ਪੰਜਾਬ

punjab

ETV Bharat / state

Sidhu Moosewala: ਫਿਰ ਬੋਲੇ ਬਲਕੌਰ ਸਿੰਘ, ਪੁੱਤਰ ਸਿੱਧੂ ਦਾ ਮਾਮਲਾ ਦਬਾ ਰਹੀਆਂ ਸਰਕਾਰਾਂ, ਲੈ ਕੇ ਰਹਾਂਗਾ ਇਨਸਾਫ਼ - ਮੂਸੇਵਾਲਾ ਦੇ ਪਿਤਾ ਨੇ ਕਿਹਾ ਸਰਕਾਰ ਤੋਂ ਉਮੀਦ ਨਹੀਂ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮਾਨਸਾ ਵਿੱਚ ਘਰ ਪਹੁੰਚੇ ਸਿੱਧੂ ਦੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਸਰਕਾਰਾਂ ਤੋਂ ਇਨਸਾਫ ਦੀ ਉਮੀਦ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਇਹ ਮਾਮਲਾ ਦਬਾਉਣ ਲਈ ਜ਼ੋਰ ਲਗਾ ਰਹੀਆਂ ਹਨ ਪਰ ਉਹ ਇਨਸਾਫ਼ ਲੈ ਕੇ ਰਹਿਣਗੇ।

Moosewala's father Balkaur Singh addressed in Mansa
Sidhu Moosewala : ਫਿਰ ਬੋਲੇ ਬਲਕੌਰ ਸਿੰਘ, ਪੁੱਤਰ ਸਿੱਧੂ ਦਾ ਮਾਮਲਾ ਦਬਾ ਰਹੀਆਂ ਸਰਕਾਰਾਂ, ਲੈ ਕੇ ਰਹਾਂਗਾ ਇਨਸਾਫ਼

By

Published : Feb 19, 2023, 4:32 PM IST

Sidhu Moosewala : ਫਿਰ ਬੋਲੇ ਬਲਕੌਰ ਸਿੰਘ, ਪੁੱਤਰ ਸਿੱਧੂ ਦਾ ਮਾਮਲਾ ਦਬਾ ਰਹੀਆਂ ਸਰਕਾਰਾਂ, ਲੈ ਕੇ ਰਹਾਂਗਾ ਇਨਸਾਫ਼

ਮਾਨਸਾ:ਪੰਜਾਬੀ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ 10 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਚਾਹੁੰਣ ਵਾਲੇ ਵੀ ਰੋਜ਼ਾਨਾਂ ਅਤੇ ਖਾਸਕਰਕੇ ਉਸਦੇ ਮਾਤਾ ਪਿਤਾ ਨੂੰ ਮਿਲਣ ਲਈ ਐਤਵਾਰ ਵਾਲੇ ਦਿਨ ਪਹੁੰਚ ਰਹੇ ਹਨ। ਇਸ ਦੌਰਾਨ ਉਨ੍ਹਾਂ ਵਲੋਂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਦਰਦ ਸਾਂਝਾ ਕੀਤਾ ਜਾਂਦਾ ਹੈ।

ਸਿਆਸੀ ਪਾਰਟੀਆਂ ਨਾਲ ਮਿਲ ਕੇ ਵੀ ਨਹੀਂ ਸੁਲਝਿਆ ਮਾਮਲਾ:ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਕ ਵਾਰ ਫਿਰ ਕਿਹਾ ਹੈ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਤਮਾਮ ਹੋਰ ਸਿਆਸੀ ਪਾਰਟੀਆਂ ਦੇ ਵੱਡੇ ਲੀਡਰਾਂ ਨਾਲ ਮੁਲਾਕਾਤ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ਼ ਮੰਗ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਇਨਸਾਫ ਨਹੀਂ ਮਿਲ ਰਿਹਾ ਹੈ। ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਰਕਾਰ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਆਪਣੇ ਪੁੱਤਰ ਲਈ ਇਨਸਾਫ ਲਏ ਬਿਨ੍ਹਾਂ ਚੁੱਪ ਕਰਕੇ ਨਹੀਂ ਬੈਠਣਗੇ।

ਇਹ ਵੀ ਪੜ੍ਹੋ:Accident in Sangrur: ਮਹਿੰਦਰਾ ਪਿਕਅਪ ਤੇ ਸਰਕਾਰੀ ਬੱਸ ਦੀ ਭਿਆਨਕ ਟੱਕਰ, 4 ਮੌਤਾਂ, 21 ਗੰਭੀਰ...


ਸਰਕਾਰ ਤੋਂ ਮੁੱਕ ਰਹੀ ਇਨਸਾਫ ਦੀ ਉਮੀਦ:ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਨ੍ਹਾ ਦੇ ਬੇਟੇ ਦੀ ਤਰ੍ਹਾਂ ਲਾਸਟ ਰਾਇਡ ਚੱਲੇਗੀ, ਉਹ ਆਪਣੇ ਬੇਟੇ ਦੇ ਇਨਸਾਫ਼ ਲਈ ਸਰਕਾਰ ਦੇ ਨੱਕ ਵਿੱਚ ਦਮ ਕਰਕੇ ਰਹਿਣਗੇ। ਉਨ੍ਹਾ ਕਿਹਾ ਕਿ ਕੁਝ ਦਿਨਾਂ ਬਾਅਦ ਸੋਸ਼ਲ ਮੀਡੀਆ ਉੱਤੇ ਲਾਇਵ ਹੋ ਕੇ ਆਪਣੇ ਬੇਟੇ ਦੀ ਅੰਤਿਮ ਵਿਦਾਈ ਬਰਸੀ ਸਾਂਝੀ ਕਰਨਗੇ। ਜੋ ਉਨ੍ਹਾਂ ਦੇ ਲੜਕੇ ਨੇ ਕਿਹਾ ਸੀ, ਉਹ ਹਾਲਾਤ ਅੱਜ ਵੀ ਹਨ। ਉਨ੍ਹਾ ਕਿਹਾ ਕਿ ਇਸ ਕਤਲ ਦਾ ਸਾਜਿਸ਼ਘਾੜਾ ਹਾਲੇ ਤੱਕ ਸਰਕਾਰ ਵਲੋਂ ਫੜਿਆ ਨਹੀਂ ਗਿਆ ਹੈ। ਸਿਰਫ ਗੋਲੀਆਂ ਚਲਾਉਣ ਵਾਲੇ ਫੜ੍ਹ ਕੇ ਸਰਕਾਰ ਇਸ ਮਾਮਲੇ ਨੂੰ ਦਬਾ ਦੇਣਾ ਚਾਹੁੰਦੀ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਾਰਿਆਂ ਦੇ ਲਈ ਕਾਨੂੰਨ ਇੱਕ ਹੋਣਾ ਚਾਹੀਦਾ ਹੈ। ਉਹ ਸੰਵਿਧਾਨ ਵਿੱਚ ਵਿਸਵਾਸ਼ ਰੱਖਦੇ ਹਨ ਤੇ ਇਨਸਾਫ਼ ਦੇ ਲਈ ਲੜਦੇ ਰਹਿਣਗੇ। ਉਨ੍ਹਾ ਸਿੱਧੂ ਦੇ ਚਾਹੁੰਣ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਸਰਕਾਰ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ ਹੈ।

ABOUT THE AUTHOR

...view details