ਮਾਨਸਾ: ਪੰਜਾਬੀ ਹਮੇਸ਼ਾ ਹੀ ਹਰ ਖੇਤਰ ਵਿੱਚ ਭਾਰਤ ਦੇ ਨਾਮ ਪੂਰੀ ਦੁਨੀਆ ਵਿੱਚ ਉੱਚ ਕੀਤਾ ਹੈ, ਉਹ ਭਾਵੇ ਕੋਈ ਵੀ ਖੇਤਰ ਹੋਵੇ, ਹੁਣ ਮਾਨਸਾ ਜ਼ਿਲ੍ਹੇ ਦੇ ਪਿੰਡ ਬੋਡਾਵਾਲ ਦੀ ਨਿਸ਼ਾਨੇਬਾਜ (Shooter) ਨਵਦੀਪ ਕੌਰ ਨੇ ਪੇਰੂ ਦੀ ਰਾਜਧਾਨੀ ਲੀਮਾ ਵਿੱਚ ਖੇਡੀ ਗਈ ਨਿਸ਼ਾਨੇਬਾਜੀ ਦੀ ਜੂਨਿਅਰ ਵਰਲਡ ਚੈਂਪਿਅਨਸ਼ਿਪ (Junior World Championships) ਵਿੱਚ 50 ਮੀਟਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਮੈਡਲ (bronze medal) ਪ੍ਰਾਪਤ ਕੀਤਾ ਹੈ। ਜਿਸ ਨੂੰ ਬੁਢਲਾਡਾ ਤੋ ਖੁੱਲੀ ਜੀਪ ਵਿੱਚ ਸਵਾਰ ਕਰਕੇ ਪਿੰਡ ਲੈ ਜਾਇਆ ਗਿਆ। ਪਿੰਡ ਪਹੁੰਚਣ ਤੇ ਨਵਦੀਪ ਕੌਰ ਦਾ ਪਿੰਡ ਵਾਸੀਆ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ਵਿੱਚ ਬੀ.ਐੱਸ.ਸੀ. (B.Sc) (ਕੇਮਿਸਟਰੀ) ਦੀ ਵਿਦਿਆਰਥਣ ਹੈ ਨਵਦੀਪ ਕੌਰ।
ਨਵਦੀਪ ਕੌਰ ਨੇ ਸਕੂਲ ਖੇਡਾਂ ਵਿੱਚ ਨਿਸ਼ਾਨੇਬਾਜੀ (Shooter) ਦੇ 10 ਮੀਟਰ ਇਵੇਂਟ ਵਿੱਚ ਸਟੇਟ ਪੱਧਰ ਉੱਤੇ ਚਾਰ ਅਤੇ ਨੈਸ਼ਨਲ ਪੱਧਰ ਉੱਤੇ ਇੱਕ ਗੋਲਡ ਮੈਡਲ (Gold Medal) ਜਿੱਤ ਕੇ ਪੰਜਾਬ ਯੂਨੀਵਰਸਿਟੀ (Panjab University) ਵਿੱਚ ਟਰਾਏਲ ਦੇ ਆਧਾਰ ਉੱਤੇ ਆਪਣੀ ਥਾਂ ਪੱਕੀ ਕੀਤੀ ਸੀ, ਜਿਸ ਤੋਂ ਬਾਅਦ ਜੂਨਿਅਰ ਵਰਲਡ ਚੈਂਪਿਅਨਸ਼ਿਪ ਵਿੱਚ 50 ਮੀਟਰ ਪਿਸਟਲ ਮੁਕਾਬਲੇ ਵਿੱਚ ਕਾਂਸੀ ਮੈਡਲ ਪ੍ਰਾਪਤ ਕੀਤਾ ਹੈ।
ਨਵਦੀਪ ਕੌਰ ਨੇ ਦੱਸਿਆ ਕਿ ਮੈਂ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਨਿਸ਼ਾਨੇਬਾਜੀ ਦੀ ਗੇਮ 2015 ਵਿੱਚ ਸ਼ੁਰੂ ਕੀਤੀ ਸੀ ਅਤੇ ਮੈਂ ਨੈਸ਼ਨਲ ਪੱਧਰ ਤੱਕ ਖੇਡ ਚੁੱਕੀ ਹਾਂ ਅਤੇ ਹੌਲੀ-ਹੌਲੀ ਮਿਹਨਤ ਕਰਕੇ ਅੱਜ ਅੰਤਰਰਾਸ਼ਟਰੀ ਪੱਧਰ ਉੱਤੇ ਮੈਡਲ ਹਾਸਲ ਕੀਤਾ ਹੈ।