ਪੰਜਾਬ

punjab

ETV Bharat / state

ਪਿੰਡ ਚੱਕ ਭਾਈ ਕੇ ਦੀ ਜੰਗਲਾਤ ਨਰਸਰੀ ਵਿੱਚ ਬਣਾਇਆ ਜਾਵੇਗਾ ‘ਨੇਚਰ ਵਾਕ’

ਮਾਨਸਾ ਤੋਂ ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਪਿੰਡ ਚੱਕ ਭਾਈ ਕੇ ਦੀ ਜੰਗਲਾਤ ਨਰਸਰੀ ਵਿੱਚ ‘ਨੇਚਰ ਵਾਕ’ ਬਣਾਇਆ ਜਾਵੇਗਾ ਅਤੇ ਲੋਕਾਂ ਦੇ ਸੈਰ ਕਰਨ ਲਈ ਜੰਗਲ ਦੇ ਅੰਦਰ ਰਸਤੇ ਬਣਾਏ ਜਾਣਗੇ ਅਤੇ ਬੱਚਿਆਂ ਦੇ ਮਨੋਰੰਜਨ ਝੂਲੇ ਲੱਗਣਗੇ।

ਪਿੰਡ ਚੱਕ ਭਾਈ ਕੇ ਦੀ ਜੰਗਲਾਤ ਨਰਸਰੀ ਵਿੱਚ ਬਣਾਇਆ ਜਾਵੇਗਾ ‘ਨੇਚਰ ਵਾਕ’
ਪਿੰਡ ਚੱਕ ਭਾਈ ਕੇ ਦੀ ਜੰਗਲਾਤ ਨਰਸਰੀ ਵਿੱਚ ਬਣਾਇਆ ਜਾਵੇਗਾ ‘ਨੇਚਰ ਵਾਕ’

By

Published : Dec 24, 2020, 6:49 PM IST

ਮਾਨਸਾ: ਵਧੀਕ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਵੱਲੋਂ ਬੁਢਲਾਡਾ ਵਾਸੀਆਂ ਅਤੇ ਪਿੰਡ ਚੱਕ ਭਾਈਕੇ ਦੇ ਆਸ-ਪਾਸ ਦੇ ਪਿੰਡਾਂ ਨੂੰ ਵਾਤਾਵਰਣ ਨਾਲ ਜੋੜਨ ਲਈ ਅਤੇ ਬੱਚਿਆਂ ਲਈ ਪਿਕਨਿਕ ਦਾ ਇੱਕ ਸਥਾਨ ਤਿਆਰ ਕਰਨ ਲਈ ਇੱਕ ਉਪਰਾਲਾ ਕੀਤਾ ਗਿਆ ਹੈ।

ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਚੱਕ ਭਾਈਕੇ ਵਿਖੇ ਜੰਗਲਾਤ ਵਿਭਾਗ ਦੀ ਨਰਸਰੀ, ਜੋ ਕਿ ਕਰੀਬ 42 ਏਕੜ ਵਿੱਚ ਫੈਲੀ ਹੋਈ ਹੈ, ਵਿੱਚ ਇੱਕ ਨੇਚਰ ਵਾਕ ਬਣਾਉਣ ਦੀ ਤਜਵੀਜ ਉਲੀਕੀ ਗਈ ਹੈ, ਜਿਸ ਵਿੱਚ ਆਮ ਲੋਕਾਂ ਦੇ ਸੈਰ ਕਰਨ ਲਈ ਜੰਗਲ ਦੇ ਅੰਦਰ ਰਸਤੇ ਬਣਾਏ ਜਾਣਗੇ ਅਤੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਲਗਾਏ ਜਾਣਗੇ।

