ਬਾਹਰ ਬੱਚਿਆ ਦੇ ਮਾਪਿਆਂ ਨੇ ਇੱਕਠੇ ਹੋ ਕੇ ਫੀਸਾਂ ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਿਸ ਲੈਣ ਦੇ ਲਈ ਜੰਮ ਕੇ ਵਿਰੋਧ ਪ੍ਰਦਰਸ਼ਨ ਕੀਤਾ।
ਫੀਸਾਂ ’ਚ ਨਾਜਾਇਜ਼ ਵਾਧੇ ਤੋਂ ਦੁਖੀ ਮਾਪਿਆਂ ਨੇ ਕੀਤਾ ਵਿਰੋਧ ਆਉਣ ਵਾਲੇ ਦਿਨਾਂ ’ਚ ਕਰਾਂਗੇ ਸੰਘਰਸ਼ ਹੋਰ ਤੇਜ਼
ਪ੍ਰਦਰਸ਼ਨਕਾਰੀ ਬਿਮਲਜੀਤ ਕੌਰ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਕੂਲਾਂ ਵੱਲੋਂ ਨਾਜਾਇਜ਼ ਹੀ ਫੀਸਾਂ ਦੇ ਵਿੱਚ ਵਾਧੇ ਕੀਤੇ ਗਏ ਹਨ ਜਿਸ ਦੇ ਕਾਰਨ ਮਾਪਿਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਟਿਊਸ਼ਨ ਫ਼ੀਸ ਜ਼ਰੂਰ ਦੇ ਦੇਣਗੇ ਪਰ ਜੋ ਸਮਾਰਟ ਕਲਾਸਾਂ ਅਤੇ ਹੋਰ ਵਾਅਦੇ ਕੀਤੇ ਗਏ ਹਨ, ਉਨ੍ਹਾਂ ਨੂੰ ਨਹੀਂ ਦੇਣਗੇ। ਪ੍ਰਦਰਸ਼ਨਕਾਰੀ ਮਾਪਿਆ ਦਾ ਕਹਿਣਾ ਹੈ ਕਿ ਜੇਕਰ ਸਕੂਲ ਵੱਲੋਂ ਜਲਦ ਹੀ ਫ਼ੀਸਾਂ ਵਿੱਚ ਕੀਤੇ ਗਏ ਵਾਧੇ ਵਾਪਸ ਨਾ ਲਏ ਗਏ ਤਾਂ ਮਾਪਿਆਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿਚ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਵੇਗਾ।
ਇਹ ਵੀ ਪੜੋ: ਲੁਧਿਆਣਾ ‘ਚ ਕੋਰੋਨਾ ਕਾਰਨ ਬੀਤੇ 6 ਦਿਨਾਂ ਵਿੱਚ 114 ਮੌਤਾਂ