ਪੰਜਾਬ

punjab

ETV Bharat / state

ਸਰਦਾਰ ਵੱਲਭ ਭਾਈ ਪਟੇਲ ਜੈਯੰਤੀ ਮੌਕੇ ਜ਼ਿਲ੍ਹੇ ਭਰ ਵਿੱਚੋਂ ਕਰਵਾਈ ਰਾਸ਼ਟਰੀ ਏਕਤਾ ਦੌੜ - Sardar Vallabh Bhai Patel birth anniversary

ਸਰਦਾਰ ਵੱਲਭ ਭਾਈ ਪਟੇਲ (Sardar Vallabh Bhai Patel) ਜੀ ਦੀ ਜੈਯੰਤੀ ਮੌਕੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਕਾਲਜਾਂ ਵਿੱਚ ਰਾਸ਼ਟਰੀ ਏਕਤਾ ਦੌੜ ਕਰਵਾਈ ਗਈ। ਰਾਸ਼ਟਰੀ ਏਕਤਾ ਦੌੜ ਨੂੰ ਝੰਡੀ ਦੇਣ ਦੀ ਰਸਮ ਏਡੀਸੀ ਵਿਕਾਸ ਵੱਲੋਂ ਕੀਤੀ ਗਈ ਰਾਸ਼ਟਰੀ ਏਕਤਾ ਦੌੜ ਵਿਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿਚ ਭਾਗ ਲਿਆ।

Sardar Vallabh Bhai Patel Jayanti in Mansa
Sardar Vallabh Bhai Patel Jayanti in Mansa

By

Published : Oct 31, 2022, 1:05 PM IST

ਮਾਨਸਾ:ਸਰਦਾਰ ਵੱਲਭ ਭਾਈ ਪਟੇਲ (Sardar Vallabh Bhai Patel) ਜੀ ਦੀ ਜੈਯੰਤੀ ਮੌਕੇ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਕਾਲਜਾਂ ਵਿੱਚ ਰਾਸ਼ਟਰੀ ਏਕਤਾ ਦੌੜ ਕਰਵਾਈ ਗਈ। ਰਾਸ਼ਟਰੀ ਏਕਤਾ ਦੌੜ ਨੂੰ ਝੰਡੀ ਦੇਣ ਦੀ ਰਸਮ ਏਡੀਸੀ ਵਿਕਾਸ ਵੱਲੋਂ ਕੀਤੀ ਗਈ ਰਾਸ਼ਟਰੀ ਏਕਤਾ ਦੌੜ ਵਿਚ ਨੌਜਵਾਨਾਂ ਨੇ ਵੱਡੀ ਗਿਣਤੀ ਦੇ ਵਿਚ ਭਾਗ ਲਿਆ।

ਰਾਸ਼ਟਰੀ ਪੱਧਰ 'ਤੇ ਮਨਾਏ ਗਏ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ (Sardar Vallabh Bhai Patel birth anniversary) ਮੌਕੇ ਮਾਨਸਾ ਜ਼ਿਲ੍ਹੇ ਦੇ 245 ਪਿੰਡਾਂ ਅਤੇ ਸ਼ਹਿਰਾਂ ਕਸਬਿਆਂ ਵਿੱਚ ਰਾਸ਼ਟਰੀ ਏਕਤਾ ਦੌੜ ਕਰਵਾਈ ਗਈ। ਪਿੰਡ ਰੱਲਾ ਵਿਖੇ ਮਾਈ ਭਾਗੋ ਕਾਲਜ ਦੇ ਵਿਚ ਰਾਸ਼ਟਰੀ ਏਕਤਾ ਦੌੜ ਨੂੰ ਝੰਡੀ ਦੇਣ ਦੀ ਰਸਮ ਏਡੀਸੀ ਵਿਕਾਸ ਟੀ ਬੈਨਥ ਵੱਲੋਂ ਕੀਤੀ ਗਈ। ਏਡੀਸੀ ਵਿਕਾਸ ਟੀ ਬੈਨਥ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜ਼ਿਲ੍ਹਾ ਮਾਨਸਾ ਦੇ ਵਿਚ 245 ਪਿੰਡਾਂ ਵਿੱਚ ਰਾਸ਼ਟਰੀ ਏਕਤਾ ਦੌੜ ਮਾਈ ਭਾਗੋ ਕਾਲਜ ਦੇ ਵਿੱਚੋਂ ਸ਼ੁਰੂਆਤ ਕਰਵਾਈ ਗਈ ਹੈ।

Sardar Vallabh Bhai Patel Jayanti in Mansa

ਜਿਸ ਵਿੱਚ ਸਾਰੇ ਬੱਚਿਆਂ ਨੂੰ ਰਾਸ਼ਟਰੀ ਏਕਤਾ ਸਬੰਧੀ ਜਾਗਰੂਕ ਕੀਤਾ ਗਿਆ ਹੈ ਅਤੇ ਸਰਦਾਰ ਵੱਲਭ ਭਾਈ ਪਟੇਲ ਦੀ ਸੋਚ ਸਬੰਧੀ ਵੀ ਜਾਗਰੂਕ ਕੀਤਾ ਗਿਆ ਹੈ। ਇਸ ਦੌਰਾਨ ਨਹਿਰੂ ਯੁਵਾ ਕੇਂਦਰ,ਸਿੱਖਿਆ ਵਿਭਾਗ ਦੇ ਜਿਲ੍ਹੇ ਦੇ ਹੋਰ ਅਧਿਕਾਰੀਆਂ ਨੇ ਵੀ ਸਰਦਾਰ ਵੱਲਭ ਭਾਈ ਪਟੇਲ ਦੀ ਜੀਵਨੀ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਅਧਿਕਾਰੀ ਸੰਦੀਪ ਘੰਡ ਵੱਲੋਂ ਵੀ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜੈਯੰਤੀ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ।

ਰਾਸ਼ਟਰੀ ਏਕਤਾ ਦੌੜ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਦੀ ਜੈਯੰਤੀ ਮੌਕੇ ਰਾਸ਼ਟਰੀ ਏਕਤਾ ਦੌੜ ਕਰਵਾਈ ਗਈ। ਜਿਸ ਵਿਚ ਉਨ੍ਹਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜੀਵਨ ਸਬੰਧੀ ਜਾਗਰੂਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ :ਜੇਲ੍ਹ ਵਿੱਚ ਵੀ ਬੇਖੌਫ਼ ਗੈਂਗਸਟਰ, ਵਾਰਡਨ ਅਤੇ ਜੇਲ੍ਹ ਸਟਾਫ਼ ਉੱਤੇ ਕੀਤਾ ਹਮਲਾ !

ABOUT THE AUTHOR

...view details