ਮਾਨਸਾ: ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਮਾਨਸਾ ਵਿੱਚ ਦੋ ਹੋਰ ਕੋਰੋਨਾ ਪੌਜ਼ੀਟਿੱਵ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਦੋਨੋਂ ਹੀ ਪਤੀ ਪਤਨੀ ਹਨ। ਇਹ ਦੋਨੋਂ ਹੀ ਦਿੱਲੀ ਤੋਂ ਆਏ ਸਨ।
ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਨੇ ਦੱਸਿਆ ਕਿ ਮਾਨਸਾ 'ਚ 2 ਹੋਰ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਕਿ ਦੋਨੋਂ ਹੀ ਪਤੀ ਪਤਨੀ ਹਨ ਅਤੇ ਇਹ ਦੋਨੋਂ ਹੀ ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਚਾਲਾ ਝੰਡਾ ਕਲਾਂ ਨਾਲ ਸੰਬੰਧਤ ਹਨ।
ਇਹ ਵੀ ਪੜੋ: ਕੋਵਿਡ-19 : ਪੰਜਾਬ 'ਚ 46 ਨਵੇਂ ਕੇਸਾਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 2461
ਸਿਵਲ ਸਰਜਨ ਨੇ ਦੱਸਿਆ ਕਿ ਇਹ ਪਤੀ ਪਤਨੀ 31 ਮਈ ਨੂੰ ਦਿੱਲੀ ਤੋਂ ਆਏ ਸਨ, ਜਿਸ ਦੇ ਲਈ ਉਨ੍ਹਾਂ ਨੂੰ 1 ਜੂਨ ਨੂੰ ਹੀ ਇਕਾਂਤਵਾਸ ਵਿੱਚ ਰੱਖਿਆ ਗਿਆ ਸੀ ਅਤੇ ਤਿੰਨ ਮਈ ਨੂੰ ਉਨ੍ਹਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਰਿਪੋਰਟ ਹੁਣ ਪੌਜ਼ੀਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਨਸਾ ਜ਼ਿਲ੍ਹੇ ਵਿੱਚੋਂ 3127 ਸੈਂਪਲ ਲਏ ਗਏ ਹਨ, ਜਿਨ੍ਹਾਂ 'ਚੋਂ 33 ਦੀ ਰਿਪੋਰਟ ਪਹਿਲਾਂ ਪੌਜ਼ੀਟਿਵ ਆਈ ਸੀ, ਜੋ ਤੰਦਰੁਸਤ ਹੋ ਕੇ ਘਰਾਂ ਨੂੰ ਚਲੇ ਗਏ ਹਨ।