ਮਾਨਸਾ: ਜ਼ਿਲ੍ਹੇ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਅਤੇ ਕੌਮੀ ਪੱਧਰ ਦੀ ਫੁੱਟਬਾਲ ਖਿਡਾਰਣ ਅੰਜਲੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਕੁਝ ਦਿਨ ਪਹਿਲਾਂ ਅੰਜਲੀ ਨੇ ਦਵਾਈ ਦੇ ਭੁਲੇਖੇ ਜ਼ਹਿਰੀਲ ਦਵਾਈ ਖਾ ਲਈ ਸੀ। 28 ਜੁਲਾਈ ਨੂੰ ਇਲਾਜ ਦੌਰਾਨ ਇੱਕ ਹੋਣਹਾਰ ਖਿਡਾਰਣ ਸਾਨੂੰ ਹਮੇਸ਼ਾ ਲਈ ਵਿਛੋੜਾ ਦੇ ਗਈ।
ਖੇਡ ਮੈਦਾਨ ਦੀ ਮਿੱਟੀ ਹੱਥ 'ਚ ਲੈ ਕੇ ਫੁੱਟਬਾਲ ਦੀ ਕੌਮੀ ਖਿਡਾਰਣ ਅੰਜਲੀ ਨੇ ਤੋੜਿਆ ਦਮ - ਪਿੰਡ ਜੋਗਾ
ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਦੀ ਰਹਿਣ ਵਾਲੀ ਅਤੇ ਕੌਮੀ ਪੱਧਰ ਦੀ ਫੁੱਟਬਾਲ ਖਿਡਾਰਣ ਅੰਜਲੀ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ। ਕੁਝ ਦਿਨ ਪਹਿਲਾਂ ਅੰਜਲੀ ਨੇ ਦਵਾਈ ਦੇ ਭੁਲੇਖੇ ਜ਼ਹਿਰੀਲ ਦਵਾਈ ਖਾ ਲਈ ਸੀ। 28 ਜੁਲਾਈ ਨੂੰ ਇਲਾਜ ਦੌਰਾਨ ਇੱਕ ਹੋਣਹਾਰ ਖਿਡਾਰਣ ਸਾਨੂੰ ਹਮੇਸ਼ਾ ਲਈ ਵਿਛੋੜਾ ਦੇ ਗਈ।
ਅੰਜਲੀ ਨੇ ਪੇਟ ਵਿੱਚ ਦਰਦ ਹੋਣ ਕਾਰਨ ਗਲਤੀ ਨਾਲ ਦਵਾਈ ਦੀ ਜਗ੍ਹਾ ਜ਼ਹਿਰੀਲੀ ਦਵਾਈ ਪੀ ਲਈ ਸੀ। ਇਸ ਮਗਰੋਂ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਛੇ ਦਿਨ ਬਾਅਦ ਹਸਪਤਾਲ 'ਚ ਤੜਫ਼ਣ ਤੋਂ 28 ਜੁਲਾਈ ਨੂੰ ਅਖੀਰ ਉਸ ਨੇ ਦਮ ਤੋੜ ਦਿੱਤਾ। ਇਸ ਦੌਰਾਨ ਵੀ ਉਹ ਆਪਣੀ ਖੇਡ ਨੂੰ ਨਹੀਂ ਭੁੱਲੀ ਅਤੇ ਆਖਰੀ ਵਕਤ ਉਸ ਨੇ ਆਪਣੀ ਜਰਸੀ ਅਤੇ ਖੇਡ ਮੈਦਾਨ ਦੀ ਮਿੱਟੀ ਮੰਗਵਾਈ । ਆਪਣੀ ਜਰਸੀ ਪਾ ਤੇ ਮੈਦਾਨ ਦੀ ਮਿੱਟੀ ਹੱਥ 'ਚ ਫੜਣ ਤੋਂ ਕੁਝ ਮਿੰਟਾਂ ਬਾਅਦ ਹੀ ਅੰਜਲੀ ਨੇ ਆਖਰੀ ਸਾਹ ਲਿਆ।
ਅੰਜਲੀ ਦੇ ਕੋਚ ਜਸਵੀਰ ਸਿੰਘ ਨੇ ਦੱਸਿਆ ਕਿ ਅੰਜਲੀ ਨੇ ਆਪਣੀ ਮਾਤਾ ਦੇ ਫੋਨ ਤੋਂ ਫੋਨ ਕਰਕੇ ਉਨ੍ਹਾਂ ਨੂੰ ਬੁਲਾਇਆ ਸੀ। ਅੰਜਲੀ ਨੇ ਉਨ੍ਹਾਂ ਕੋਲ ਜਰਸੀ ਪਾਉਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਉਸ ਨੇ ਨਵੀਂ ਜਰਸੀ ਲੈ ਕੇ ਦਿੱਤੀ। ਉਨ੍ਹਾਂ ਦੱਸਿਆ ਕਿ ਫਿਰ ਅੰਜਲੀ ਨੇ ਕਿਹਾ ਕਿ ਮੈਨੂੰ ਖੇਡ ਮੈਦਾਨ ਦੀ ਮਿੱਟੀ ਵੀ ਲਿਆ ਕੇ ਦੇ ਦਿਓ। ਉਨ੍ਹਾਂ ਦੱਸਿਆ ਕਿ ਅੰਜਲੀ ਦੇ ਭਰਾ ਕੱਲ੍ਹ ਪਿੰਡ ਦੀ ਗਰਾਊਂਡ ਦੀ ਮਿੱਟੀ ਲੈ ਕੇ ਆਏ ਜਿਸ ਤੋਂ ਬਾਅਦ ਉਸ ਦੇ ਪੈਰਾਂ ਅਤੇ ਹੱਥਾਂ ਨੂੰ ਲਗਾਈ ਗਈ ਅਤੇ ਅੰਜਲੀ ਨੇ ਕੁਝ ਮਿੱਟੀ ਨੂੰ ਲੈ ਕੇ ਅਰਦਾਸ ਕੀਤੀ ਅਤੇ ਕੁਝ ਦੇਰ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ।