ਮਾਨਸਾ:ਸਿੱਧੂ ਮੂਸੇਵਾਲਾ ਨੂੰ ਕਤਲ ਕੀਤੇ 10 ਮਹੀਨੇ ਦਾ ਸਮਾਂ ਹੋ ਗਿਆ ਹੈ। ਲਗਾਤਾਰ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ, ਉਥੇ ਹੀ ਵੱਡੀ ਤਾਦਾਦ ਵਿੱਚ ਹਰ ਐਤਵਾਰ ਸਿੱਧੂ ਦੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਮਿਲਣ ਤੇ ਦੁੱਖ ਵੰਡਾਉਣ ਦੇ ਲਈ ਪਹੁੰਚਦੇ ਹਨ। ਸਿੱਧੂ ਮੂਸੇਵਾਲਾ ਦੇ ਮਾਤਾ ਨੇ ਅੱਜ ਪੰਜਾਬ ਹਲਾਤਾਂ ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਪੰਜਾਬ ਵਿੱਚ ਗਵਰਨਰ ਰਾਜ ਲੱਗਣਾ ਚਾਹੀਦਾ ਹੈ। ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਨੇ ਮੂਸਾ ਪਹੁੰਚੇ ਲੋਕਾਂ ਨੂੰ ਸੰਬੋਧਨ ਕੀਤਾ ਹੈ। ਇਸ ਮੌਕੇ ਉਨ੍ਹਾਂ ਸਰਕਾਰ ਉੱਤੇ ਗੁੱਸਾ ਜਾਹਰ ਕਰਦੇ ਹੋਏ ਕਿਹਾ ਕਿ ਲਗਾਤਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ 50 ਤੋ ਉਪਰ ਨੌਜਵਾਨਾਂ ਦਾ ਕਤਲ ਹੋ ਚੁੱਕਾ ਹੈ ਅਤੇ ਸਰਕਾਰ ਪੰਜਾਬ ਵਿੱਚ ਵਧੀਆ ਲਾਅ ਐਡ ਆਰਡਰ ਦਾ ਢਿਡੋਰਾ ਪਿੱਟ ਰਹੀ ਹੈ ਪਰ ਪੰਜਾਬ ਦੇ ਹਲਾਤਾ ਤੋ ਇੰਝ ਲੱਗਦਾ ਹੈ ਕਿ ਸਰਕਾਰ ਨੂੰ ਸਭ ਕੁਝ ਛੱਡ ਦੇਣਾ ਚਾਹੀਦਾ ਹੈ ਤੇ ਪੰਜਾਬ ਵਿੱਚ ਗਵਰਨਰ ਰਾਜ ਲੱਗਣਾ ਚਾਹੀਦਾ ਹੈ।
ਗੋਲੀ ਦਾ ਇਲਾਜ ਗੋਲੀ ਹੈ :ਉਨ੍ਹਾ ਕਿਹਾ ਕਿ ਲਗਾਤਾਰ ਉਹ ਬੇਟੇ ਦੇ ਇਨਸਾਫ਼ ਦੀ ਮੰਗ ਕਰ ਰਹੇ ਹਨ ਉਨ੍ਹਾ ਦਾ ਬੇਟਾ 2 ਕਰੋੜ ਤੋਂ ਜਿਆਦਾ ਟੈਕਸ ਭਰਦਾ ਸੀ ਪਰ ਅੱਜ ਤੱਕ ਸਾਨੂੰ ਇਨਸਾਫ਼ ਨਹੀ ਮਿਲਿਆ ਅਤੇ ਜਿਸ ਪਾਰਟੀ ਦੀ ਟਿਕਟ ਉੱਤੇ ਚੋਣਾਂ ਲੜ ਰਿਹਾ ਸੀ ਉਸ ਪਾਰਟੀ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਉਨ੍ਹਾ ਦੇ ਬੇਟੇ ਲਈ ਕੋਈ ਇੱਕ ਵੀ ਸ਼ਬਦ ਨਹੀ ਬੋਲਿਆ। ਉਨ੍ਹਾਂ ਕਿਹਾ ਗੋਲੀ ਦਾ ਇਲਾਜ ਗੋਲੀ ਹੈ ਜੋ ਕਾਨੂੰਨ ਸਾਉਦੀ ਅਰਬ ਵਿੱਚ ਹੈ ਅਜਿਹੇ ਕਾਨੂੰਨ ਹਿਦੋਸਤਾਨ ਵਿੱਚ ਵੀ ਹੋਣਾ ਚਾਹੀਦਾ ਹੈ।