ਪੰਜਾਬ

punjab

ETV Bharat / state

ਸੀਐੱਮ ਭਗਵੰਤ ਮਾਨ ਜੀ ਮਾਨਸਾ ਆਓ, ਮੈਂ ਤੁਹਾਡੇ ਨਾਲ ਕਰਨੀ ਹੈ ਇੱਕ ਗੱਲ, ਸ਼ਖ਼ਸ ਕਰ ਰਿਹੈ ਅਨੌਖਾ ਪ੍ਰਦਰਸ਼ਨ - Mansa update

ਮਾਨਸਾ ਦੇ ਵਿੱਚ ਇੱਕ ਨੌਜਵਾਨ ਵੱਲੋਂ ਨਿਵੇਕਲੇ ਤੌਰ ਉੱਤੇ ਨਸ਼ੇ ਦੇ ਖਿਲਾਫ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਅਤੇ ਆਪਣੇ ਸਰੀਰ 'ਤੇ ਲਿਖਵਾਇਆ ਹੈ ਕਿ 'ਭਗਵੰਤ ਮਾਨ ਜੀ ਮਾਨਸਾ ਆਓ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਅਤੇ ਮੈਂ ਤੁਹਾਡੀ ਵੋਟ ਬੋਲਦੀ ਹਾਂ। ਜ਼ਿਲ੍ਹਾ ਕਚਹਿਰੀ ਅਤੇ ਮਾਨਸਾ ਸ਼ਹਿਰ ਦੇ ਵਿੱਚ ਇਹ ਨੌਜਵਾਨ ਘੁੰਮ ਰਿਹਾ ਹੈ। ਪੜ੍ਹੋ ਮਾਮਲਾ...

Mansa's person was inviting CM Bhagwant Mann to take action against drugs
ਸੀਐੱਮ ਭਗਵੰਤ ਮਾਨ ਜੀ ਮਾਨਸਾ ਆਓ, ਮੈਂ ਤੁਹਾਡੇ ਨਾਲ ਕਰਨੀ ਹੈ ਇੱਕ ਗੱਲ, ਸ਼ਖ਼ਸ ਨੇ ਸਰੀਰ 'ਤੇ ਖੁਣਵਾਈਆਂ ਨੇ ਇਹ ਲਾਈਨਾਂ

By

Published : Jul 29, 2023, 8:29 AM IST

ਨਸ਼ੇ ਦੇ ਖਿਲਾਫ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ

ਮਾਨਸਾ: ਪੰਜਾਬ ਵਿੱਚ ਨਸ਼ੇ ਦੇ ਕਾਰਣ ਹੋ ਰਹੀਆਂ ਮੌਤਾਂ ਅਤੇ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੂੰ ਮਾਨਸਾ ਦਾ ਇੱਕ ਨੌਜਵਾਨ ਨਿਵੇਕਲੇ ਤਰੀਕੇ ਦੇ ਨਾਲ ਅਪੀਲ ਕਰ ਰਿਹਾ ਹੈ। ਇਹ ਨੌਜਵਾਨ ਆਪਣੇ ਸ਼ਰੀਰ ਉੱਤੇ ਲਿਖਵਾ ਕੇ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰ ਰਿਹਾ ਹੈ ਅਤੇ ਇਸ ਨੌਜਵਾਨ ਦਾ ਕਹਿਣਾ ਹੈ ਕਿ ਨਸ਼ੇ ਨੂੰ ਰੋਕਣ ਦੇ ਲਈ ਮੁੱਖ ਮੰਤਰੀ ਜੀ ਅੱਗੇ ਆਓ।

