ਮਾਨਸਾ: ਪਿੰਡਾਂ ਵਿੱਚ ਗੰਦੇ ਪਾਣੀ ਨੂੰ ਸਿੰਚਾਈ ਯੋਗ ਬਣਾਉਣ ਦੇ ਲਈ ਥਾਪਰ ਪ੍ਰੋਜੈਕਟ ਦਾ ਦੀ ਸ਼ੁਰੂਆਤ ਕੀਤੀ ਗਈ ਹੈ ਮਾਨਸਾ ਜ਼ਿਲ੍ਹੇ ਦੇ ਵੀਹ ਪਿੰਡਾਂ ਚੋਂ ਥਾਪਰ ਪ੍ਰਾਜੈਕਟ ਦੇ ਅਧੀਨ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ ਤਾਂ ਕਿ ਪਿੰਡ ਦੇ ਪਾਣੀ ਨੂੰ ਖੇਤੀ ਯੋਗ ਬਣਾਇਆ ਜਾਵੇ ਅਤੇ ਪਿੰਡਾਂ ਵਿੱਚ ਛੱਪੜਾਂ ਚੋਂ ਪਾਣੀ ਨੂੰ ਜਮ੍ਹਾਂ ਨਾ ਹੋਣ ਦਿੱਤਾ ਜਾਵੇ।
ਥਾਪਰ ਪ੍ਰੋਜੈਕਟ ਤਹਿਤ ਵੱਡੇ ਪਿੰਡਾਂ ’ਚ ਪੰਜ ਲੱਖ ਤੇ ਛੋਟੇ ਪਿੰਡਾਂ ’ਚ ਖ਼ਰਚੇ ਜਾ ਰਹੇ ਹਨ ਢਾਈ ਲੱਖ ਰੁਪਏ
ਮਾਨਸਾ ਦੇ 20 ਪਿੰਡਾਂ ’ਚ ਥਾਪਰ ਪ੍ਰੋਜੈਕਟ ਅਧੀਨ ਕੀਤੀ ਜਾ ਰਹੀ ਹੈ ਛੱਪੜਾਂ ਦੀ ਸਫ਼ਾਈ ਇਸ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਦੇ 20 ਪਿੰਡਾਂ ਚੋਂ ਥਾਪਰ ਪ੍ਰਾਜੈਕਟ ਦੇ ਅਧੀਨ ਕੰਮਕਾਜ ਸ਼ੁਰੂ ਹੋ ਚੁੱਕਿਆ ਹੈ ਉਨ੍ਹਾਂ ਦੱਸਿਆ ਕਿ ਵੱਡੇ ਪਿੰਡਾਂ ਚੋਂ ਪੰਜ ਲੱਖ ਰੁਪਏ ਦੀ ਲਾਗਤ ਅਤੇ ਛੋਟੇ ਪਿੰਡਾਂ ਚੋਂ ਢਾਈ ਲੱਖ ਰੁਪਏ ਦੀ ਲਾਗਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ।
ਛੱਪੜਾਂ ਦੇ ਗੰਦੇ ਪਾਣੀ ਨੂੰ ਖੇਤੀ ਵਿੱਚ ਸਿੰਚਾਈਯੋਗ ਬਣਾਉਣ ਲਈ ਕੀਤੇ ਜਾ ਰਹੇ ਹਨ ਉਪਰਾਲੇ
ਇਸ ਮੌਕੇ ਪਿੰਡ ਬਾਜੇਵਾਲਾ ਦੇ ਸਰਪੰਚ ਪੋਲੋਜੀਤ ਸਿੰਘ ਨੇ ਦੱਸਿਆ ਕਿ ਥਾਪਰ ਪ੍ਰਾਜੈਕਟ ਦੇ ਅਧੀਨ ਉਨ੍ਹਾਂ ਦੇ ਪਿੰਡ ਵਿਚ ਸਫਾਈ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਹ ਪ੍ਰੋਜੈਕਟ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਦੀ ਅਗਵਾਈ ਵਿੱਚ ਕੰਮ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੱਪੜ ਦੇ ਗੰਦੇ ਪਾਣੀ ਨੂੰ ਖੇਤੀ ਵਿੱਚ ਸਿੰਚਾਈਯੋਗ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ।