ਪੰਜਾਬ

punjab

ETV Bharat / state

ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸਾਂਸਦ ਰਵਨੀਤ ਬਿੱਟੂ ਦਾ ਵੱਡਾ ਖੁਲਾਸਾ, ਕਿਹਾ-ਚੰਨੀ... - ਬਲਵੰਤ ਸਿੰਘ ਰਾਜੋਆਣਾ

ਸਾਂਸਦ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨ ਦੇਣ ਹੈ ਤੇ ਫੇਰ ਦੇਖਿਓ ਪੰਜਾਬ ਵਿੱਚ ਕਾਂਗਰਸ ਦੀ ਹਵਾ ਕਿਸ ਤਰ੍ਹਾਂ ਚੱਲਦੀ ਹੈ।

ਰਵਨੀਤ ਬਿੱਟੂ ਦਾ ਵੱਡਾ ਖੁਲਾਸਾ
ਰਵਨੀਤ ਬਿੱਟੂ ਦਾ ਵੱਡਾ ਖੁਲਾਸਾ

By

Published : Feb 3, 2022, 7:57 AM IST

ਮਾਨਸਾ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਦੇ ਲਈ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕਾਂਗਰਸ ਸ਼ਸ਼ੋਪੰਜ ਵਿੱਚ ਫਸੀ ਹੋਈ ਹੈ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਤੇ ਦੂਜੇ ਪਾਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਦੌੜ ਵਿੱਚ ਸ਼ਾਮਲ ਹਨ ਤੇ ਹਾਈਕਮਾਨ ਦੋਵਾਂ ਨੂੰ ਹੀ ਖੁਸ਼ ਰੱਖਣਾ ਚਾਹੁੰਦੀ ਹੈ। ਹੁਣ ਇਸ ਸਬੰਧੀ ਸਾਂਸਦ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਚਿਹਰੇ ਵੱਜੋਂ ਐਲਾਨ ਦੇਣ ਹੈ ਤੇ ਫੇਰ ਦੇਖਿਓ ਪੰਜਾਬ ਵਿੱਚ ਕਾਂਗਰਸ ਦੀ ਹਵਾ ਕਿਸ ਤਰ੍ਹਾਂ ਚੱਲਦੀ ਹੈ।

ਇਹ ਵੀ ਪੜੋ:ਹਲਕਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਵਿਰੁੱਧ ਲੜਨਗੇ 12 ਹੋਰ ਉਮੀਦਵਾਰ

ਕਸਬਾ ਸਰਦੂਲਗੜ੍ਹ ਦੇ ਵਿਚ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ। ਮਾਨਸਾ ਦੇ ਕਸਬਾ ਸਰਦੂਲਗੜ੍ਹ ਦੇ ਵਿੱਚ ਆਪਣੇ ਬਹਿਨੋਈ ਬਿਕਰਮ ਮੋਫਰ ਦੇ ਦਫ਼ਤਰ ਦਾ ਉਦਘਾਟਨ ਕਰਨ ਸਮੇਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੀ ਲੜਕੀ ਦੇ ਨਾਲ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਸਮੇਂ ਬਦਸਲੂਕੀ ਕੀਤੀ ਗਈ ਹੈ, ਉਸ ਦੇ ਸੰਬੰਧੀ ਕੇਜਰੀਵਾਲ ਦੱਸੇ ਕਿ ਇਹ ਦਿੱਲੀ ਮਾਡਲ ਹੈ।

ਰਵਨੀਤ ਬਿੱਟੂ ਦਾ ਵੱਡਾ ਖੁਲਾਸਾ

ਬਿੱਟੂ ਨੇ ਕਿਹਾ ਕਿ ਦੂਸਰੇ ਪਾਸੇ ਉਨ੍ਹਾਂ ਪੰਜਾਬੀਆਂ ਨੂੰ ਨੀਵਾਂ ਦਿਖਾਉਂਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਭਗਵੰਤ ਮਾਨ ਤੋਂ ਕੇਜਰੀਵਾਲ ਨੇ ਉਸ ਦੀ ਮਾਂ ਦੇ ਸਿਰ ਤੇ ਹੱਥ ਰਖਵਾ ਕੇ ਸਹੁੰ ਖਵਾਈ ਸੀ ਕਿ ਉਹ ਇਸ ਤੋਂ ਬਾਅਦ ਸ਼ਰਾਬ ਨਹੀਂ ਪੀਵੇਗਾ, ਕਿਉਂਕਿ ਸ਼ਰਾਬ ਨਹੀਂ ਪੀਵੇਗਾ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੂੰ ਨੀਵਾਂ ਦਿਖਾਉਣਾ ਚਾਹੁੰਦਾ ਹੈ।

ਇਹ ਵੀ ਪੜੋ:ਜਲੰਧਰ ਵਿਧਾਨ ਸਭਾ ਹਲਕਿਆਂ ’ਚ ਚੋਣ ਮੈਦਾਨ ’ਚ 107 ਉਮੀਦਵਾਰ, ਪ੍ਰਸ਼ਾਸਨ ਤਿਆਰ

ਰਵਨੀਤ ਬਿੱਟੂ ਨੇ ਅਕਾਲੀ ਦਲ ਦੇ ਖਿਲਾਫ ਬੋਲਦਿਆਂ ਹੋਇਆਂ ਕਿਹਾ ਕਿ ਅਕਾਲੀ ਦਲ ਜੋ ਪੰਜਾਬ ਦੇ ਹਿੱਤਾਂ ਦੀ ਗੱਲ ਕਰਦਾ ਹੈ ਅੱਜ ਉਹ ਬਲਵੰਤ ਸਿੰਘ ਰਾਜੋਆਣਾ ਤੋਂ ਆਪਣੀ ਪਾਰਟੀ ਦੇ ਲਈ ਵੋਟਾਂ ਦੀ ਮੰਗ ਕਰਵਾ ਰਿਹਾ ਹੈ।

ABOUT THE AUTHOR

...view details