ਪੰਜਾਬ

punjab

ETV Bharat / state

Kisan Andolan: ਪਿੰਡ-ਪਿੰਡ ਜਾ ਕੇ ਕਿਸਾਨ ਦੇ ਰਹੇ ਦਿੱਲੀ ਚਲੋ ਦਾ ਹੋਕਾ - ਕਿਸਾਨੀ ਸੰਘਰਸ਼

ਕਿਸਾਨੀ ਸੰਘਰਸ਼(Kisan Andolan) ਨੂੰ ਹੋਰ ਤੋਜ਼ ਕਰਨ ਦੇ ਲਈ ਕਿਸਾਨ ਆਗੂਆਂ ਵੱਲੋਂ ਪਿੰਡਾਂ-ਪਿੰਡਾਂ ’ਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਆਦਾ ਤੋਂ ਜਿਆਦਾ ਕਿਸਾਨੀ ਸੰਘਰਸ਼ ’ਚ ਸ਼ਾਮਲ ਹੋਣ।

Kisan Andolan: ਪਿੰਡ-ਪਿੰਡ ਜਾ ਕੇ ਕਿਸਾਨ ਦੇ ਰਹੇ ਦਿੱਲੀ ਚਲੋ ਦਾ ਹੋਕਾ
Kisan Andolan: ਪਿੰਡ-ਪਿੰਡ ਜਾ ਕੇ ਕਿਸਾਨ ਦੇ ਰਹੇ ਦਿੱਲੀ ਚਲੋ ਦਾ ਹੋਕਾ

By

Published : Jun 4, 2021, 1:09 PM IST

ਮਾਨਸਾ: ਪਿਛਲੇ ਲੰਬੇ ਸਮੇਂ ਤੋਂ ਦਿੱਲੀ ਬਾਰਡਰਾਂ ’ਤੇ ਕਿਸਾਨਾਂ ਦਾ ਸੰਘਰਸ਼(Kisan Andolan) ਲਗਾਤਾਰ ਚਲ ਰਿਹਾ ਹੈ। ਕਿਸਾਨੀ ਅੰਦੋਲਨ ਚ ਕਿਸਾਨਾਂ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਲਈ ਕਿਸਾਨ ਜਥੇਬੰਦੀਆਂ(Kisan Jathebandi) ਵੱਲੋਂ ਪਿੰਡਾਂ ਦੇ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ। ਦੱਸ ਦਈਏ ਕਿ ਜ਼ਿਲ੍ਹੇ ਦੇ ਪਿੰਡ ਨੰਗਲ ਕਲਾਂ ਵਿਖੇ ਕਿਸਾਨਾਂ ਵੱਲੋਂ ਕਿਸਾਨ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਕਿਸਾਨ(Farmer) ਸ਼ਾਮਲ ਹੋਏ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਦੇ ਲਈ ਦਿੱਲੀ ਅੰਦੋਲਨ ਚ ਸ਼ਾਮਲ ਹੋਣ ਦੇ ਲਈ ਅਪੀਲ ਕੀਤੀ। ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ।

Kisan Andolan: ਪਿੰਡ-ਪਿੰਡ ਜਾ ਕੇ ਕਿਸਾਨ ਦੇ ਰਹੇ ਦਿੱਲੀ ਚਲੋ ਦਾ ਹੋਕਾ

ਇਸ ਦੌਰਾਨ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਅਤੇ ਕਿਸਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਕਿਸਾਨ ਲਗਾਤਾਰ ਵਿਰੋਧ ਕਰ ਰਹੇ ਹਨ, ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਪਿਛਲੇ 6 ਮਹੀਨਿਆਂ ਤੋਂ ਦਿੱਲੀ ’ਚ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਰੋਨਾ ਦਾ ਬਹਾਨਾ ਲਾ ਕੇ ਕਿਸਾਨਾਂ ਦੇ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਕਿਸਾਨ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਉਦੋਂ ਤੱਕ ਦਿੱਲੀ ਦੇ ਵਿੱਚ ਅੰਦੋਲਨ ਜਾਰੀ ਰੱਖਣਗੇ। ਇਸ ਸਬੰਧ ਚ ਕਿਸਾਨਾਂ ਦਾ ਕਹਿਣਾ ਹੈ ਕਿ ਹਰ ਪਿੰਡ ਦੇ ਵਿੱਚੋਂ ਵੱਡੀ ਤਾਦਾਦ ਚ ਕਿਸਾਨ ਮੁੜ ਤੋਂ ਦਿੱਲੀ ਵੱਲ ਨੂੰ ਰਵਾਨਾ ਹੋਣ ਲੱਗੇ ਹਨ।

ਇਹ ਵੀ ਪੜੋ: ਅਨੁਰਾਗ ਠਾਕੁਰ ਦਾ ਇਲਜ਼ਾਮ: ਪੰਜਾਬ ਸਰਕਾਰ 4 ਗੁਣਾ ਵੱਧ ਕੀਮਤ 'ਤੇ ਵੇਚ ਰਹੀ COVID vaccine

ABOUT THE AUTHOR

...view details