ਮਾਨਸਾ: ਪਿਛਲੇ ਸਾਲ ਜੂਨ ਮਹੀਨੇ ਗੁਲਵਾਨ ਘਾਟੀ 'ਚ ਚੀਨੀ ਫੌਜ ਨਾਲ ਲੋਹਾ ਲੈਂਦਿਆਂ ਭਾਰਤੀ ਜਵਾਨ ਵੀ ਸ਼ਹੀਦ ਹੋਏ ਸੀ। ਜਿਨ੍ਹਾਂ 'ਚ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੇਵਾਲਾ ਦਾ ਨੌਜਵਾਨ ਗੁਰਤੇਜ ਸਿੰਘ ਵੀ ਸ਼ਾਮਲ ਸੀ। ਫੌਜੀ ਗੁਰਤੇਜ ਸਿੰਘ ਨੇ ਸ਼ਹੀਦ ਹੋਣ ਤੋਂ ਪਹਿਲਾਂ ਚੀਨੀ ਫੌਜ ਨਾਲ ਟੱਕਰ ਲੈਂਦਿਆਂ ਉਨ੍ਹਾਂ ਦੇ 12 ਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਗੁਰਤੇਜ ਸਿੰਘ ਦੀ ਸ਼ਹਾਦਤ ਨੂੰ ਇੱਕ ਸਾਲ ਪੂਰਾ ਹੋ ਚੁੱਕਿਆ ਹੈ। ਇਸ ਮੌਕੇ ਜਿਥੇ ਉਨ੍ਹਾਂ ਦੀ ਪਹਿਲੀ ਬਰਸੀ ਮਨਾਈ ਗਈ, ਉਥੇ ਹ ਸ਼ਹੀਦ ਦਾ ਬੁੱਤ ਵੀ ਸਥਾਪਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਦੀ ਮਾਂ ਵਲੋਂ ਆਪਣੇ ਪੁੱਤਰ ਦੇ ਬੁੱਤ ਤੋਂ ਪਰਦਾ ਚੁੱਕਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਸ਼ਹੀਦ ਦੇ ਭਰਾ ਦਾ ਕਹਿਣਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਗੁਰਤੇਜ ਸਿੰਘ ਸ਼ਹੀਦ ਹੋ ਕੇ ਨੌਜਵਾਨਾਂ ਲਈ ਪ੍ਰੇਰਨਸ੍ਰੋਤ ਬਣਿਆ ਹੈ। ਉਨ੍ਹਾਂ ਦਾ ਕਹਿਣਾ ਕਿ ਸਰਕਾਰ ਵਲੋਂ ਕੀਤੇ ਐਲਾਨਾਂ 'ਚ ਕੁਝ ਤਾਂ ਪੂਰੇ ਹੋ ਚੁੱਕੇ ਹਨ, ਜਦਕਿ ਕੁਝ ਹਾਲੇ ਵੀ ਬਾਕੀ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸ਼ਹੀਦ ਗੁਰਤੇਜ ਸਿੰਘ ਦੀ ਜਿੰਦਗੀ 'ਤੇ ਬਾਲੀਵੁੱਡ 'ਚ ਫਿਲਮ ਬਣਨ ਜਾ ਰਹੀ ਹੈ।