ਮੁੱਖ ਮੰਤਰੀ ਨੂੰ ਅਪੀਲ: ਮਾਨਸਾ ਦੇ ਇਸ ਨੌਜਵਾਨ ਕੁਲਵੰਤ ਸਿੰਘ ਨੇ ਆਪਣੇ ਸ਼ਰੀਰ ਉੱਤੇ ਲਿਖਵਾਇਆ ਹੈ ਭਗਵੰਤ ਮਾਨ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਅਤੇ ਮੈਂ ਤੁਹਾਡੀ ਵੋਟ ਬੋਲਦੀ ਹਾਂ। ਇਸ ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰ ਦੇ ਖਿਲਾਫ਼ ਲੋਕ ਰੋਸ ਪ੍ਰਦਰਸ਼ਨ ਕਰਦੇ ਹਨ ਅਤੇ ਤਣਾਅ ਪੈਦਾ ਕਰਦੇ ਹਨ, ਪਰ ਮੈਂ ਸ਼ਾਂਤਮਈ ਤਰੀਕੇ ਦੇ ਨਾਲ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਅਤੇ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਮੇਰੀ ਗੱਲ ਜ਼ਰੂਰ ਸੁਣਨਗੇ ਅਤੇ ਮੈਨੂੰ ਮਿਲਣ ਦਾ ਮੌਕਾ ਵੀ ਦੇਣਗੇ। ਉਨ੍ਹਾਂ ਕਿਹਾ ਕਿ ਬਾਕੀ ਦੇ ਕੰਮ ਬਾਅਦ ਵਿੱਚ ਪਹਿਲਾਂ ਸਿਹਤ ਜ਼ਰੂਰੀ ਹੈ। ਜੇਕਰ ਨਸ਼ਾ ਬੰਦ ਹੋ ਜਾਵੇ ਤਾਂ ਸਾਡੀ ਜਵਾਨੀ ਵੀ ਬਚੀ ਰਹੇਗੀ ਪਰ ਜੇਕਰ ਸਾਡੀ ਜਵਾਨੀ ਹੀ ਨਾ ਰਹੀ ਫਿਰ ਨੌਕਰੀਆਂ ਰੋਜ਼ਗਾਰ ਕੀ ਕਰਨਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਹੈ ਅਤੇ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਆਮ ਆਦਮੀ ਦੇ ਨਾਲ ਜ਼ਰੂਰ ਗੱਲ ਕਰਨਗੇ ਅਤੇ ਨਸ਼ੇ ਨੂੰ ਰੋਕਣ ਦੇ ਲਈ ਵੀ ਪਹਿਲ ਕਰਨਗੇ।

ਨਸ਼ੇ ਨੂੰ ਰੋਕਣ ਲਈ ਕਾਰਵਾਈ: ਸ਼ਹਿਰਵਾਸੀ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਮਾਨਸਾ ਦੇ ਕਚਹਿਰੀ ਅਤੇ ਸ਼ਹਿਰ ਦੇ ਵਿੱਚ ਇਹ ਨੌਜਵਾਨ ਰੋਜ਼ਾਨਾ ਨੰਗੇ ਪਿੰਡੇ ਘੁੰਮ ਰਿਹਾ ਹੈ ਅਤੇ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕਰ ਰਿਹਾ ਹੈ ਕਿ ਮੈਂ ਤੁਹਾਡੀ ਵੋਟ ਬੋਲਦੀ ਹਾਂ। ਉਨ੍ਹਾਂ ਕਿਹਾ ਕਿ ਅੱਜ ਨਸ਼ੇ ਨੂੰ ਰੋਕਣ ਦੇ ਲਈ ਹਰ ਕੋਈ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਪਰ ਇਹ ਨੌਜਵਾਨ ਸ਼ਾਂਤਮਈ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਨਸ਼ਾ ਰੋਕਣ ਦੀ ਅਪੀਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਨਸ਼ੇ ਨੂੰ ਬੰਦ ਕੀਤਾ ਜਾਵੇ ਤਾਂ ਕਿ ਸਾਡੀ ਜਵਾਨੀ ਬਚ ਜਾਵੇ।

ABOUT THE AUTHOR

...view details