ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਮਾਨਸਾ ਅਦਾਲਤ ਚ ਪੇਸ਼ ਕੀਤਾ ਗਿਆ ਜਿੱਥੋਂ ਟ੍ਰਾਂਜ਼ਿਟ ਰਿਮਾਂਡ ’ਤੇ ਬਿਆਸ ਪੁਲਿਸ ਉਸ ਨੂੰ ਲੈ ਕੇ ਰਵਾਨਾ ਹੋ ਚੁੱਕੀ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਗੁਰਦਾਸਪੁਰ ਪੁਲਿਸ ਅਤੇ ਅੰਮ੍ਰਿਤਸਰ ਪੁਰ ਟ੍ਰਾਂਜ਼ਿਟ ਰਿਮਾਂਡ ਹਾਸਿਲ ਕਰਦੇ ਲਈ ਜੱਜ ਦੇ ਸਾਹਮਣੇ ਆਈਆਂ ਦਲੀਲਾਂ ਰੱਖੀਆਂ ਸੀ। ਇਸ ਤੋਂ ਬਾਅਦ ਕੋਰਟ ਵੱਲੋਂ ਜੱਗੂ ਭਗਵਾਨਪੁਰੀਆ ਦਾ ਟ੍ਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਸ ਤੋਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਮਾਨਸਾ ਵਿਖੇ ਮੈਡੀਕਲ ਚੈਕਅੱਪ ਕੀਤਾ ਗਿਆ ਸੀ। ਸਿਵਲ ਹਸਪਤਾਲ ਵਿਖੇ ਗੈਂਗਸਟਰ ਦੀ ਮੈਡੀਕਲ ਜਾਂਚ ਹੋਈ ਇਸ ਦੌਰਾਨ ਸਿਵਲ ਹਸਪਤਾਲ ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ। ਦੱਸ ਦਈਏ ਕਿ ਜੱਗੂ ਭਗਵਾਨਪੁਰੀਆ ਦੀ ਬੁਲਟ ਪਰੂਫ ਗੱਡੀ ਐਮਰਜੈਂਸੀ ਦੇ ਮੇਨ ਗੇਟ ’ਤੇ ਲਾਈ ਗਈ ਅਤੇ ਦੂਜਾ ਐਂਬੂਲੈਂਸ ਦੇ ਵਿੱਚ ਮਰੀਜ਼ ਨੂੰ ਉਸ ਸਮੇਂ ਤਕ ਰੱਖਿਆ ਗਿਆ ਜਦੋਂ ਤੱਕ ਜੱਗੂ ਭਗਵਾਨਪੁਰੀਆ ਦਾ ਮੈਡੀਕਲ ਚੈੱਕਅੱਪ ਨਹੀਂ ਹੋਇਆ ਅਤੇ ਬਾਅਦ ਵਿਚ ਮਰੀਜ਼ ਨੂੰ ਐਮਰਜੈਂਸੀ ਦੇ ਵਿਚ ਲਿਜਾਇਆ ਗਿਆ।