ਨੌਜਵਾਨਾਂ ਨੇ ਪੰਚਾਇਤੀ ਜ਼ਮੀਨ 'ਚ ਬਣਾਇਆ 'ਮਿੰਨੀ ਜੰਗਲ' ਮਾਨਸਾ:ਜ਼ਿਲ੍ਹੇ ਦੇ ਪਿੰਡ ਧਲੇਵਾਂ ਦੇ ਨੌਜਵਾਨਾਂ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਲਈ ਅਤੇ ਕੋਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਦੀ ਹੋਈ ਵੱਡੀ ਘਾਟ ਤੋਂ ਸਬਕ ਲੈਂਦਿਆਂ ਹੋਇਆ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਦੇ ਵਿੱਚ 80 ਪ੍ਰਕਾਰ ਦੇ 40 ਹਜ਼ਾਰ ਪੌਦੇ ਲਗਾਏ ਗਏ ਹਨ। ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੋਰੋਨਾ ਮਹਾਂਮਾਰੀ ਵਿੱਚ ਆਕਸੀਜਨ ਦੀ ਹੋਈ ਘਾਟ ਕਾਰਨ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਵੱਲੋਂ 600 ਪੌਦੇ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਵਿੱਚ ਲਗਾਏ ਗਏ ਹਨ।
ਪੰਚਾਇਤੀ ਜ਼ਮੀਨ 'ਤੇ ਬਣਿਆ ਮਿੰਨੀ ਜੰਗਲ: ਇਸ ਦੇ ਨਾਲ ਹੀ, ਨੌਜਵਾਨ ਓਮਪ੍ਰੀਤ ਸਿੰਘ, ਰਮਨਦੀਪ ਸਿੰਘ ਤੇ ਬਾਨੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਹੁਣ ਤੱਕ ਸਾਢੇ 16 ਏਕੜ ਜ਼ਮੀਨ ਦੇ ਵਿੱਚ 40 ਹਜ਼ਾਰ ਪੌਦੇ ਲਗਾ ਕੇ 'ਮਿੰਨੀ ਜੰਗਲ' ਬਣਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਮਿੰਨੀ ਜੰਗਲ ਵਿੱਚ ਦਵਾਈਆਂ, ਫੁੱਲਦਾਰ, ਛਾਂ ਦਾਰ, ਫੱਲਦਾਰ ਅਤੇ ਪੁਰਾਤਨ ਪੌਦੇ ਵੀ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਪੌਦਿਆਂ ਦੀ ਹੋਰ ਵੀ ਗਿਣਤੀ ਵਧਾਈ ਜਾਵੇਗੀ, ਕਿਉਂਕਿ ਉਨ੍ਹਾਂ ਕੋਲ ਅਜੇ ਵੀ ਜ਼ਮੀਨ ਖਾਲੀ ਪਈ ਹੈ।
ਵੱਧ ਤੋਂ ਵੱਧ ਦਰਖ਼ਤ ਲਗਾਉਣ ਦੀ ਅਪੀਲ: ਨੌਜਵਾਨਾਂ ਨੇ ਦੱਸਿਆ ਕਿ ਹੁਣ ਇਸ ਜਗ੍ਹਾ ਦੇ ਉੱਪਰ ਇੰਨੀ ਜ਼ਿਆਦਾ ਪੰਛੀ ਅਤੇ ਜਾਨਵਰ ਆਉਂਦੇ ਹਨ ਅਤੇ ਸ਼ਾਮ ਦੇ ਸਮੇਂ ਬਹੁਤ ਸਾਰੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਇਨ੍ਹਾਂ ਨੌਜਵਾਨਾਂ ਨੇ ਹੋਰਨਾਂ ਕਲੱਬਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਸਮਾਜ ਸੇਵਾ ਦੇ ਕੰਮਾਂ ਦੇ ਨਾਲ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਏ ਜਾਣ, ਕਿਉਂਕਿ ਲੋਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਨਮ ਲੈਂਦੇ ਸਮੇਂ ਬੱਚਾ ਬੀਮਾਰ ਪੈਦਾ ਹੋ ਰਿਹਾ ਹੈ, ਜੋ ਕਿ ਪੌਦਿਆਂ ਦੀ ਕਮੀ ਦੇ ਕਾਰਨ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਜਿਆਦਾ ਤੋ ਜਿਆਦਾ ਪੌਦੇ ਲਾਵਾਗੇ, ਤਾਂ ਕਈ ਬਿਮਾਰੀਆਂ ਤੋਂ ਦੂਰ ਹੋ ਜਾਵਾਂਗੇ।
- Couple Committed Suicide: ਪ੍ਰੇਮੀ ਜੋੜੇ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ, ਜਾਣੋ ਮਾਮਲਾ
- ਪਹਿਲਵਾਨਾਂ ਦੇ ਧਰਨੇ ਵਿੱਚ ਸ਼ਾਮਲ ਹੋਣਗੀਆਂ ਕਿਸਾਨ ਜਥੇਬੰਦੀਆਂ, ਨੌਜਵਾਨਾਂ ਨੂੰ ਕੀਤੀ ਇਹ ਅਪੀਲ
- ਡਿਬੜੂਗੜ੍ਹ ਪਹੁੰਚੀ NSA ਤਹਿਤ ਗਠਿਤ ਟੀਮ, ਅੰਮ੍ਰਿਤਪਾਲ ਤੇ ਉਸ ਦੇ 9 ਸਾਥੀਆਂ ਨਾਲ ਕੀਤੀ ਮੁਲਾਕਾਤ
ਨੌਜਵਾਨਾਂ ਨੇ ਇਹ ਵੀ ਕਿਹਾ ਕਿ ਇਸ ਮਿੰਨੀ ਜੰਗਲ ਨੂੰ ਦੇਖਣ ਲਈ ਡਿਪਟੀ ਕਮਿਸ਼ਨਰ, ਬੀਡੀਪੀਓ ਅਤੇ ਹੋਰ ਵੀ ਅਧਿਕਾਰੀ ਆਉਂਦੇ ਰਹਿੰਦੇ ਹਨ। ਅਸੀਂ ਇਸ ਜੰਗਲ ਨੂੰ ਆਉਣ ਵਾਲੇ ਇਕ ਕਿਲੋਮੀਟਰ ਦੇ ਰਸਤੇ ਨੂੰ ਪੱਕਾ ਕਰਨ ਦੀ ਮੰਗ ਕੀਤੀ ਸੀ, ਪਰ ਅਜੇ ਤੱਕ ਪੂਰੀ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਇਸ ਨੂੰ ਆਉਣ ਵਾਲੇ ਰਸਤੇ ਨੂੰ ਵੀ ਪੱਕਾ ਕਰਵਾਇਆ ਜਾਵੇ।