ਮਾਨਸਾ:ਕਸਬਾ ਭੀਖੀ ਦੀ ਅਨਾਜ ਮੰਡੀ ਵਿੱਚ ਕੁੱਝ ਅਣਪਛਾਤੇ ਲੋਕਾਂ ਦੁਆਰਾ ਪਿੰਡ ਸਮਾਓਂ ਦੇ ਮਜਦੂਰ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ। ਉਥੇ ਹੀ ਮਜਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਮਜਦੂਰਾਂ ਨੇ ਅਨਾਜ ਮੰਡੀ ਤੋਂ ਪੁਲਿਸ ਥਾਣੇ ਤੱਕ ਰੋਸ਼ ਮਾਰਚ ਕਰਕੇ ਥਾਣੇ ਦਾ ਘਿਰਾਉ ਕੀਤਾ ਅਤੇ ਆਰੋਪੀਆਂ ਦੀ ਜਲਦੀ ਗਿਰਫਤਾਰੀ ਅਤੇ ਪਰਿਵਾਰ ਨੂੰ ਆਰਥਿਕ ਮਦਦ ਦੇਣ ਦੀ ਮੰਗ ਕੀਤੀ ਹੈ।
ਮਜ਼ਦੂਰ ਗੁਰਜੀਤ ਸਿੰਘ ਉਰਫ ਵਿੱਕੀ ਦੀ ਮ੍ਰਿਤਕ ਦੇਹ ਬੀਤੀ ਰਾਤ ਮਾਨਸਾ ਦੇ ਕਸਬਾ ਭੀਖੀ ਦੀ ਅਨਾਜ ਮੰਡੀ ਵਿੱਚ ਕੁੱਝ ਅਣਪਛਾਤੇ ਲੋਕਾਂ ਵੱਲੋਂ ਪਿੰਡ ਸਮਾਓਂ ਦੇ ਮਜ਼ਦੂਰ ਗੁਰਜੀਤ ਸਿੰਘ ਉਰਫ ਵਿੱਕੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਵਿਰੋਧ ਵਿੱਚ ਮਜ਼ਦੂਰ ਮੁਕਤੀ ਮੋਰਚਾ ਦੀ ਅਗਵਾਈ ਵਿੱਚ ਮਜਦੂਰਾਂ ਨੇ ਪਹਿਲਾਂ ਅਨਾਜ ਮੰਡੀ ਬਾਹਰ, ਫਿਰ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਪੁਲਿਸ ਸਟੇਸ਼ਨ ਦੇ ਬਾਹਰ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ ਅਤੇ ਆਰੋਪੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀ ਮਜਦੂਰਾਂ ਨੂੰ ਸੰਬੋਧਿਤ ਕਰਦੇ ਹੋਏ ਮਜਦੂਰ ਮੁਕਤੀ ਮੋਰਚਾ ਦੇ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਰਾਤ ਕਰੀਬ 11 ਵਜੇ ਭੀਖੀ ਦੀ ਦਾਨਾ ਮੰਡੀ ਵਿੱਚ ਕੁੱਝ ਲੋਕਾਂ ਨੇ ਇੱਕ ਮਜਦੂਰ ਉੱਤੇ ਜਾਨਲੇਵਾ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ, ਜਿਸਦੇ ਰੋਸ ਵਿੱਚ ਅਨਾਜ ਮੰਡੀ ਤੋਂ ਲੈ ਕੇ ਭੀਖੀ ਥਾਣੇ ਤੱਕ ਰੋਸ਼ ਮੁਜਾਹਰਾ ਕੀਤਾ ਗਿਆ ਉਨ੍ਹਾਂ ਕਿਹਾ ਕਿ ਕਿ ਆਰੋਪੀਆਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇ।
ਇਸ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਆਰੋਪੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ, ਉਸ ਸਮੇਂ ਤੱਸ ਲਾਸ਼ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਐਸਪੀ (ਡੀ) ਦਿਗਵਿਜੈ ਕਪਿਲ ਨੇ ਕਿਹਾ ਕਿ ਬੀਤੀ ਰਾਤ ਕਰੀਬ 11 ਵਜੇ ਭੀਖੀ ਦੀ ਅਨਾਜ ਮੰਡੀ ਵਿੱਚ ਮਜਦੂਰੀ ਦਾ ਕੰਮ ਕਰਨ ਵਾਲੇ ਗੁਰਜੀਤ ਸਿੰਘ ਉਰਫ਼ ਵਿੱਕੀ ਦਾ ਕਤਲ ਹੋਇਆ ਹੈ, ਜਿਸ ਦੇ ਸਬੰਧ ’ਚ ਉਨ੍ਹਾਂ ਦੁਆਰਾ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਧਾਰ ’ਤੇ ਮਾਮਲਾ ਦਰਜ ਕਰ ਲੈਣ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰਮਜ਼ਾਨ ਦੇ ਮਹੀਨੇ ਸਿੱਖ ਭਾਈਚਾਰੇ ਦੇ ਲੋਕ ਵੀ ਰੱਖ ਰਹੇ ਨੇ ਰੋਜ਼ੇ