ਮਾਨਸਾ: ਜਿੱਥੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਕੰਮ ਕਰਨ 'ਤੇ ਪੜਨ ਲਈ ਤਿਆਰੀਆ ਕਰ ਰਹੇ ਹਨ, ਉਥੇ ਹੀ ਜਦੋਂ ਬਾਹਰਲੇ ਦੇਸ਼ਾਂ ਵਿੱਚ ਜੰਗਾਂ ਛਿੜ ਜਾਂਦੀਆਂ ਹਨ, ਓਦੋਂ ਪਰਿਵਾਰਾਂ ਦਾ ਬੱਚਿਆਂ ਬਿਨ੍ਹਾਂ ਬੁਰਾ ਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਮਾਨਸਾ ਜ਼ਿਲ੍ਹੇ ਦੇ ਬਰੇਟਾ ਤੋਂ 3 ਵਿੱਦਿਆਰਥੀ ਜੋ ਕਿ ਮੈਡੀਕਲ ਦੀ ਪੜਾਈ ਕਰਨ ਲਈ ਯੂਕਰੇਨ ਗਏ ਸੀ, ਰੂਸ ਤੇ ਯੂਕਰੇਨ ਵਿਚਕਾਰ ਛਿੜੀ ਜੰਗ ਤੋਂ ਬਾਅਦ ਭਾਰਤ ਦੇ 20 ਹਜ਼ਾਰ ਦੇ ਲਗਭਗ ਵਿੱਦਿਆਰਥੀ ਉੱਥੇ ਫਸ ਚੁੱਕੇ ਹਨ। ਜਿੰਨਾਂ ਵਿੱਚੋਂ ਬਰੇਟੇ ਦੇ 2 ਨੌਜਵਾਨ ਤਾਂ ਘਰ ਵਾਪਿਸ ਪਰਤ ਗਏ ਹਨ, ਪਰ ਹਲੇ ਵੀ ਇੱਕ ਬਰੇਟੇ ਦਾ ਨੌਜਵਾਨ ਉਥੇ ਹੀ ਹੈ। ਪਰਿਵਾਰਾਂ ਨੇ ਦੁੱਖ ਬਿਆਨ ਕਰਦਿਆਂ ਮਦਦ ਲਈ ਭਾਰਤ ਸਰਕਾਰ ਅੱਗੇ ਗੁਹਾਰ ਲਗਾਈ ਹੈ।
ਯੂਕਰੇਨ ਤੇ ਰੂਸ ‘ਚ ਚੱਲ ਰਹੇ ਯੰਗ ਦੇ ਮਾਹੌਲ ਨੂੰ ਲੈ ਕੇ ਯੂਕਰੇਨ ‘ਚ ਮੈਡੀਕਲ ਦੀ ਪੜ੍ਹਾਈ ਕਰਨ ਗਏ ਬੱਚਿਆਂ ਦੇ ਮਾਪਿਆਂ ‘ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਯੂਕਰੇਨ ‘ਚ ਮਾਨਸਾ ਜ਼ਿਲ੍ਹੇ ਦੇ 10 ਦੇ ਕਰੀਬ ਨੌਜਵਾਨ ਐਮ.ਬੀ.ਐਸ.(ਮੈਡੀਕਲ) ਦੀ ਪੜ੍ਹਾਈ ਕਰਨ ਲਈ ਗਏ ਸਨ। ਜਿਸ ‘ਚ ਮਾਨਸਾ ਜਿਲ੍ਹੇ ਦੀ ਬਰੇਟਾ ਮੰਡੀ ਦੇ 3 ਵਿਦਿਆਰਥੀ ਵੀ ਸ਼ਾਮਲ ਹਨ। ਜਿਨ੍ਹਾਂ ਵਿੱਚੋਂ 2 ਵਿਦਿਆਰਥੀ ਬੀਤੀ ਰਾਤ ਆਪਣੇ ਘਰ ਬਰੇਟਾ ‘ਚ ਵਾਪਸ ਪਰਤ ਚੁੱਕੇ ਹਨ ਤੇ ਇੱਕ ਵਿਦਿਆਰਥੀ ਹਾਲੇ ਯੁਕਰੇਨ ‘ਚ ਹੀ ਹੈ।
ਇਸ ਸਬੰਧੀ ਯੂਕਰੇਨ ਤੋਂ ਵਾਪਸ ਆਏ ਮੈਡੀਕਲ ਵਿਦਿਆਰਥੀ ਨਿਤਿਨ ਕੁਮਾਰ ਨੇ ਦੱਸਿਆ ਕਿ ਮੈਂ ਸ਼ੈਸਨ 2020 ਦੀ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ ਗਿਆ ਸੀ, ਜਿਸ ‘ਚ ਮੇਰੀ 2 ਸਾਲ ਦੀ ਪੜ੍ਹਾਈ ਪੂਰੀ ਹੋ ਚੁੱਕੀ ਹੈ ਤੇ 2 ਸਾਲ ਦੀ ਹਾਲੇ ਬਾਕੀ ਹੈ। ਨਿਤਿਨ ਕੁਮਾਰ ਨੇ ਕਿਹਾ ਕਿ ਅਸੀਂ ਬਰੇਟਾ ਮੰਡੀ ਦੇ 3 ਵਿਦਿਆਰਥੀ ਯੂਕਰੇਨ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਹਾਂ। ਜਿਸ ‘ਚ ਮੈਂ ਅਤੇ ਮਨਜਿੰਦਰ ਸਿੰਘ ਸਹੀ ਸਲਾਮਤ ਆਪਣੇ ਘਰ ਪਹੁੰਚ ਗਏ ਹਾਂ ਜਦੋਂ ਕਿ ਪਿਊਸ਼ ਗੋਇਲ ਹਾਲੇ ਯੁਕਰੇਨ ‘ਚ ਹੀ ਹੈ। ਜਿਸਨੇ ਵਾਪਸੀ ਬਰੇਟਾ ਲਈ ਟਿਕਟ ਬੁੱਕ ਕਰਵਾਈ ਹੋਈ ਹੈ।