ਮਾਨਸਾ: ਪੰਜਾਬ ਦੇ ਜ਼ਿਲ੍ਹਾ ਮਾਨਸਾ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ (A case that puts humanity to shame ) ਸਾਹਮਣੇ ਆਇਆ ਹੈ। ਪੁਲਿਸ ਮੁਤਾਬਿਕ ਮਾਨਸਾ ਦੇ ਪਿੰਡ ਬੋੜਾਵਾਲ ਦੇ 20 ਸਾਲਾ ਨੌਜਵਾਨ ਦੇ ਪਿੰਡ ਦੀ ਹੀ ਲੜਕੀ ਨਾਲ ਪ੍ਰੇਮ ਸੰਬੰਧ ਸਨ ਅਤੇ ਪ੍ਰੇਮ ਸੰਬੰਧਾਂ ਨੂੰ ਖਤਮ ਕਰਵਾਉਣ ਲਈ ਲੜਕੀ ਦੀ ਮਾਂ ਨੇ ਆਪਣੇ ਪ੍ਰੇਮੀ ਅਤੇ ਉਸਦੇ ਸਾਥੀ ਨਾਲ ਮਿਲਕੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ (The youth was killed with a sharp weapon) ਕਤਲ ਕਰ ਦਿੱਤਾ।
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਐਸ.ਪੀ. (ਡੀ) ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ 21 ਸਤੰਬਰ 2022 ਨੂੰ ਪਿੰਡ ਗੁਰਨੇ ਕਲਾਂ ਵਿਖੇ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ, ਜਿਸ ਦੀ ਪਹਿਚਾਣ ਰਹਿਮਾਨ ਖਾਨ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਰਹਿਮਾਨ ਖਾਨ ਦੀ ਮਾਤਾ ਦੇ ਬਿਆਨਾਂ ਉੱਤੇ 3 ਦੋਸ਼ੀਆਂ ਅਮਨਦੀਪ ਕੌਰ, ਜੀਵਨ ਸਿੰਘ ਅਤੇ ਬਲਕਰਨ ਸਿੰਘ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।