ਮਾਨਸਾ: ਕੋਰੋਨਾ ਮਹਾਂਮਾਰੀ ਤੋਂ ਬੰਦ ਪਏ ਸਕੂਲਾਂ ’ਚ ਹੁਣ ਤੀਜੀ ਤੋਂ ਚੌਥੀ ਕਲਾਸ ਦੇ ਬੱਚਿਆਂ ਦੀ ਵੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਆਮਦ ਸ਼ੁਰੂ ਹੋ ਚੁੱਕੀ ਹੈ। ਬੇਸ਼ਕ ਅਜੇ ਤੱਓਕ ਤੀਜੀ ਤੋਂ ਚੌਥੀ ਜਮਾਤ ਦੇ ਬੱਚੇ ਘੱਟ ਗਿਣਤੀ ’ਚ ਪਹੁੰਚ ਰਹੇ ਸਨ ਪਰ ਸਕੂਲ ’ਚ ਆਏ ਬੱਚਿਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਸਕੂਲ ’ਚ ਆਏ ਬੱਚਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹੇ ਹਨ ਅਤੇ ਹੁਣ ਉਨ੍ਹਾਂ ਦੀ ਸਹੀ ਤਰੀਕੇ ਨਾਲ ਮੁੜ ਤੋਂ ਪੜਾਈ ਸ਼ੁਰੂ ਹੋ ਗਈ ਹੈ।
ਕੋਵਿਡ ਹਿਦਾਇਤਾਂ ਦੇ ਮੱਦੇਨਜ਼ਰ ਤੀਜ਼ੀ ਤੋਂ ਚੌਥੀ ਜਮਾਤ ਦੇ ਬੱਚਿਆ ਦੇ ਖੁੱਲ੍ਹੇ ਸਕੂਲ - ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹੇ
ਸਕੂਲ ’ਚ ਆਏ ਬੱਚਿਆ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹੇ ਹਨ ਅਤੇ ਹੁਣ ਉਨ੍ਹਾਂ ਦੀ ਸਹੀ ਤਰੀਕੇ ਨਾਲ ਮੁੜ ਤੋਂ ਪੜਾਈ ਸ਼ੁਰੂ ਹੋ ਗਈ ਹੈ।
ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆ ਦੀ ਆਮਦ ਘੱਟ
ਸਿੱਖਿਆ ਵਿਭਾਗ ਦੇ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਤੀਜੀ ਤੋਂ ਚੌਥੀ ਕਲਾਸ ਦੇ ਬੱਚਿਆਂ ਦੇ ਸਕੂਲ ਵੀ ਖੁੱਲ੍ਹ ਚੁੱਕੇ ਹਨ। ਛੇਵੀਂ ਤੋਂ ਬਾਰ੍ਹਵੀਂ ਤੱਕ ਪਹਿਲਾਂ ਹੀ ਸਰਕਾਰ ਨੇ ਸਕੂਲ ਖੋਲ੍ਹ ਦਿੱਤੇ ਹਨ ਸਿੱਧੂ ਨੇ ਇਹ ਵੀ ਦੱਸਿਆ ਕਿ ਬੇਸ਼ੱਕ ਅੱਜ ਤੀਜੀ ਤੋਂ ਚੌਥੀ ਕਲਾਸ ਦੇ ਬੱਚਿਆਂ ਦੀ ਸਕੂਲ ਵਿਚ ਆਮਦ ਘੱਟ ਹੈ ਪਰ ਜੋ ਵੀ ਬੱਚੇ ਸਕੂਲ ਵਿੱਚ ਆਏ ਹਨ ਉਨ੍ਹਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਬੱਚਿਆਂ ਦੇ ਮਾਪੇ ਵੀ ਸੰਤੁਸ਼ਟ ਹਨ ਅਤੇ ਉਨ੍ਹਾਂ ਦਾ ਵੀ ਕਹਿਣਾ ਹੈ ਕਿ ਇਸੇ ਤਰ੍ਹਾਂ ਸਕੂਲ ਖੁੱਲ੍ਹਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਦੇ ਬੱਚੇ ਸਕੂਲ ਵਿੱਚ ਬੈਠ ਕੇ ਪੜ੍ਹਾਈ ਕਰ ਸਕਣ।