ਪੰਜਾਬ

punjab

ਨਰਸਿਜ਼ ਐਸੋਸੀਏਸ਼ਨ ਦਾ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ

By

Published : Dec 22, 2021, 7:04 PM IST

ਮਾਨਸਾ ਵਿੱਚ ਵੀ ਨਰਸਿੰਜ ਸਟਾਫ਼ (Nursing staff) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ((Protest against Punjab Government)) ਕੀਤਾ ਜਾ ਰਿਹਾ ਹੈ।

ਨਰਸਿਜ਼ ਐਸੋਸੀਏਸ਼ਨ ਦਾ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ
ਨਰਸਿਜ਼ ਐਸੋਸੀਏਸ਼ਨ ਦਾ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ

ਮਾਨਸਾ:ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਦੇ ਲਈ ਹਰ ਵਰਗ ਸੜਕਾਂ ਉੱਪਰ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against Punjab Government) ਕਰ ਰਿਹਾ ਹੈ। ਉੱਥੇ ਹੀ ਨਰਸਿੰਗ ਸਟਾਫ਼ (Nursing staff) ਵੀ ਆਪਣੇ-ਆਪ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ (Punjab Government) ਖ਼ਿਲਾਫ਼ ਪਿਛਲੇ ਕਈ ਦਿਨਾਂ ਤੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਮਾਨਸਾ ਵਿੱਚ ਵੀ ਨਰਸਿੰਜ ਸਟਾਫ਼ (Nursing staff) ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ((Protest against Punjab Government)) ਕੀਤਾ ਜਾ ਰਿਹਾ ਹੈ।

ਨਰਸਿਜ਼ ਐਸੋਸੀਏਸ਼ਨ ਦਾ ਪੰਜਾਬ ਸਰਕਾਰ ਖ਼ਿਲਾਫ਼ ਧਰਨਾ ਜਾਰੀ

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੁਲਵਿੰਦਰ ਕੌਰ ਨਾਮ ਦੀ ਨਰਸ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਨਾਮਾਤਰ ਤਨਖਾਹ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਪੰਜਾਬ ਸਰਕਾਰ (Punjab Government) ਵੱਲੋਂ ਉਨ੍ਹਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ ਉਸ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾਂ ਵੀ ਨਹੀਂ ਚੱਲ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ (Punjab Government) ਆਪਣੇ ਮੰਤਰੀਆਂ ਤੇ ਵਿਧਾਇਕਾਂ ਦੀ ਤਨਖਾਹ (Salary of Ministers and MLAs) ਵਧਾ ਸਕਦੀ ਹੈ ਤਾਂ ਉਹ ਪੰਜਾਬ ਦੇ ਕੱਚੇ ਰੱਖੇ ਮੁਲਾਜ਼ਮਾਂ ਦੀ ਤਨਖਾਹ ਕਿਉਂ ਨਹੀਂ ਵਧਾ ਸਕਦੀ।
ਪਿਛਲੇ ਦੀ ਬਠਿੰਡਾ ਵਿੱਚ ਖਾਲੀ ਪੀਪੇ ਖੜਕਾ ਕੇ ਕੀਤੀ ਰੈਲੀ ‘ਤੇ ਬੋਲਦਿਆ ਉਨ੍ਹਾਂ ਕਿਹਾ ਕਿ ਇਸ ਰੈਲੀ ਜ਼ਰੀਏ ਅਸੀਂ ਪੰਜਾਬ ਦੇ ਵਿੱਤ ਮੰਤਰੀ (Finance Minister of Punjab) ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਰੋਸ ਜਾਹਿਰ ਕੀਤਾ ਹੈ, ਜੋ ਆਪਣੇ ਮੰਤਰੀਆਂ ਅਤੇ ਵਿਧਾਇਕਾਂ ਦੀ ਬਾਰੇ ਪੰਜਾਬ ਦੇ ਖਜ਼ਾਨੇ ਨੂੰ ਭਰ ਦਿੰਦੇ ਹੈ ਅਤੇ ਪੰਜਾਬ ਦੇ ਮੁਲਾਜ਼ਮਾਂ ਦੀ ਬਾਰੀ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕਰ ਦਿੰਦਾ ਹੈ।

ਇਸ ਮੌਕੇ ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ‘ਤੇ ਤੰਜ ਕਸਦੇ ਕਿਹਾ ਕਿ ਮੁੱਖ ਮੰਤਰੀ ਚੰਨੀ ਸਿਰਫ਼ ਤੇ ਸਿਰਫ਼ ਐਲਾਨ ਹੀ ਕਰ ਸਕਦੇ ਹਨ, ਪਰ ਪੰਜਾਬ ਦੇ ਭਲਾ ਦਾ ਕੋਈ ਕੰਮ ਨਹੀਂ ਕਰ ਸਕਦੇ। ਪੰਜਾਬ ਸਰਕਾਰ ਵੱਲੋਂ 36 ਹਜ਼ਾਰ ਕੱਚੇ ਮੁਲਾਜ਼ਮ ਪੱਕੇ ਕਰਨ ਵਾਲੇ ਫੈਸਲੇ ‘ਤੇ ਬੋਲਦਿਆ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਝੂਠ ਬੋਲ ਰਹੇ ਹਨ ਅਤੇ 2022 ਦੀਆਂ ਚੋਣਾਂ ਜਿੱਤਣ ਦੇ ਲਈ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ, ਪਰ ਹੁਣ ਲੋਕ ਪੰਜਾਬ ਸਰਕਾਰ ਦੇ ਲਾਰਿਆ ਵਿੱਚ ਨਹੀਂ ਆਉਣਗੇ
ਇਹ ਵੀ ਪੜ੍ਹੋ:ਦਿੱਲੀ ਤੋਂ ਬਾਅਦ ਡੀਸੀ ਦਫਤਰਾਂ ਦੇ ਬਾਹਰ ਕਿਸਾਨਾਂ ਦਾ ਧਰਨਾ

ABOUT THE AUTHOR

...view details