ਪਿੰਡ ਚੱਕ ਭਾਈ ਕੇ ਦੀ ਜੰਗਲਾਤ ਨਰਸਰੀ ਵਿੱਚ ਬਣਾਇਆ ਜਾਵੇਗਾ ‘ਨੇਚਰ ਵਾਕ’
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੰਗਲ ਅੰਦਰ ਛੋਟੇ-ਛੋਟੇ ਛੱਪੜਾਂ ਦੀ ਉਸਾਰੀ ਕੀਤੀ ਜਾਵੇਗੀ, ਜਿਸ ਵਿੱਚ ਮੀਂਹ ਦਾ ਪਾਣੀ ਇੱਕਠਾ ਕੀਤਾ ਜਾਵੇਗਾ ਅਤੇ ਉਸ ਦੇ ਆਸ-ਪਾਸ ਬੈਠਣ ਲਈ ਜਗ੍ਹਾ ਬਣਾਈ ਜਾਵੇਗੀ ਅਤੇ ਆਮ ਲੋਕਾਂ ਦੇ ਮਨੋਰੰਜਨ ਲਈ ਇਹ ਸਥਾਨ ਤਿਆਰ ਕੀਤੇ ਜਾਣਗੇ।ਜ਼ਿਲ੍ਹਾ ਜੰਗਲਾਤ ਅਫ਼ਸਰ ਅਮ੍ਰਿਤਪਾਲ ਸਿੰਘ ਬਰਾੜ ਅਤੇ ਉਨ੍ਹਾਂ ਦੀ ਟੀਮ ਨੂੰ ਹਦਾਇਤ ਕੀਤੀ ਕਿ ਇੱਕ ਇਸ ਸਬੰਧੀ ਇੱਕ ਲੇਆਊਟ ਤਿਆਰ ਕਰਵਾਇਆ ਜਾਵੇ ਜਿਸ ਵਿੱਚ ਸਾਰੀ ਸਹੂਲਤਾਂ ਦਾ ਧਿਆਨ ਰੱਖਿਆ ਜਾਵੇ। ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਪ੍ਰੋਜੈਕਟ ਲਾਗੂ ਕਰਨ ਵਿੱਚ ਵਾਤਾਵਰਣ ਨੂੰ ਕਿਸੇ ਤਰਾਂ ਦਾ ਨੁਕਸਾਨ ਨਾ ਹੋਵੇ ਅਤੇ ਵੱਧ ਤੋਂ ਵੱਧ ਵਾਤਾਵਰਣ ਅਨੂਕੁਲ ਸਮੱਗਰੀ ਦੀ ਵਰਤੋਂ ਕੀਤੀ ਜਾਵੇ।

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਜੰਗਲ ਵਿੱਚ ਹੋਰ ਪੌਦੇ ਲਗਾ ਕੇ ਵਾਤਾਵਰਣ ਵਿੱਚ ਵਿਭਿੰਨਤਾ ਲਿਆਉਣ ਲਈ ਵੀ ਜ਼ਿਲ੍ਹਾ ਜੰਗਲਾਤ ਅਫ਼ਸਰ ਨੂੰ ਕਿਹਾ ਗਿਆ। ਉਨ੍ਹਾਂ ਹਦਾਇਤ ਕੀਤੀ ਕਿ 10 ਦਿਨਾਂ ਦੇ ਅੰਦਰ-ਅੰਦਰ ਮੁਕੰਮਲ ਪ੍ਰੋਜੈਕਟ ਤਿਆਰ ਕਰਵਾਇਆ ਜਾਵੇ ਅਤੇ ਪ੍ਰਵਾਨਗੀ ਲਈ ਸਬੰਧਤ ਦਫ਼ਤਰ ਵਿਖੇ ਭੇਜਿਆ ਜਾਵੇ ਤਾਂ ਜੋ ਅਪ੍ਰੈਲ ਮਹੀਨੇ ਤੱਕ ਇਹ ਨੇਚਰ ਵਾਕ ਆਮ ਲੋਕਾਂ ਲਈ ਖੋਲ੍ਹਿਆ ਜਾ ਸਕੇ।

ABOUT THE AUTHOR

...view details