ਮਾਨਸਾ: ਅਨਾਜ ਮੰਡੀ ਵਿਚ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਸਰਕਾਰੀ ਰੇਟਾਂ ਤੋਂ ਘੱਟ ਰੇਟ ਉੱਤੇ ਵੇਚਣਾ ਪੈ ਰਿਹਾ ਹੈ ਪਰ ਕੇਂਦਰ ਸਰਕਾਰ ਨੇ ਨਰਮੇ ਦਾ ਰੇਟ 5450 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਸੀ ਪਰ ਖਰੀਦ ਏਜੰਸੀ ਦੀ ਗੈਰ ਹਾਜ਼ਰੀ ਵਿੱਚ ਨਿੱਜੀ ਖਰੀਦਦਾਰ 5 ਹਜਾਰ ਤੋਂ ਘੱਟ ਰੇਟ ਉੱਤੇ ਨਰਮਾ ਖਰੀਦ ਰਹੇ ਹਨ। ਖਰੀਦਦਾਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫ਼ਸਲ ਵਿੱਚ ਨਮੀ ਕਾਫੀ ਜ਼ਿਆਦਾ ਹੈ।
ਸੀਸੀਆਈ ਦੀ ਖ਼ਰੀਦ ਨਾ ਹੋਣ ਕਾਰਨ ਘਟੇ ਨਰਮੇ ਦੇ ਰੇਟ - ਸੀਸੀਆਈ ਦੀ ਖ਼ਰੀਦ ਨਾ ਹੋਣ ਤੇ ਨਰਮਾ ਦੇ ਰੇਟ ਘੱਟ
ਮਾਨਸਾ ਦੀ ਅਨਾਜ ਮੰਡੀ ਵਿੱਚ ਨਰਮੇ ਦੀ ਫਸਲ ਵੇਚਣ ਆਏ ਕਿਸਾਨਾਂ ਨੂੰ ਸਰਕਾਰੀ ਰੇਟ ਤੋਂ ਘੱਟ ਰੇਟ ਉੱਤੇ ਫਸਲ ਵੇਚਣੀ ਪੈ ਰਹੀ ਹੈ। ਖਰੀਦਦਾਰਾਂ ਦਾ ਕਹਿਣਾ ਹੈ ਕਿ ਨਰਮੇ ਦੀ ਫ਼ਸਲ ਵਿੱਚ ਨਮੀ ਕਾਫੀ ਜ਼ਿਆਦਾ ਹੈ।
ਮਾਰਕੀਟ ਕਮੇਟੀ ਦੇ ਸੈਕਟਰੀ ਨੇ ਦੱਸਿਆ ਕਿ ਸਰਕਾਰੀ ਖਰੀਦ ਏਜੰਸੀ ਵੱਲੋਂ ਮੰਡੀ ਵਿੱਚ ਖਰੀਦ ਕਰਨ ਲਈ ਨਹੀ ਆ ਰਹੇ ਕਿਉਂਕਿ ਉੱਝ ਨਰਮੇ ਦੀ ਨਮੀ 8 ਤੋਂ 12 ਦੀ ਹੁੰਦੀ ਹੈ ਪਰ ਇਸ ਵੇਲੇ ਨਰਮੇ ਦੀ ਨਮੀ 16 ਤੋ 20 ਤੱਕ ਦੀ ਹੈ ਜਿਸ ਕਾਰਨ ਉਹ ਮੰਡੀ ਵਿੱਚ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਸੀ.ਸੀ.ਆਈ ਨੇ ਨਰਮਾ ਢੇਰਾਂ ਦੇ ਵਿਚ ਨਹੀ ਖਰੀਦਣਾ। ਇਸ ਲਈ ਨਰਮੇ ਦੀ ਖਰੀਦ ਲਈ ਨਿੱਜੀ ਖਰੀਦਾਰ ਹੀ ਕਰ ਰਹੇ ਹਨ ਜੋ ਆਪਣੇ ਹੀ ਰੇਟਾਂ ਉੱਤੇ ਨਰਮਾ ਖਰੀਦ ਰਹੇ ਹਨ।
ਕਿਸਾਨਾ ਨੇ ਕਿਹਾ ਕਿ ਸਰਕਾਰ ਨੇ ਨਰਮੇ ਦਾ ਰੇਟ 5450 ਰੁਪਏ ਰੱਖਿਆ ਗਿਆ ਹੈ ਪਰ ਉਸ ਦੀ ਨਿੱਜੀ ਖਰੀਦ ਦਾਰ 4500 ਦੇ ਰਹੇ ਹਨ ਜੋ ਕਿ ਬਹੁਤ ਘੱਟ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਰਮੇ ਦੀ ਖਰੀਦ ਸਰਕਾਰ ਦੁਆਰਾ ਤੈਅ ਕੀਤੇ ਰੇਟਾਂ ਤੇ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖਰੀਦਦਾਰਾਂ ਕੋਲ ਨਰਮੇ ਦੀ ਨਮੀ ਦੀ ਮਾਤਰਾ ਮਾਪਣ ਦਾ ਕੋਈ ਤਰੀਕਾ ਨਹੀਂ ਹੈ ਜੋ ਨਮੀ ਦੀ ਮਾਤਰਾ ਦੱਸਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਯੂਨੀਅਨ ਕਿਸਾਨਾਂ ਦੀ ਲੁੱਟ ਦਾ ਪੂਰਾ ਹਿਸਾਬ ਖਰੀਦਦਾਰਾਂ ਤੋਂ ਕਰੇਗੀ।