ਮਾਨਸਾ:ਮਜ਼ਦੂਰ ਮੁਕਤੀ ਮੋਰਚਾ ਪੰਜਾਬ (Mazdoor Mukti Morcha Punjab) ਵੱਲੋਂ ਸ਼ਹਿਰ ‘ਚ ਰੋਸ ਮਾਰਚ ਕੱਢ ਕੇ ਜੋਰਦਾਰ ਪ੍ਰਦਰਸ਼ਨ ਕੀਤਾ। ਇਸ ਉਪਰੰਤ ਨਗਰ ਕੌਸਲ ਦਫਤਰ ਮੁਹਰੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਮੋਰਚਾ ਵੱਲੋਂ ਸ਼ਹਿਰ ਵਿਚ ਬੇਘਰ ਲੋਕਾਂ ਨੂੰ ਪਲਾਂਟ ਦਿਵਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ਤੇ ਇਸੇ ਸਿਲਸਿਲੇ ਵਿੱਚ ਇਹ ਰੋਸ ਮਾਰਚ ਕੱਢਿਆ ਗਿਆ ਸੀ।
ਪਿੰਡਾਂ ਵਾਂਗ ਸ਼ਹਿਰਾਂ ‘ਚ ਵੀ ਪਲਾਟਾਂ ਦੀ ਮੰਗ
ਜਿੱਥੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਪੰਜ-ਪੰਜ ਮਰਲੇ ਦੇ ਪਲਾਂਟ ਬੇ ਘਰੇ ਲੋਕਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। ਉੱਥੇ ਔਰਤਾਂ ਦੇ ਕਰਜਾ ਮੁਕਤੀ ਲਈ ਮਜਦੂਰ ਮੁਕਤੀ ਮੋਰਚਾ ਵੱਲੋਂ ਸਘੰਰਸ਼ ਵਿੱਢਿਆ ਗਿਆ ਸੀ। ਜਥੇਬੰਦੀ ਵੱਲੋਂ ਪਿੰਡਾਂ ਵਿਚ ਪੰਜ-ਪੰਜ ਮਰਲੇ ਪਲਾਂਟ ਦੀ ਤਰਜ ‘ਤੇ ਸ਼ਹਿਰਾਂ ਵਿਚ ਵੀ ਪੰਜ ਮਰਲੇ ਪਲਾਂਟਾਂ ਦੀ ਮੰਗ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਨਗਰ ਕੌਸਲ ਦਫਤਰ ਮੁਹਰੇ ਰੋਸ਼ ਪ੍ਰਦਰਸ਼ਨ ਪਲਾਟਾਂ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਦਫਤਰ ਮੁਹਰੇ ਦਿੱਤਾ ਧਰਨਾਇਸੇ ਸਿਲਸਿਲੇ ਵਿੱਚ ਬੁੱਧਵਾਰ ਨੂੰ ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਸ਼ਹਿਰਾ ਵਿੱਚ ਪੰਜ ਮਰਲੇ ਪਲਾਂਟ ਦੀ ਮੰਗ ਨੂੰ ਲੈ ਕੇ ਨਗਰ ਕੌਸਲ ਦੇ ਦਫਤਰ ਮੂਹਰੇ ਧਰਨਾ ਪ੍ਰਦਰਸ਼ਨ ਵੀ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਮੰਗ ਕੀਤੀ ਗਈ ਕਿ ਸਰਕਾਰ ਪਿੰਡਾਂ ਦੀ ਤਰਜ਼ ‘ਤੇ ਸ਼ਹਿਰਾਂ ਵਿੱਚ ਵੀ ਬੇ ਘਰੇ ਲੋਕਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਅਲਾਟ ਕੀਤੇ ਜਾਣੇ ਚਾਹੀਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਅੱਜ ਸਾਨੂੰ ਸ਼ਹਿਰਾਂ ਵਿਚ ਰਹਿ ਰਹੇ ਬੇ ਘਰੇ ਲੋਕਾਂ ਨੂੰ ਪਲਾਟ ਦਿਵਾਉਣ ਲਈ ਧਰਨਾ ਦੇਣਾ ਪੈ ਰਿਹਾ ਹੈ।
ਨਹੀਂ ਮਿਲੇ ਪਲਾਟ ਤਾਂ ਸੰਘਰਸ਼ ਹੋਵੇਗਾ ਤਿੱਖਾ
ਉਨ੍ਹਾਂ ਕਿਹਾ ਕਿ ਅਨੇਕ ਮਜਦੂਰ ਤੇ ਗਰੀਬ ਲੋਕਾਂ ਕੋਲ ਸ਼ਹਿਰ ਵਿਚ ਰਹਿਣ ਲਈ ਥਾਂ ਨਹੀਂ ਹੈ, ਸਗੋਂ ਤਿੰਨ ਤਿੰਨ ਪਰਿਵਾਰ ਇਕੋ ਕਮਰੇ ‘ਚ ਰਹਿ ਕੇ ਗੁਜਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਇਸੇ ਕਰਕੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਪੰਜਾਬ ਸਰਕਾਰ ਸ਼ਹਿਰਾਂ ਵਿੱਚ ਵੀ ਪੰਜ-ਪੰਜ ਮਰਲੇ ਦੇ ਪਲਾਟ ਦੇਵੇ ਜਾਂ ਘਰ ਬਣਾਉਣ ਲਈ ਤਿੰਨ-ਤਿੰਨ ਲੱਖ ਰੂਪਏ ਦੀ ਗ੍ਰਾਂਟ ਦੇਵੇ। ਉਨ੍ਹਾਂ ਨੇ ਕਿਹਾ ਜੇ ਸਰਕਾਰ ਨੇ ਸਾਡੀ ਇਸ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਅਗਲੇ ਦਿਨਾਂ ਸਘੰਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ:ਮੱਧ ਵਰਗੀ ਟਰਾਂਸਪੋਟਰਾਂ ਦੇ ਪੰਜਾਬ ਸਰਕਾਰ ‘ਤੇ ਵੱਡੇ ਇਲਜ਼ਾਮ