ਪੰਜਾਬ

punjab

ETV Bharat / state

ਬੀਮਾਰੀਆਂ ਨੂੰ ਜਨਮ ਦੇ ਰਿਹਾ ਪਿੰਡ ਨੰਗਲ ਕਲਾਂ ਦੇ ਜਲ ਘਰ ਦਾ ਪਾਣੀ - ਪਿੰਡ ਨੰਗਲ ਕਲਾਂ

ਮਾਨਸਾ: ਜ਼ਿਲ੍ਹੇ ਦੇ ਪਿੰਡ ਨੰਗਲ ਕਲਾ ਦੇ ਜਲ ਘਰ ਤੋਂ ਸਪਲਾਈ ਹੋਣ ਵਾਲਾ ਪਾਣੀ ਦੂਸ਼ਿਤ ਹੋਣ ਕਾਰਨ ਬੀਮਾਰੀਆਂ ਨੂੰ ਜਨਮ ਦੇ ਰਿਹਾ ਹੈ। ਦਰਅਸਲ ਵਾਟਰ ਵਰਕਸ ਦੇ ਪਾਈਪ ਲੀਕ ਹੋਣ ਕਾਰਨ ਇਸ ਵਿੱਚ ਛੱਪੜ ਅਤੇ ਨਾਲੀਆਂ ਦਾ ਗੰਦਾ ਪਾਣੀ ਮਿਲ ਜਾਂਦਾ ਹੈ ਜਿਸ ਕਾਰਨ ਸਥਾਨਕ ਲੋਕ ਧਰਤੀ ਹੇਠਲਾ ਖਾਰਾ ਪਾਣੀ ਪੀਣ ਲਈ ਮਜਬੂਰ ਹਨ।

ਪਿੰਡ ਨੰਗਲ ਕਲਾਂ ਦੇ ਜਲ ਘਰ ਦਾ ਪਾਣੀ

By

Published : Feb 12, 2019, 9:19 PM IST

ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਸਵੇਰੇ-ਸਵੇਰੇ ਜਲ ਘਰ ਤੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਪਾਈਪਾਂ ਟੁੱਟੀਆ ਹੋਣ ਕਾਰਨ ਪਾਣੀ ਸੜਕਾਂ ਅਤੇ ਗਲੀਆਂ 'ਚ ਫ਼ੈਲਦਾ ਰਹਿੰਦਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਜਲ ਵਿਭਾਗ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਜਲਦੀ ਹੀ ਪਾਈਪਾਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਦੂਸ਼ਿਤ ਪਾਣੀ ਨਾਲ ਲੋਕ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ।

ਪਿੰਡ ਨੰਗਲ ਕਲਾਂ ਦੇ ਜਲ ਘਰ ਦਾ ਪਾਣੀ

ਉੱਧਰ ਪਿੰਡ ਦੇ ਸਰਪੰਚ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਮਾਮਲਾ ਧਿਆਨ 'ਚ ਲਿਆਂਦਾ ਹੈ ਤੇ ਜਲਦੀ ਹੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਦਾ ਹੱਲ ਕਰਵਾਇਆ ਜਾਵੇਗਾ।

ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਪਿੰਡ ਉੱਭਾ ਦੇ ਵਾਟਰ ਵਰਕਸ ਦੇ ਪਾਣੀ 'ਚ ਸੀਵਰੇਜ ਦਾ ਗੰਦਾ ਪਾਣੀ ਮਿਲਣ ਕਾਰਨ ਲਗਭਗ ਪੂਰਾ ਪਿੰਡ ਬੀਮਾਰੀਆਂ ਦਾ ਸ਼ਿਕਾਰ ਹੋ ਗਿਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ, ਜਲ ਸਪਲਾਈ ਵਿਭਾਗ ਤੇ ਜਿਲ੍ਹਾ ਪ੍ਰਸ਼ਾਸਨ ਹਰਕਤ 'ਚ ਆਇਆ ਸੀ। ਸ਼ਾਇਦ ਇਸ ਵਾਰ ਮੁੜ ਵਿਭਾਗ ਕਿਸੇ ਅਜਿਹੀ ਉਡੀਕ 'ਚ ਹੈ ਕਿ ਲੋਕਾਂ ਦੇ ਬੀਮਾਰ ਹੋਣ ਤੋਂ ਬਾਅਦ ਹੀ ਜਾਗੇਗਾ।

ABOUT THE AUTHOR

...view details