ਮਾਨਸਾ: ਕੋਰੋਨਾ (Corona) ਮਹਾਂਮਾਰੀ ਦਾ ਪ੍ਰਕੋਪ ਦਿਨੋਂ ਦਿਨ ਵਧ ਰਿਹਾ ਹੈ ਅਤੇ ਕੋਰੋਨਾ (Corona) ਦੇ ਕਾਰਨ ਸਮਾਜ ਸੇਵੀ ਸੰਸਥਾਵਾਂ ਵੀ ਪੀੜਤ ਮਰੀਜ਼ਾਂ ਦੀ ਮਦਦ ਕਰਨ ਦੇ ਲਈ ਅੱਗੇ ਆ ਰਹੀਆਂ ਹਨ। ਉੱਥੇ ਹੀ ਪੰਚਾਇਤਾਂ ਵੱਲੋਂ ਵੀ ਪਿੰਡਾਂ ਦੇ ਵਿੱਚ ਕੋਵਿਡ ਸੈਂਟਰ (Covid Center) ਬਣਾ ਕੇ ਆਪਣੇ ਪਿੰਡਾਂ ਦੇ ਮਰੀਜ਼ਾਂ ਦੀ ਦੇਖ ਭਾਲ ਕੀਤੀ ਜਾ ਰਹੀ ਹੈ। ਸਰਦੂਲਗੜ੍ਹ ਦੇ ਕਸਬਾ ਝੁਨੀਰ ਦੀ ਪੰਚਾਇਤ ਵੱਲੋਂ ਗਰਲਜ਼ ਹੋਸਟਲ ਦੇ ਵਿੱਚ 35 ਤੋਂ 40 ਬੈੱਡ ਦਾ ਕੋਵਿਡ ਸੈਂਟਰ (Covid Center) ਬਣਾਇਆ ਗਿਆ ਹੈ ਜਿਥੇ ਮਰੀਜ਼ਾਂ ਨੂੰ ਰੱਖਿਆ ਗਿਆ ਹੈ।
ਇਹ ਵੀ ਪੜੋ: Coronavirus:ਕੋਰੋਨਾ ਖਿਲਾਫ਼ ਐਂਟੀਬਾਡੀ ਕਾਕਟੇਲ ਬਣਿਆ ਨਵਾਂ ਹਥਿਆਰ, ਜਾਣੋ ਕਿਹੜੇ ਮਰੀਜ਼ਾਂ ’ਤੇ ਹੋਵੇਗਾ ਅਸਰ
ਸਰਪੰਚ ਅਮਨਗੁਰਵੀਰ ਸਿੰਘ ਨੇ ਦੱਸਿਆ ਕਿ ਪੰਚਾਇਤ ਵੱਲੋਂ ਕੋਰੋਨਾ (Corona) ਮਹਾਂਮਾਰੀ ਦੇ ਚੱਲਦਿਆਂ ਪਿੰਡਾਂ ਦੇ ਮਰੀਜ਼ਾਂ ਦੀ ਦੇਖਭਾਲ ਕਰਨ ਦੇ ਲਈ ਕੋਵਿਡ ਸੈਂਟਰ (Covid Center) ਬਣਾਇਆ ਗਿਆ ਹੈ ਜਿੱਥੇ ਆਸ ਪਾਸ ਦੇ ਪਿੰਡਾਂ ਦੇ ਮਰੀਜ਼ਾਂ ਨੂੰ ਵੀ ਰੱਖਿਆ ਜਾ ਰਿਹਾ ਹੈ। ਉਥੇ ਖਾਲਸਾ ਏਡ ਵੱਲੋਂ ਉਨ੍ਹਾਂ ਨੂੰ ਪੰਜ ਆਕਸੀਜਨ ਕੰਸਟਰੇਟ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਰੀਜ਼ਾਂ ਦੀ ਦੇਖਭਾਲ ਦੇ ਲਈ ਡਾਕਟਰ ਵੀ ਤਾਇਨਾਤ ਕੀਤੇ ਗਏ ਹਨ ਜੋ ਕਿ ਪਿੰਡ ਦੇ ਹੀ ਡਾਕਟਰ ਹਨ ਅਤੇ ਫ੍ਰੀ ਸੇਵਾ ਕਰ ਰਹੇ ਹਨ ਜੇਕਰ ਉਨ੍ਹਾਂ ਨੂੰ ਕੋਈ ਖਾਸ ਜ਼ਰੂਰਤ ਪੈਂਦੀ ਹੈ ਤਾਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਵੀ ਸਲਾਹ ਲਈ ਜਾ ਰਹੀ ਹੈ ਤਾਂ ਕਿ ਮਰੀਜ਼ਾਂ ਨੂੰ ਤੰਦਰੁਸਤ ਕੀਤਾ ਜਾ ਸਕੇ।